1 ULB ਸਾਰੀ ਧਰਤੀ ਉੱਤੇ ਇੱਕੋ ਹੀ ਬੋਲੀ ਅਤੇ ਇੱਕੋ ਹੀ ਭਾਸ਼ਾ ਸੀ। BSB BSB: Now the whole world had one language and a common form of speech.
2 ULB ਉਸ ਵੇਲੇ ਲੋਕਾਂ ਨੂੰ ਪੂਰਬ ਵੱਲ ਜਾਂਦੇ ਹੋਏ, ਇੱਕ ਮੈਦਾਨ ਸਿਨਾਰ ਦੇਸ਼ ਵਿੱਚ ਲੱਭਿਆ ਅਤੇ ਉੱਥੇ ਉਹ ਵੱਸ ਗਏ। BSB BSB: And as people journeyed eastward, they found a plain in the land of Shinar and settled there.
3 ULB ਤਦ ਉਨ੍ਹਾਂ ਨੇ ਇੱਕ ਦੂਜੇ ਨੂੰ ਆਖਿਆ ਕਿ ਆਓ ਅਸੀਂ ਇੱਟਾਂ ਬਣਾਈਏ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਕਾਈਏ, ਉਨ੍ਹਾਂ ਕੋਲ ਪੱਥਰਾਂ ਦੀ ਥਾਂ ਇੱਟਾਂ ਅਤੇ ਚੂਨੇ ਦੀ ਥਾਂ ਗਾਰਾ ਸੀ। BSB BSB: And they said to one another, “Come, let us make bricks and bake them thoroughly.” So they used brick instead of stone, and tar instead of mortar.
4 ULB ਫਿਰ ਉਨ੍ਹਾਂ ਨੇ ਆਖਿਆ ਕਿ ਆਉ ਅਸੀਂ ਆਪਣੇ ਲਈ ਇੱਕ ਸ਼ਹਿਰ ਅਤੇ ਇੱਕ ਬੁਰਜ ਬਣਾਈਏ ਜਿਸ ਦੀ ਚੋਟੀ ਅਕਾਸ਼ ਤੱਕ ਹੋਵੇ ਅਤੇ ਅਜਿਹਾ ਕਰਕੇ ਅਸੀਂ ਨਾਮ ਕਮਾਈਏ ਅਜਿਹਾ ਨਾ ਹੋਵੇ ਜੋ ਅਸੀਂ ਸਾਰੀ ਧਰਤੀ ਉੱਤੇ ਖਿੰਡ ਜਾਈਏ। BSB BSB: “Come,” they said, “let us build for ourselves a city with a tower that reaches to the heavens, that we may make a name for ourselves and not be scattered over the face of all the earth.”
5 ULB ਜਦ ਲੋਕ ਉਸ ਸ਼ਹਿਰ ਅਤੇ ਬੁਰਜ ਨੂੰ ਬਣਾ ਰਹੇ ਸਨ ਤਦ ਯਹੋਵਾਹ ਉਸ ਨੂੰ ਵੇਖਣ ਲਈ ਉਤਰਿਆ। BSB BSB: Then the LORD came down to see the city and the tower that the sons of men were building.
6 ULB ਯਹੋਵਾਹ ਨੇ ਆਖਿਆ, ਵੇਖੋ, ਇਹ ਲੋਕ ਇੱਕ ਹਨ, ਇਹਨਾਂ ਸਾਰਿਆਂ ਦੀ ਬੋਲੀ ਵੀ ਇੱਕ ਹੈ ਅਤੇ ਇਹਨਾਂ ਨੇ ਇਸ ਕੰਮ ਨੂੰ ਅਰੰਭ ਕੀਤਾ ਹੈ, ਜੋ ਕੁਝ ਵੀ ਉਹ ਕਰਨ ਦਾ ਯਤਨ ਕਰਨਗੇ ਹੁਣ ਉਨ੍ਹਾਂ ਲਈ ਕੁਝ ਵੀ ਰੁਕਾਵਟ ਨਾ ਹੋਵੇਗੀ। BSB BSB: And the LORD said, “If they have begun to do this as one people speaking the same language, then nothing they devise will be beyond them.
7 ULB ਇਸ ਲਈ ਆਓ ਅਸੀਂ ਉਤਰੀਏ, ਉਨ੍ਹਾਂ ਦੀ ਭਾਸ਼ਾ ਨੂੰ ਉਲਟ-ਪੁਲਟ ਕਰ ਦੇਈਏ ਤਾਂ ਜੋ ਉਹ ਇੱਕ ਦੂਜੇ ਦੀ ਭਾਸ਼ਾ ਨਾ ਸਮਝ ਸਕਣ। BSB BSB: Come, let Us go down and confuse their language, so that they will not understand one another’s speech.”
