1 ULB ਹੁਣ ਮੈਂ ਆਖਦਾ ਹਾਂ ਕਿ ਵਾਰਸ ਜਿੰਨਾਂ ਚਿਰ ਬਾਲਕ ਹੈ ਉਸ ਅਤੇ ਦਾਸ ਵਿੱਚ ਕੁੱਝ ਭਿੰਨ ਭੇਤ ਨਹੀਂ ਭਾਵੇਂ ਉਹ ਸਭ ਦਾ ਮਾਲਕ ਹੈ। BSB BSB: What I am saying is that as long as the heir is a child, he is no different from a slave, although he is the owner of everything.
2 ULB ਪਰ ਪਿਤਾ ਦੇ ਠਹਿਰਾਏ ਹੋਏ ਸਮੇਂ ਤੱਕ ਰਖਵਾਲਿਆਂ ਅਤੇ ਸੇਵਾਦਾਰਾਂ ਦੀ ਦੇਖਭਾਲ ਵਿੱਚ ਰਹਿੰਦਾ ਹੈ। BSB BSB: He is subject to guardians and trustees until the date set by his father.
3 ULB ਜਿਸ ਤਰ੍ਹਾਂ ਅਸੀਂ ਵੀ ਜਦ ਬਾਲਕ ਸੀ ਤਦ ਸੰਸਾਰ ਦੀਆਂ ਗੱਲਾਂ ਦੇ ਬੰਧਨ ਵਿੱਚ ਸੀ। BSB BSB: So also, when we were children, we were enslaved under the basic principles of the world.
5 ULB ਇਸ ਲਈ ਜੋ ਮੁੱਲ ਦੇ ਕੇ ਉਹਨਾਂ ਨੂੰ ਜਿਹੜੇ ਬਿਵਸਥਾ ਦੇ ਅਧੀਨ ਹਨ ਛੁਡਾਵੇ ਕਿ ਲੇਪਾਲਕ ਪੁੱਤਰ ਹੋਣ ਦੀ ਪਦਵੀ ਸਾਨੂੰ ਪ੍ਰਾਪਤ ਹੋਵੇ। BSB BSB: to redeem those under the law, that we might receive our adoption as sons.
6 ULB ਅਤੇ ਤੁਸੀਂ ਜੋ ਪੁੱਤਰ ਹੋ ਇਸੇ ਕਾਰਨ ਪਰਮੇਸ਼ੁਰ ਨੇ ਆਪਣੇ ਪੁੱਤਰ ਦੇ ਆਤਮਾ ਨੂੰ ਸਾਡੇ ਦਿਲਾਂ ਵਿੱਚ ਭੇਜ ਦਿੱਤਾ ਜਿਹੜਾ ਅੱਬਾ ਅਰਥਾਤ, ਹੇ ਪਿਤਾ ਪੁਕਾਰਦਾ ਹੈ। BSB BSB: And because you are sons, God sent the Spirit of His Son into our hearts, crying out, “Abba, Father!”
7 ULB ਸੋ ਤੁਸੀਂ ਹੁਣ ਗ਼ੁਲਾਮ ਨਹੀਂ ਸਗੋਂ ਪੁੱਤਰ ਹੋ ਅਤੇ ਜੇ ਪੁੱਤਰ ਹੋ ਤਾਂ ਪਰਮੇਸ਼ੁਰ ਦੇ ਰਾਹੀਂ ਵਾਰਸ ਵੀ ਹੈਂ। BSB BSB: So you are no longer a slave, but a son; and since you are a son, you are also an heir through God.
8 ULB ਪਰ ਉਸ ਵੇਲੇ ਪਰਮੇਸ਼ੁਰ ਤੋਂ ਅਣਜਾਣ ਹੋਣ ਦੇ ਕਾਰਨ ਤੁਸੀਂ ਉਹਨਾਂ ਦੀ ਗ਼ੁਲਾਮੀ ਵਿੱਚ ਸੀ ਜਿਹੜੇ ਅਸਲ ਵਿੱਚ ਈਸ਼ਵਰ ਨਹੀਂ ਸਨ। BSB BSB: Formerly, when you did not know God, you were slaves to those who by nature are not gods.
9 ULB ਪਰ ਹੁਣ ਜੋ ਤੁਸੀਂ ਪਰਮੇਸ਼ੁਰ ਨੂੰ ਜਾਣ ਗਏ ਹੋ ਸਗੋਂ ਪਰਮੇਸ਼ੁਰ ਨੇ ਤੁਹਾਨੂੰ ਜਾਣ ਲਿਆ ਤਾਂ ਕਿਉਂ ਤੁਸੀਂ ਫਿਰ ਉਨ੍ਹਾਂ ਨਿਰਬਲ ਅਤੇ ਨਿਕੰਮੀਆਂ ਮੂਲ ਗੱਲਾਂ ਦੀ ਵੱਲ ਮੁੜੇ ਜਾਂਦੇ ਹੋ ਜਿੰਨ੍ਹਾ ਦੇ ਬੰਧਨ ਵਿੱਚ ਤੁਸੀਂ ਦੁਬਾਰਾ ਨਵੇਂ ਸਿਰਿਓਂ ਆਉਣਾ ਚਾਹੁੰਦੇ ਹੋ? BSB BSB: But now that you know God, or rather are known by God, how is it that you are turning back to those weak and worthless principles? Do you wish to be enslaved by them all over again?
