1 ULB ਅਹਾਬ ਨੇ ਉਹ ਸਭ ਜੋ ਏਲੀਯਾਹ ਨੇ ਕੀਤਾ ਅਤੇ ਉਹ ਸਭ ਕਿ ਜਿਵੇਂ ਉਸ ਨੇ ਸਾਰੇ ਨਬੀਆਂ ਨੂੰ ਤਲਵਾਰ ਨਾਲ ਵੱਢਿਆ ਈਜ਼ਬਲ ਨੂੰ ਦੱਸਿਆ। BSB BSB: Now Ahab told Jezebel everything that Elijah had done and how he had killed all the prophets with the sword.
2 ULB ਤਾਂ ਈਜ਼ਬਲ ਨੇ ਹਲਕਾਰੇ ਦੇ ਰਾਹੀਂ ਏਲੀਯਾਹ ਨੂੰ ਆਖ ਭੇਜਿਆ ਕਿ ਜੇ ਮੈਂ ਕੱਲ ਇਸੇ ਵੇਲੇ ਤੇਰੀ ਜਾਨ ਨੂੰ ਵੀ ਉਨ੍ਹਾਂ ਵਿੱਚੋਂ ਕਿਸੇ ਇੱਕ ਦੀ ਜਾਨ ਵਰਗਾ ਨਾ ਕਰ ਲਵਾਂ ਤਾਂ ਦੇਵਤੇ ਮੇਰੇ ਨਾਲ ਵੀ ਅਜਿਹਾ ਹੀ ਕਰਨ ਸਗੋਂ ਇਸ ਨਾਲੋਂ ਵੀ ਵੱਧ BSB BSB: So Jezebel sent a messenger to Elijah, saying, “May the gods deal with me, and ever so severely, if by this time tomorrow I have not made your life like the lives of those you killed!”
3 ULB ਤਾਂ ਜਾਂ ਉਸ ਵੇਖਿਆ ਉਹ ਉੱਠਿਆ ਅਤੇ ਆਪਣੀ ਜਾਨ ਲਈ ਭੱਜ ਕੇ ਬਏਰਸ਼ਬਾ ਨੂੰ ਗਿਆ ਜੋ ਯਹੂਦਾਹ ਦਾ ਹੈ ਅਤੇ ਆਪਣੇ ਬਾਲਕੇ ਨੂੰ ਤਾਂ ਉੱਥੇ ਹੀ ਛੱਡਿਆ। BSB BSB: And Elijah was afraid and ran for his life. When he came to Beersheba in Judah, he left his servant there,
4 ULB ਪਰ ਆਪ ਇੱਕ ਦਿਨ ਦੇ ਰਾਹ ਤੱਕ ਉਜਾੜ ਵਿੱਚ ਅੱਗੇ ਚਲਿਆ ਗਿਆ ਅਤੇ ਰਤਮੇ ਦੇ ਰੁੱਖ ਹੇਠ ਜਾ ਬੈਠਾ ਤਾਂ ਉਸ ਆਪਣੀ ਜਾਨ ਲਈ ਮੌਤ ਮੰਗੀ ਅਤੇ ਆਖਿਆ, ਹੇ ਯਹੋਵਾਹ, ਹੁਣ ਇੰਨਾ ਹੀ ਬਹੁਤ ਹੈ ਮੇਰੀ ਜਾਨ ਕੱਢ ਲੈ ਕਿਉਂ ਜੋ ਮੈਂ ਆਪਣੇ ਪਿਉ-ਦਾਦਿਆਂ ਨਾਲੋਂ ਨੇਕ ਨਹੀਂ ਹਾਂ। BSB BSB: while he himself went a day’s journey into the wilderness. He sat down under a broom tree and prayed that he might die. “I have had enough, LORD,” he said. “Take my life, for I am no better than my fathers.”
5 ULB ਤਾਂ ਉਹ ਰਤਮੇ ਦੇ ਰੁੱਖ ਹੇਠ ਲੰਮਾ ਪੈ ਗਿਆ ਅਤੇ ਉਹ ਸੌਂ ਗਿਆ ਤਾਂ ਵੇਖੋ, ਇੱਕ ਦੂਤ ਉਸ ਨੂੰ ਟੁੰਬ ਰਿਹਾ ਸੀ ਅਤੇ ਆਖਦਾ ਸੀ ਕਿ ਉੱਠ ਅਤੇ ਖਾਹ। BSB BSB: Then he lay down under the broom tree and fell asleep. Suddenly an angel touched him and said, “Get up and eat.”