8 ULB ਇਸ ਤਰ੍ਹਾਂ ਯਹੋਵਾਹ ਨੇ ਉਨ੍ਹਾਂ ਨੂੰ ਉੱਥੋਂ ਸਾਰੀ ਧਰਤੀ ਉੱਤੇ ਖਿੰਡਾ ਦਿੱਤਾ। ਇਸ ਲਈ ਉਹਨਾਂ ਨੇ ਉਸ ਸ਼ਹਿਰ ਦਾ ਨਿਰਮਾਣ ਕਰਨਾ ਬੰਦ ਕਰ ਦਿੱਤਾ। BSB BSB: So the LORD scattered them from there over the face of all the earth, and they stopped building the city.
9 ULB ਇਸ ਕਾਰਨ ਉਨ੍ਹਾਂ ਨੇ ਉਸ ਨਗਰ ਦਾ ਨਾਮ ਬਾਬਲ ਰੱਖਿਆ ਕਿਉਂਕਿ ਉੱਥੇ ਯਹੋਵਾਹ ਨੇ ਸਾਰੀ ਧਰਤੀ ਦੀ ਭਾਸ਼ਾ ਉਲਟ-ਪੁਲਟ ਕਰ ਦਿੱਤੀ ਅਤੇ ਉੱਥੋਂ ਯਹੋਵਾਹ ਨੇ ਉਨ੍ਹਾਂ ਨੂੰ ਸਾਰੀ ਧਰਤੀ ਉੱਤੇ ਖਿੰਡਾ ਦਿੱਤਾ। BSB BSB: That is why it is called Babel, for there the LORD confused the language of the whole world, and from that place the LORD scattered them over the face of all the earth.
11 ULB ਅਰਪਕਸਦ ਦੇ ਜਨਮ ਤੋਂ ਬਾਅਦ, ਸ਼ੇਮ ਪੰਜ ਸੌ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ। BSB BSB: And after he had become the father of Arphaxad, Shem lived 500 years and had other sons and daughters.
13 ULB ਅਤੇ ਅਰਪਕਸਦ ਸ਼ਲਹ ਦੇ ਜਨਮ ਤੋਂ ਬਾਅਦ ਚਾਰ ਸੌ ਤਿੰਨ ਸਾਲ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ। BSB BSB: And after he had become the father of Shelah, Arphaxad lived 403 years and had other sons and daughters.
14 ULB ਜਦ ਸ਼ਲਹ ਤੀਹ ਸਾਲ ਦਾ ਹੋਇਆ ਤਾਂ ਏਬਰ ਜੰਮਿਆ। BSB BSB: When Shelah was 30 years old, he became the father of Eber.
15 ULB ਸ਼ਲਹ ਏਬਰ ਦੇ ਜਨਮ ਤੋਂ ਬਾਅਦ ਚਾਰ ਸੌ ਤਿੰਨ ਸਾਲ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ। BSB BSB: And after he had become the father of Eber, Shelah lived 403 years and had other sons and daughters.
16 ULB ਅਤੇ ਏਬਰ ਚੌਂਤੀ ਸਾਲ ਦਾ ਹੋਇਆ ਤਾਂ ਉਸ ਤੋਂ ਪੇਲੇਗ ਜੰਮਿਆ। BSB BSB: When Eber was 34 years old, he became the father of Peleg.
17 ULB ਏਬਰ ਪੇਲੇਗ ਦੇ ਜਨਮ ਤੋਂ ਬਾਅਦ ਚਾਰ ਸੌ ਤੀਹ ਸਾਲ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ। BSB BSB: And after he had become the father of Peleg, Eber lived 430 years and had other sons and daughters.
18 ULB ਜਦ ਪੇਲੇਗ ਤੀਹ ਸਾਲ ਦਾ ਹੋਇਆ ਤਾਂ ਉਸ ਤੋਂ ਰਊ ਜੰਮਿਆ। BSB BSB: When Peleg was 30 years old, he became the father of Reu.
19 ULB ਪੇਲੇਗ ਰਊ ਦੇ ਜਨਮ ਤੋਂ ਬਾਅਦ ਦੋ ਸੌ ਨੌ ਸਾਲ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ। BSB BSB: And after he had become the father of Reu, Peleg lived 209 years and had other sons and daughters.
20 ULB ਰਊ ਬੱਤੀ ਸਾਲ ਦਾ ਹੋਇਆ ਤਾਂ ਉਸ ਤੋਂ ਸਰੂਗ ਜੰਮਿਆ। BSB BSB: When Reu was 32 years old, he became the father of Serug.
21 ULB ਰਊ ਸਰੂਗ ਦੇ ਜਨਮ ਤੋਂ ਬਾਅਦ ਦੋ ਸੌ ਸੱਤ ਸਾਲ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ। BSB BSB: And after he had become the father of Serug, Reu lived 207 years and had other sons and daughters.