10 ULB ਤੁਸੀਂ ਦਿਨਾਂ, ਮਹੀਨਿਆਂ, ਸਮਿਆਂ ਅਤੇ ਸਾਲਾਂ ਨੂੰ ਮੰਨਦੇ ਹੋ! BSB BSB: You are observing special days and months and seasons and years!
11 ULB ਮੈਂ ਤੁਹਾਡੇ ਲਈ ਡਰਦਾ ਹਾਂ ਭਈ ਕਿਤੇ ਇਸ ਤਰ੍ਹਾਂ ਨਾ ਹੋਵੇ ਜੋ ਮੈਂ ਤੁਹਾਡੇ ਲਈ ਐਂਵੇਂ ਹੀ ਮਿਹਨਤ ਕੀਤੀ ਹੋਵੇ। BSB BSB: I fear for you, that my efforts for you may have been in vain.
12 ULB ਹੇ ਭਰਾਵੋ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਜਿਹੇ ਬਣੋ ਇਸ ਲਈ ਜੋ ਮੈਂ ਵੀ ਤੁਹਾਡੇ ਜਿਹਾ ਬਣਿਆ ਹਾਂ। ਤੁਸੀਂ ਮੇਰੇ ਨਾਲ ਬੁਰੇ ਨਹੀਂ ਵਰਤੇ, BSB BSB: I beg you, brothers, become like me, for I became like you. You have done me no wrong.
13 ULB ਪਰ ਤੁਸੀਂ ਜਾਣਦੇ ਹੋ ਜੋ ਮੈਂ ਸਰੀਰ ਦੀ ਕਮਜ਼ੋਰੀ ਕਰਕੇ ਪਹਿਲੀ ਵਾਰ ਤੁਹਾਨੂੰ ਖੁਸ਼ਖਬਰੀ ਸੁਣਾਈ। BSB BSB: You know that it was because of an illness that I first preached the gospel to you.
14 ULB ਅਤੇ ਉਹ ਜੋ ਮੇਰੇ ਸਰੀਰ ਵਿੱਚ ਤੁਹਾਡੇ ਲਈ ਇੱਕ ਪਰਤਾਵਾ ਸੀ ਉਹ ਨੂੰ ਤੁਸੀਂ ਤੁਛ ਨਾ ਜਾਣਿਆ, ਨਾ ਉਸ ਤੋਂ ਸੂਗ ਕੀਤੀ ਪਰ ਮੈਨੂੰ ਪਰਮੇਸ਼ੁਰ ਦੇ ਦੂਤ ਦੀ ਤਰ੍ਹਾਂ ਸਗੋਂ ਮਸੀਹ ਯਿਸੂ ਦੀ ਤਰ੍ਹਾਂ ਕਬੂਲ ਕੀਤਾ। BSB BSB: And although my illness was a trial to you, you did not despise or reject me. Instead, you welcomed me as if I were an angel of God, as if I were Christ Jesus Himself.
15 ULB ਤਾਂ ਹੁਣ ਤੁਹਾਡਾ ਉਹ ਅਨੰਦ ਕਿੱਥੇ ਗਿਆ? ਮੈਂ ਤੁਹਾਡਾ ਗਵਾਹ ਹਾਂ, ਕਿ ਜੇ ਹੋ ਸਕਦਾ ਤਾਂ ਤੁਸੀਂ ਆਪਣੀਆਂ ਅੱਖਾਂ ਵੀ ਕੱਢ ਕੇ ਮੈਨੂੰ ਦੇ ਦਿੰਦੇ BSB BSB: What then has become of your blessing? For I can testify that, if it were possible, you would have torn out your eyes and given them to me.
16 ULB ਫਿਰ ਕੀ ਮੈਂ ਤੁਹਾਨੂੰ ਸੱਚੀ ਗੱਲ ਆਖਣ ਨਾਲ ਤੁਹਾਡਾ ਵੈਰੀ ਬਣ ਗਿਆ? BSB BSB: Have I now become your enemy by telling you the truth?