6 ULB ਜਦ ਉਸ ਨੇ ਦੇਖਿਆ ਤਾਂ ਵੇਖੋ, ਅੰਗਿਆਰਾਂ ਉੱਤੇ ਪੱਕੀ ਹੋਈ ਇੱਕ ਰੋਟੀ ਅਤੇ ਪਾਣੀ ਦੀ ਇੱਕ ਸੁਰਾਹੀ ਉਸ ਦੇ ਸਰਾਣੇ ਪਈ ਹੋਈ ਸੀ ਤਾਂ ਉਹ ਖਾ ਪੀ ਕੇ ਫੇਰ ਲੰਮਾ ਪੈ ਗਿਆ। BSB BSB: And he looked around, and there by his head was a cake of bread baked over hot coals, and a jar of water. So he ate and drank and lay down again.
7 ULB ਯਹੋਵਾਹ ਦਾ ਦੂਤ ਉਸ ਦੇ ਕੋਲ ਫੇਰ ਆਇਆ ਅਤੇ ਉਸ ਨੂੰ ਟੁੰਬ ਕੇ ਆਖਿਆ, ਉੱਠ ਕੇ ਖਾ ਲੈ ਕਿਉਂ ਜੋ ਰਾਹ ਤੇਰੇ ਲਈ ਬਹੁਤ ਲੰਮਾ ਹੈ। BSB BSB: A second time the angel of the LORD returned and touched him, saying, “Get up and eat, or the journey will be too much for you.”
8 ULB ਉਸ ਨੇ ਉੱਠ ਕੇ ਖਾਧਾ ਅਤੇ ਪੀਤਾ ਤਾਂ ਉਹ ਉੱਸੇ ਭੋਜਨ ਦੇ ਬਲ ਨਾਲ ਚਾਲ੍ਹੀ ਦਿਨ ਅਤੇ ਚਾਲ੍ਹੀ ਰਾਤਾਂ ਪਰਮੇਸ਼ੁਰ ਦੇ ਹੋਰੇਬ ਪਰਬਤ ਤੱਕ ਤੁਰਿਆ ਗਿਆ। BSB BSB: So he got up and ate and drank. And strengthened by that food, he walked forty days and forty nights until he reached Horeb, the mountain of God.
9 ULB ਉੱਥੇ ਉਹ ਇੱਕ ਗੁਫਾ ਵਿੱਚ ਜਾ ਰਿਹਾ ਤਾਂ ਵੇਖੋ, ਯਹੋਵਾਹ ਦਾ ਬਚਨ ਉਸ ਨੂੰ ਆਇਆ ਅਤੇ ਉਸ ਨੂੰ ਆਖਿਆ, ਹੇ ਏਲੀਯਾਹ ਤੂੰ ਇੱਥੇ ਕੀ ਕਰਦਾ ਹੈਂ? BSB BSB: There Elijah entered a cave and spent the night. And the word of the LORD came to him, saying, “What are you doing here, Elijah?”
10 ULB ਅੱਗੋਂ ਉਸ ਨੇ ਆਖਿਆ, ਮੈਂ ਯਹੋਵਾਹ ਸੈਨਾਂ ਦੇ ਪਰਮੇਸ਼ੁਰ ਦੀ ਅਣਖ ਨਾਲ ਸੜਿਆ ਪਿਆ ਹਾਂ ਕਿਉਂ ਜੋ ਇਸਰਾਏਲੀਆਂ ਨੇ ਤੇਰੇ ਨੇਮ ਨੂੰ ਤਿਆਗ ਦਿੱਤਾ ਤੇਰੀਆਂ ਜਗਵੇਦੀਆਂ ਢਾਹ ਸੁੱਟੀਆਂ ਅਤੇ ਤੇਰੇ ਨਬੀਆਂ ਨੂੰ ਤਲਵਾਰ ਨਾਲ ਵੱਢ ਦਿੱਤਾ। ਹੁਣ ਮੈਂ ਹੀ ਇੱਕਲਾ ਬਾਕੀ ਰਹਿ ਗਿਆ ਹਾਂ ਪਰ ਉਹ ਮੇਰੀ ਜਾਨ ਕੱਢਣ ਨੂੰ ਮੈਨੂੰ ਲੱਭਦੇ ਫਿਰਦੇ ਹਨ। BSB BSB: “I have been very zealous for the LORD, the God of Hosts,” he replied, “but the Israelites have forsaken Your covenant, torn down Your altars, and killed Your prophets with the sword. I am the only one left, and they are seeking my life as well.”
