1 ULB ਉਸ ਦੇਸ਼ ਵਿੱਚ ਕਾਲ ਪਿਆ ਅਤੇ ਇਹ ਪਹਿਲੇ ਕਾਲ ਤੋਂ ਵੱਖ ਸੀ, ਜਿਹੜਾ ਅਬਰਾਹਾਮ ਦੇ ਦਿਨਾਂ ਵਿੱਚ ਪਿਆ ਸੀ। ਇਸ ਕਾਰਨ ਇਸਹਾਕ ਗਰਾਰ ਨੂੰ, ਫ਼ਿਲਿਸਤੀਆਂ ਦੇ ਰਾਜਾ ਅਬੀਮਲਕ ਕੋਲ ਚਲਾ ਗਿਆ। BSB BSB: Now there was another famine in the land, subsequent to the one that had occurred in Abraham’s time. And Isaac went to Abimelech king of the Philistines at Gerar.
2 ULB ਤਦ ਯਹੋਵਾਹ ਨੇ ਉਸ ਨੂੰ ਦਰਸ਼ਨ ਦੇ ਕੇ ਆਖਿਆ, ਮਿਸਰ ਨੂੰ ਨਾ ਜਾਈਂ ਪਰ ਉਸ ਦੇਸ਼ ਵਿੱਚ ਜਾਈਂ, ਜਿਹੜਾ ਮੈਂ ਤੈਨੂੰ ਦੱਸਾਂਗਾ। BSB BSB: The LORD appeared to Isaac and said, “Do not go down to Egypt. Settle in the land where I tell you.
3 ULB ਤੂੰ ਉਸ ਦੇਸ਼ ਵਿੱਚ ਜਾ ਟਿੱਕੀਂ। ਮੈਂ ਤੇਰੇ ਅੰਗ-ਸੰਗ ਹੋਵਾਂਗਾ ਅਤੇ ਤੈਨੂੰ ਬਰਕਤ ਦਿਆਂਗਾ ਕਿਉਂ ਜੋ ਮੈਂ ਤੈਨੂੰ ਅਤੇ ਤੇਰੀ ਅੰਸ ਨੂੰ ਇਹ ਸਾਰੇ ਦੇਸ਼ ਦਿਆਂਗਾ। ਮੈਂ ਉਸ ਸਹੁੰ ਨੂੰ ਜਿਹੜੀ ਮੈਂ ਤੇਰੇ ਪਿਤਾ ਅਬਰਾਹਾਮ ਨਾਲ ਖਾਧੀ ਸੀ, ਪੂਰੀ ਕਰਾਂਗਾ। BSB BSB: Stay in this land as a foreigner, and I will be with you and bless you. For I will give all these lands to you and your offspring, and I will confirm the oath that I swore to your father Abraham.
4 ULB ਮੈਂ ਤੇਰੀ ਅੰਸ ਨੂੰ ਅਕਾਸ਼ ਦੇ ਤਾਰਿਆਂ ਵਾਂਗੂੰ ਵਧਾਵਾਂਗਾ ਅਤੇ ਮੈਂ ਤੇਰੀ ਅੰਸ ਨੂੰ ਇਹ ਸਾਰੇ ਦੇਸ਼ ਦਿਆਂਗਾ ਅਤੇ ਤੇਰੀ ਅੰਸ ਤੋਂ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ। BSB BSB: I will make your descendants as numerous as the stars in the sky, and I will give them all these lands, and through your offspring all nations of the earth will be blessed,
5 ULB ਕਿਉਂ ਜੋ ਅਬਰਾਹਾਮ ਨੇ ਮੇਰੀ ਅਵਾਜ਼ ਨੂੰ ਸੁਣਿਆ ਅਤੇ ਮੇਰੇ ਹੁਕਮਾਂ, ਮੇਰੀ ਬਿਧੀਆਂ ਅਤੇ ਮੇਰੀ ਬਿਵਸਥਾ ਦੀ ਪਾਲਨਾ ਕੀਤੀ। BSB BSB: because Abraham listened to My voice and kept My charge, My commandments, My statutes, and My laws.”
6 ULB ਇਸਹਾਕ ਗਰਾਰ ਵਿੱਚ ਵੱਸਿਆ ਰਿਹਾ BSB BSB: So Isaac settled in Gerar.
7 ULB ਜਦ ਉਸ ਥਾਂ ਦੇ ਮਨੁੱਖਾਂ ਨੇ ਉਸ ਦੀ ਪਤਨੀ ਵਿਖੇ ਪੁੱਛਿਆ ਤਾਂ ਉਸ ਨੇ ਆਖਿਆ, ਉਹ ਮੇਰੀ ਭੈਣ ਹੈ, ਕਿਉਂ ਜੋ ਉਹ ਇਹ ਸੋਚ ਕੇ ਡਰਦਾ ਸੀ, ਜੇਕਰ ਮੈਂ ਦੱਸਾਂ ਕਿ ਉਹ ਮੇਰੀ ਪਤਨੀ ਹੈ ਤਾਂ ਅਜਿਹਾ ਨਾ ਹੋਵੇ ਕਿ ਉਸ ਥਾਂ ਦੇ ਮਨੁੱਖ ਰਿਬਕਾਹ ਦੇ ਕਾਰਨ ਮੈਨੂੰ ਮਾਰ ਸੁੱਟਣ, ਕਿਉਂ ਜੋ ਉਹ ਵੇਖਣ ਵਿੱਚ ਸੋਹਣੀ ਸੀ। BSB BSB: But when the men of that place asked about his wife, he said, “She is my sister.” For he was afraid to say, “She is my wife,” since he thought to himself, “The men of this place will kill me on account of Rebekah, because she is so beautiful.”