17 ULB ਉਹ ਤੁਹਾਨੂੰ ਮਿੱਤਰ ਤਾਂ ਬਣਾਉਣਾ ਚਾਹੁੰਦੇ ਹਨ ਪਰ ਚੰਗੀ ਸੋਚ ਨਾਲ ਨਹੀਂ ਸਗੋਂ ਉਹ ਤੁਹਾਨੂੰ ਅਲੱਗ ਕਰਨਾ ਚਾਹੁੰਦੇ ਹਨ ਕਿ ਤੁਸੀਂ ਉਹਨਾਂ ਨੂੰ ਹੀ ਆਪਣੇ ਮਿੱਤਰ ਬਣਾ ਲਵੋਂ। BSB BSB: Those people are zealous for you, but not in a good way. Instead, they want to isolate you from us, so that you may be zealous for them.
18 ULB ਪਰ ਇਹ ਵੀ ਚੰਗਾ ਹੈ ਜੋ ਭਲੀ ਗੱਲ ਵਿੱਚ ਹਰ ਸਮੇਂ ਮਿੱਤਰ ਬਣਾਉਣ ਦਾ ਯਤਨ ਕੀਤਾ ਜਾਵੇ ਅਤੇ ਨਾ ਕੇਵਲ ਉਸੇ ਵੇਲੇ ਜਦੋਂ ਮੈਂ ਤੁਹਾਡੇ ਕੋਲ ਹੋਵਾਂ। BSB BSB: Nevertheless, it is good to be zealous if it serves a noble purpose—at any time, and not only when I am with you.
19 ULB ਹੇ ਮੇਰੇ ਬੱਚਿਓ, ਜਿੰਨਾਂ ਚਿਰ ਤੁਹਾਡੇ ਵਿੱਚ ਮਸੀਹ ਦੀ ਸੂਰਤ ਨਾ ਬਣ ਜਾਵੇ ਉਦੋਂ ਤੱਕ ਮੈਂ ਤੁਹਾਡੇ ਲਈ ਫਿਰ ਪੀੜਾਂ ਸਹਿੰਦਾ ਰਹਿੰਦਾ ਹਾਂ। BSB BSB: My children, for whom I am again in the pains of childbirth until Christ is formed in you,
20 ULB ਅਤੇ ਮੈਂ ਚਾਹੁੰਦਾ ਤਾਂ ਹਾਂ ਜੋ ਹੁਣ ਤੁਹਾਡੇ ਕੋਲ ਆ ਕੇ ਹੋਰ ਤਰ੍ਹਾਂ ਬੋਲਾਂ ਕਿਉਂ ਜੋ ਤੁਹਾਡੀ ਵੱਲੋਂ ਮੈਂ ਦੁਬਧਾ ਵਿੱਚ ਪਿਆ ਹੋਇਆ ਹਾਂ। BSB BSB: how I wish I could be with you now and change my tone, because I am perplexed about you.
21 ULB ਤੁਸੀਂ ਜੋ ਬਿਵਸਥਾ ਦੇ ਅਧੀਨ ਹੋਣਾ ਚਾਹੁੰਦੇ ਹੋ ਮੈਨੂੰ ਦੱਸੋ, ਕੀ, ਤੁਸੀਂ ਬਿਵਸਥਾ ਨੂੰ ਨਹੀਂ ਸੁਣਦੇ? BSB BSB: Tell me, you who want to be under the law, do you not understand what the law says?
22 ULB ਕਿਉਂ ਜੋ ਇਹ ਲਿਖਿਆ ਹੋਇਆ ਹੈ ਜੋ ਅਬਰਾਹਾਮ ਦੇ ਦੋ ਪੁੱਤਰ ਹੋਏ, ਇੱਕ ਦਾਸੀ ਤੋਂ ਅਤੇ ਦੂਜਾ ਅਜ਼ਾਦ ਇਸਤ੍ਰੀ ਤੋਂ। BSB BSB: For it is written that Abraham had two sons, one by the slave woman and the other by the free woman.
23 ULB ਪਰ ਜਿਹੜਾ ਦਾਸੀ ਤੋਂ ਹੋਇਆ ਉਹ ਸਰੀਰ ਦੇ ਅਨੁਸਾਰ ਜੰਮਿਆ ਪਰੰਤੂ ਜਿਹੜਾ ਅਜ਼ਾਦ ਇਸਤ੍ਰੀ ਤੋਂ ਹੋਇਆ ਉਹ ਵਾਇਦੇ ਦੇ ਕਾਰਨ ਜੰਮਿਆ। BSB BSB: His son by the slave woman was born according to the flesh, but his son by the free woman was born through the promise.
24 ULB ਇਹ ਦ੍ਰਿਸ਼ਟਾਂਤ ਦੀਆਂ ਗੱਲਾਂ ਹਨ। ਅਰਥਾਤ ਇਹ ਦੋ ਤੀਵੀਆਂ ਦੋ ਨੇਮ ਹਨ, ਇੱਕ ਤਾਂ ਸੀਨਾ ਪਹਾੜ ਦੀ ਜੋ ਗੁਲਾਮੀ ਲਈ ਜਣਦੀ ਹੈ। ਇਹ ਹਾਜਰਾ ਹੈ। BSB BSB: These things serve as illustrations, for the women represent two covenants. One covenant is from Mount Sinai and bears children into slavery: This is Hagar.