11 ULB ਤਾਂ ਉਸ ਆਖਿਆ, ਅੱਗੇ ਜਾ ਅਤੇ ਯਹੋਵਾਹ ਦੇ ਸਨਮੁਖ ਪਰਬਤ ਉੱਤੇ ਖੜ੍ਹਾ ਹੋ ਜਾ। ਤਾਂ ਵੇਖੋ, ਯਹੋਵਾਹ ਲੰਘਿਆ ਅਤੇ ਇੱਕ ਵੱਡੀ ਤੇ ਜ਼ੋਰ ਦੀ ਅਨ੍ਹੇਰੀ ਨੇ ਪਹਾੜ ਪਾੜ ਸੁੱਟੇ ਅਤੇ ਯਹੋਵਾਹ ਦੇ ਅੱਗੇ ਚਟਾਨਾਂ ਨੂੰ ਚੂਰ-ਚੂਰ ਕਰ ਦਿੱਤਾ ਪਰ ਯਹੋਵਾਹ ਅਨ੍ਹੇਰੀ ਵਿੱਚ ਨਹੀਂ ਸੀ। ਤਾਂ ਅਨ੍ਹੇਰੀ ਪਿੱਛੋਂ ਭੁਚਾਲ ਆਇਆ ਪਰ ਯਹੋਵਾਹ ਭੁਚਾਲ ਵਿੱਚ ਵੀ ਨਹੀਂ ਸੀ। BSB BSB: Then the LORD said, “Go out and stand on the mountain before the LORD. Behold, the LORD is about to pass by.” And a great and mighty wind tore into the mountains and shattered the rocks before the LORD, but the LORD was not in the wind. After the wind there was an earthquake, but the LORD was not in the earthquake.
12 ULB ਤਾਂ ਭੁਚਾਲ ਦੇ ਪਿੱਛੋਂ ਅੱਗ ਆਈ ਪਰ ਯਹੋਵਾਹ ਅੱਗ ਦੇ ਵਿੱਚ ਵੀ ਨਹੀਂ ਸੀ। ਤਾਂ ਅੱਗ ਦੇ ਪਿੱਛੋਂ ਇੱਕ ਹੌਲੀ ਅਤੇ ਨਿਮ੍ਹੀ ਅਵਾਜ਼ ਆਈ। BSB BSB: After the earthquake there was a fire, but the LORD was not in the fire. And after the fire came a still, small voice.
13 ULB ਇਸ ਤਰ੍ਹਾਂ ਹੋਇਆ ਕਿ ਜਦ ਏਲੀਯਾਹ ਨੇ ਸੁਣਿਆ ਤਾਂ ਉਸ ਨੇ ਆਪਣਾ ਮੂੰਹ ਆਪਣੀ ਗੋਦੜੀ ਵਿੱਚ ਢੱਕ ਲਿਆ ਅਤੇ ਬਾਹਰ ਨਿੱਕਲ ਕੇ ਗੁਫਾ ਦੇ ਮੂੰਹ ਉੱਤੇ ਖੜ੍ਹਾ ਹੋ ਗਿਆ, ਤਾਂ ਵੇਖੋ, ਉਸ ਨੂੰ ਇੱਕ ਅਵਾਜ਼ ਆਈ ਅਤੇ ਆਖਿਆ, ਏਲੀਯਾਹ ਤੂੰ ਇੱਥੇ ਕੀ ਕਰਦਾ ਹੈਂ? BSB BSB: When Elijah heard it, he wrapped his face in his cloak and went out and stood at the mouth of the cave. Suddenly a voice came to him and said, “What are you doing here, Elijah?”