22 ULB ਜਦ ਸਰੂਗ ਤੀਹ ਸਾਲ ਦਾ ਹੋਇਆ ਤਾਂ ਉਸ ਤੋਂ ਨਾਹੋਰ ਜੰਮਿਆ। BSB BSB: When Serug was 30 years old, he became the father of Nahor.
23 ULB ਸਰੂਗ ਨਾਹੋਰ ਦੇ ਜਨਮ ਤੋਂ ਬਾਅਦ ਦੋ ਸੌ ਸਾਲ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ। BSB BSB: And after he had become the father of Nahor, Serug lived 200 years and had other sons and daughters.
24 ULB ਜਦ ਨਾਹੋਰ ਉਨੱਤੀ ਸਾਲ ਦਾ ਹੋਇਆ ਤਾਂ ਉਸ ਤੋਂ ਤਾਰਹ ਜੰਮਿਆ। BSB BSB: When Nahor was 29 years old, he became the father of Terah.
25 ULB ਨਾਹੋਰ ਤਾਰਹ ਦੇ ਜਨਮ ਤੋਂ ਬਾਅਦ ਇੱਕ ਸੌ ਉੱਨੀ ਸਾਲ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ। BSB BSB: And after he had become the father of Terah, Nahor lived 119 years and had other sons and daughters.
26 ULB ਤਾਰਹ ਸੱਤਰ ਸਾਲ ਦਾ ਹੋਇਆ ਤਾਂ ਉਸ ਤੋਂ ਅਬਰਾਮ, ਨਾਹੋਰ ਅਤੇ ਹਾਰਾਨ ਜੰਮੇ। BSB BSB: When Terah was 70 years old, he became the father of Abram, Nahor, and Haran.
27 ULB ਇਹ ਤਾਰਹ ਦੀ ਵੰਸ਼ਾਵਲੀ ਹੈ। ਤਾਰਹ ਤੋਂ ਅਬਰਾਮ, ਨਾਹੋਰ ਅਤੇ ਹਾਰਾਨ ਜੰਮੇ ਅਤੇ ਹਾਰਾਨ ਤੋਂ ਲੂਤ ਜੰਮਿਆ। BSB BSB: This is the account of Terah. Terah became the father of Abram, Nahor, and Haran. And Haran became the father of Lot.
28 ULB ਹਾਰਾਨ ਆਪਣੀ ਜਨਮ ਭੂਮੀ ਅਰਥਾਤ ਕਸਦੀਆਂ ਦੇ ਊਰ ਨਗਰ ਵਿੱਚ ਮਰ ਗਿਆ ਜਦ ਕਿ ਉਸਦਾ ਪਿਤਾ ਤਾਰਹ ਅਜੇ ਜਿਉਂਦਾ ਸੀ। BSB BSB: During his father Terah’s lifetime, Haran died in his native land, in Ur of the Chaldeans.
29 ULB ਅਬਰਾਮ ਅਤੇ ਨਾਹੋਰ ਦੋਵਾਂ ਨੇ ਵਿਆਹ ਕਰ ਲਿਆ। ਅਬਰਾਮ ਦੀ ਪਤਨੀ ਦਾ ਨਾਮ ਸਾਰਈ ਸੀ ਅਤੇ ਨਾਹੋਰ ਦੀ ਪਤਨੀ ਦਾ ਨਾਮ ਮਿਲਕਾਹ ਸੀ, ਜਿਹੜੀ ਹਾਰਾਨ ਦੀ ਧੀ ਸੀ ਜੋ ਮਿਲਕਾਹ ਅਤੇ ਯਿਸਕਾਹ ਦਾ ਪਿਤਾ ਸੀ। BSB BSB: And Abram and Nahor took wives for themselves. Abram’s wife was named Sarai, and Nahor’s wife was named Milcah; she was the daughter of Haran, who was the father of both Milcah and Iscah.
30 ULB ਪਰ ਸਾਰਈ ਬਾਂਝ ਸੀ, ਉਸ ਦੇ ਕੋਈ ਬੱਚਾ ਨਹੀਂ ਸੀ। BSB BSB: But Sarai was barren; she had no children.
32 ULB ਜਦ ਤਾਰਹ ਦੀ ਉਮਰ ਦੋ ਸੌ ਪੰਜ ਸਾਲ ਦੀ ਸੀ ਤਦ ਉਹ ਹਾਰਾਨ ਦੇਸ਼ ਵਿੱਚ ਮਰ ਗਿਆ। BSB BSB: Terah lived 205 years, and he died in Haran.