25 ULB ਅਤੇ ਇਹ ਹਾਜਰਾ ਅਰਬ ਵਿੱਚ ਸੀਨਾ ਪਹਾੜ ਹੈ ਅਤੇ ਹੁਣ ਦਾ ਯਰੂਸ਼ਲਮ ਉਹ ਦੇ ਤੁੱਲ ਹੈ ਕਿਉਂ ਜੋ ਇਹ ਆਪਣੇ ਬੱਚਿਆਂ ਦੇ ਨਾਲ ਗੁਲਾਮੀ ਵਿੱਚ ਪਈ ਹੈ। BSB BSB: Now Hagar stands for Mount Sinai in Arabia and corresponds to the present-day Jerusalem, because she is in slavery with her children.
26 ULB ਪਰ ਯਰੂਸ਼ਲਮ ਜੋ ਉਤਾਹਾਂ ਹੈ ਉਹ ਅਜ਼ਾਦ ਹੈ, ਉਹ ਸਾਡੀ ਮਾਤਾ ਹੈ। BSB BSB: But the Jerusalem above is free, and she is our mother.
27 ULB ਕਿਉਂ ਜੋ ਲਿਖਿਆ ਹੋਇਆ ਹੈ, ਹੇ ਬਾਂਝ, ਜੈਕਾਰਾ ਗਜਾ, ਤੂੰ ਜੋ ਨਹੀਂ ਜਣੀ ਖੁੱਲ੍ਹ ਕੇ ਗਾ ਅਤੇ ਚਿੱਲਾ, ਤੂੰ ਜਿਸ ਨੂੰ ਪੀੜਾਂ ਨਹੀਂ ਲੱਗੀਆਂ! ਕਿਉਂ ਜੋ ਤਿਆਗੀ ਹੋਈ ਦੇ ਬੱਚੇ ਸੁਹਾਗਣ ਦੇ ਬੱਚਿਆਂ ਨਾਲੋਂ ਵੀ ਵੱਧ ਹਨ। BSB BSB: For it is written: “Rejoice, O barren woman, who bears no children; break forth and cry aloud, you who have never travailed; because more are the children of the desolate woman than of her who has a husband.”
28 ULB ਪਰ ਹੇ ਭਰਾਵੋ, ਅਸੀਂ ਇਸਹਾਕ ਵਾਂਗੂੰ ਵਾਇਦੇ ਦੀ ਸੰਤਾਨ ਹਾਂ। BSB BSB: Now you, brothers, like Isaac, are children of promise.
29 ULB ਪਰ ਜਿਵੇਂ ਉਸ ਸਮੇਂ ਉਹ ਜਿਹੜਾ ਸਰੀਰ ਦੇ ਅਨੁਸਾਰ ਜੰਮਿਆਂ ਉਹ ਨੂੰ ਸਤਾਉਂਦਾ ਸੀ ਜਿਹੜਾ ਆਤਮਾ ਦੇ ਅਨੁਸਾਰ ਜੰਮਿਆਂ ਸੀ, ਤਿਵੇਂ ਹੁਣ ਵੀ ਹੁੰਦਾ ਹੈ। BSB BSB: At that time, however, the son born by the flesh persecuted the son born by the Spirit. It is the same now.
30 ULB ਪਰ ਪਵਿੱਤਰ ਗ੍ਰੰਥ ਕੀ ਆਖਦਾ ਹੈ? ਦਾਸੀ ਅਤੇ ਉਸ ਦੇ ਪੁੱਤਰ ਨੂੰ ਕੱਢ ਦੇ ਕਿਉਂ ਜੋ ਗੋਲੀ ਦਾ ਪੁੱਤਰ ਅਜ਼ਾਦ ਇਸਤ੍ਰੀ ਦੇ ਪੁੱਤਰ ਨਾਲ ਵਾਰਸ ਨਹੀਂ ਹੋਵੇਗਾ। BSB BSB: But what does the Scripture say? “Expel the slave woman and her son, for the slave woman’s son will never share in the inheritance with the free woman’s son.”
31 ULB ਇਸ ਲਈ, ਹੇ ਭਰਾਵੋ, ਅਸੀਂ ਦਾਸੀ ਦੀ ਨਹੀਂ ਸਗੋਂ ਅਜ਼ਾਦ ਦੀ ਸੰਤਾਨ ਹਾਂ। BSB BSB: Therefore, brothers, we are not children of the slave woman, but of the free woman.
Select verses for actions: Enter goes to them and Escape comes back.