14 ULB ਤਾਂ ਉਸ ਨੇ ਆਖਿਆ, ਮੈਂ ਯਹੋਵਾਹ ਸੈਨਾਂ ਦੇ ਪਰਮੇਸ਼ੁਰ ਦੀ ਅਣਖ ਨਾਲ ਸੜਿਆ ਪਿਆ ਹਾਂ ਕਿਉਂ ਜੋ ਇਸਰਾਏਲੀਆਂ ਨੇ ਤੇਰੇ ਨੇਮ ਨੂੰ ਤਿਆਗ ਦਿੱਤਾ ਤੇਰੀਆਂ ਜਗਵੇਦੀਆਂ ਨੂੰ ਢਾਹ ਸੁੱਟਿਆ ਤੇਰੇ ਨਬੀਆਂ ਨੂੰ ਤਲਵਾਰ ਨਾਲ ਵੱਢ ਦਿੱਤਾ। ਮੈਂ ਹੀ ਇੱਕਲਾ ਬਾਕੀ ਰਹਿ ਗਿਆ ਹਾਂ, ਪਰ ਉਹ ਮੇਰੀ ਜਾਨ ਕੱਢਣ ਨੂੰ ਲੱਭਦੇ ਫਿਰਦੇ ਹਨ। BSB BSB: “I have been very zealous for the LORD, the God of Hosts,” he replied, “but the Israelites have forsaken Your covenant, torn down Your altars, and killed Your prophets with the sword. I am the only one left, and they are seeking my life as well.”
15 ULB ਤਾਂ ਯਹੋਵਾਹ ਨੇ ਉਸ ਨੂੰ ਆਖਿਆ, ਜਾ ਅਤੇ ਉਜਾੜ ਦੇ ਰਾਹ ਦੰਮਿਸਕ ਨੂੰ ਮੁੜ ਜਾ ਅਤੇ ਉੱਥੇ ਜਾ ਕੇ ਹਜ਼ਾਏਲ ਨੂੰ ਮਸਹ ਕਰਕੇ ਅਰਾਮ ਦਾ ਪਾਤਸ਼ਾਹ ਬਣਾ। BSB BSB: Then the LORD said to him, “Go back by the way you came, and go to the Desert of Damascus. When you arrive, you are to anoint Hazael as king over Aram.
16 ULB ਅਤੇ ਨਿਮਸ਼ੀ ਦੇ ਪੁੱਤਰ ਯੇਹੂ ਨੂੰ ਮਸਹ ਕਰ ਕੇ ਇਸਰਾਏਲ ਦਾ ਪਾਤਸ਼ਾਹ ਬਣਾ ਅਤੇ ਸ਼ਾਫਾਟ ਦੇ ਪੁੱਤਰ ਏਲੀਸ਼ਾ ਨੂੰ ਜੋ ਆਬੇਲ ਮਹੋਲਾਹ ਦਾ ਹੈ ਮਸਹ ਕਰ ਕਿ ਉਹ ਤੇਰੇ ਥਾਂ ਨਬੀ ਹੋਵੇ। BSB BSB: You are also to anoint Jehu son of Nimshi as king over Israel and Elisha son of Shaphat from Abel-meholah to succeed you as prophet.
17 ULB ਤਾਂ ਇਸ ਤਰ੍ਹਾਂ ਹੋਵੇਗਾ ਕਿ ਜਿਹੜਾ ਹਜ਼ਾਏਲ ਦੀ ਤਲਵਾਰ ਤੋਂ ਬਚੇਗਾ ਉਹ ਨੂੰ ਯੇਹੂ ਮਰੇਗਾ ਅਤੇ ਜਿਹੜਾ ਯੇਹੂ ਦੀ ਤਲਵਾਰ ਤੋਂ ਬਚੇਗਾ ਉਹ ਨੂੰ ਏਲੀਸ਼ਾ ਮਰੇਗਾ। BSB BSB: Then Jehu will put to death whoever escapes the sword of Hazael, and Elisha will put to death whoever escapes the sword of Jehu.
18 ULB ਪਰ ਮੈਂ ਇਸਰਾਏਲ ਵਿੱਚੋਂ ਆਪਣੇ ਲਈ ਸੱਤ ਹਜ਼ਾਰ ਰੱਖ ਲਏ ਹਨ ਉਹ ਸਭ ਜਿਨ੍ਹਾਂ ਦੇ ਗੋਡੇ ਬਆਲ ਅੱਗੇ ਨਹੀਂ ਨਿਵੇ ਅਤੇ ਉਹ ਸਾਰੇ ਮੂੰਹ ਜਿਨ੍ਹਾਂ ਨੇ ਉਹ ਨੂੰ ਨਹੀਂ ਚੁੰਮਿਆ। BSB BSB: Nevertheless, I have reserved seven thousand in Israel—all whose knees have not bowed to Baal and whose mouths have not kissed him.”
19 ULB ਉਹ ਓਥੋਂ ਚੱਲ ਪਿਆ ਅਤੇ ਸ਼ਾਫਾਟ ਦੇ ਪੁੱਤਰ ਏਲੀਸ਼ਾ ਨੂੰ ਹਲ ਵਾਹੁੰਦਿਆਂ ਜਾ ਲੱਭਾ, ਉਹ ਦੀ ਬਾਰਾਂ ਹਲਾਂ ਦੀ ਵਾਹੀ ਸੀ ਅਤੇ ਬਾਰਵੀਂ ਜੋਗ ਦੇ ਮਗਰ ਉਹ ਆਪ ਸੀ। ਏਲੀਯਾਹ ਨੇ ਉਹ ਦੇ ਕੋਲ ਦੀ ਲੰਘ ਕੇ ਆਪਣੀ ਗੋਦੜੀ ਉਹ ਦੇ ਉੱਤੇ ਪਾ ਦਿੱਤੀ। BSB BSB: So Elijah departed and found Elisha son of Shaphat. He was plowing with twelve teams of oxen, and he was with the twelfth team. Elijah passed by him and threw his cloak around him.
20 ULB ਤਾਂ ਉਹ ਬਲ਼ਦਾਂ ਨੂੰ ਛੱਡ ਕੇ ਏਲੀਯਾਹ ਦੇ ਮਗਰ ਦੌੜ ਗਿਆ ਅਤੇ ਉਸ ਨੂੰ ਆਖਿਆ, ਮੈਨੂੰ ਪਰਵਾਨਗੀ ਦੇਹ ਜੋ ਮੈਂ ਆਪਣੇ ਮਾਪਿਆਂ ਨੂੰ ਚੁੰਮ ਆਵਾਂ ਤਾਂ ਮੈਂ ਤੇਰੇ ਪਿੱਛੇ ਲੱਗ ਜਾਂਵਾਂਗਾ। ਉਸ ਨੇ ਉਹ ਨੂੰ ਆਖਿਆ, ਮੁੜ ਜਾ। ਮੈਂ ਤੈਨੂੰ ਕੀ ਕੀਤਾ? BSB BSB: So Elisha left the oxen, ran after Elijah, and said, “Please let me kiss my father and mother goodbye, and then I will follow you.” “Go on back,” Elijah replied, “for what have I done to you?”
21 ULB ਤਾਂ ਉਹ ਉਸ ਦੇ ਕੋਲੋਂ ਮੁੜ ਗਿਆ। ਉਸ ਇੱਕ ਜੋਗ ਬਲ਼ਦਾਂ ਦੀ ਲੈ ਕੇ ਉਨ੍ਹਾਂ ਨੂੰ ਵੱਢ ਸੁੱਟਿਆ ਅਤੇ ਹਲ ਪੰਜਾਲੀ ਦੀਆਂ ਲੱਕੜੀਆਂ ਨਾਲ ਉਨ੍ਹਾਂ ਦਾ ਮਾਸ ਰਿੰਨ੍ਹ ਕੇ ਲੋਕਾਂ ਨੂੰ ਦਿੱਤਾ ਤਾਂ ਉਹਨਾਂ ਨੇ ਖਾਧਾ। ਫੇਰ ਉਹ ਉੱਠਿਆ ਅਤੇ ਏਲੀਯਾਹ ਦੇ ਪਿੱਛੇ ਜਾ ਲੱਗਾ ਅਤੇ ਉਸ ਦੀ ਸੇਵਾ ਕਰਦਾ ਰਿਹਾ। BSB BSB: So Elisha turned back from him, took his pair of oxen, and slaughtered them. Using the oxen’s equipment for fuel, he cooked the meat and gave it to the people, and they ate. Then he set out to follow and serve Elijah.
Select verses for actions: Enter goes to them and Escape comes back.