8 ULB ਜਦ ਉਸ ਨੂੰ ਉੱਥੇ ਰਹਿੰਦੇ ਹੋਏ ਬਹੁਤ ਦਿਨ ਬੀਤ ਗਏ ਤਾਂ ਅਬੀਮਲਕ ਫ਼ਲੀਸਤੀਆਂ ਦੇ ਰਾਜਾ ਨੇ ਇੱਕ ਦਿਨ ਖਿੜਕੀ ਵਿੱਚੋਂ ਦੀ ਝਾਤੀ ਮਾਰ ਕੇ ਵੇਖਿਆ ਤਾਂ ਵੇਖੋ ਇਸਹਾਕ ਆਪਣੀ ਪਤਨੀ ਰਿਬਕਾਹ ਨਾਲ ਲਾਡ-ਪਿਆਰ ਕਰ ਰਿਹਾ ਹੈ। BSB BSB: When Isaac had been there a long time, Abimelech king of the Philistines looked down from the window and was surprised to see Isaac caressing his wife Rebekah.
9 ULB ਤਦ ਅਬੀਮਲਕ ਨੇ ਇਸਹਾਕ ਨੂੰ ਬੁਲਾ ਕੇ ਆਖਿਆ, ਵੇਖ ਉਹ ਸੱਚ-ਮੁੱਚ ਤੇਰੀ ਪਤਨੀ ਹੈ ਅਤੇ ਤੂੰ ਕਿਉਂ ਆਖਿਆ, ਕਿ ਉਹ ਮੇਰੀ ਭੈਣ ਹੈ? ਇਸਹਾਕ ਨੇ ਉਸ ਨੂੰ ਆਖਿਆ, ਮੈਂ ਇਹ ਸੋਚਿਆ, ਕਿਤੇ ਮੈਂ ਉਹ ਦੇ ਕਾਰਨ ਮਰ ਨਾ ਜਾਂਵਾਂ। BSB BSB: Abimelech sent for Isaac and said, “So she is really your wife! How could you say, ‘She is my sister’?” Isaac replied, “Because I thought I might die on account of her.”
10 ULB ਅਬੀਮਲਕ ਨੇ ਆਖਿਆ, ਤੂੰ ਸਾਡੇ ਨਾਲ ਇਹ ਕੀ ਕੀਤਾ ਹੈ? ਇਸ ਤਰ੍ਹਾਂ ਤਾਂ ਲੋਕਾਂ ਵਿੱਚੋਂ ਕੋਈ ਤੇਰੀ ਪਤਨੀ ਦੇ ਸੰਗ ਲੇਟਦਾ ਤਾਂ ਤੂੰ ਸਾਨੂੰ ਵੀ ਪਾਪ ਦਾ ਭਾਗੀ ਬਣਾਉਂਦਾ। BSB BSB: “What is this you have done to us?” asked Abimelech. “One of the people could easily have slept with your wife, and you would have brought guilt upon us.”
11 ULB ਤਦ ਅਬੀਮਲਕ ਨੇ ਸਾਰਿਆਂ ਲੋਕਾਂ ਨੂੰ ਇਹ ਹੁਕਮ ਦਿੱਤਾ ਕਿ ਜੋ ਕੋਈ ਇਸ ਮਨੁੱਖ ਅਤੇ ਇਸ ਦੀ ਪਤਨੀ ਨੂੰ ਹੱਥ ਲਾਵੇਗਾ, ਉਹ ਜ਼ਰੂਰ ਮਾਰਿਆ ਜਾਵੇਗਾ। BSB BSB: So Abimelech warned all the people, saying, “Whoever harms this man or his wife will surely be put to death.”
12 ULB ਇਸਹਾਕ ਨੇ ਉਸ ਧਰਤੀ ਵਿੱਚ ਬੀਜ ਬੀਜਿਆ ਅਤੇ ਉਸੇ ਸਾਲ ਸੌ ਗੁਣਾ ਫਲ ਪ੍ਰਾਪਤ ਕੀਤਾ ਅਤੇ ਯਹੋਵਾਹ ਨੇ ਉਸ ਨੂੰ ਬਰਕਤ ਦਿੱਤੀ। BSB BSB: Now Isaac sowed seed in the land, and that very year he reaped a hundredfold. And the LORD blessed him,
13 ULB ਸੋ ਉਹ ਵੱਧ ਗਿਆ ਅਤੇ ਵੱਧਦਾ ਚਲਾ ਗਿਆ ਅਤੇ ਉਹ ਅੱਤ ਵੱਡਾ ਮਨੁੱਖ ਹੋ ਗਿਆ। BSB BSB: and he became richer and richer, until he was exceedingly wealthy.
14 ULB ਉਹ ਭੇਡਾਂ-ਬੱਕਰੀਆਂ, ਗਾਈਆਂ-ਬਲ਼ਦਾਂ ਅਤੇ ਬਹੁਤ ਸਾਰੇ ਸੇਵਕਾਂ ਦਾ ਮਾਲਕ ਹੋ ਗਿਆ ਅਤੇ ਫ਼ਲਿਸਤੀ ਉਸ ਤੋਂ ਸੜਨ ਲੱਗੇ। BSB BSB: He owned so many flocks and herds and servants that the Philistines envied him.
15 ULB ਇਸ ਲਈ ਸਾਰੇ ਖੂਹਾਂ ਨੂੰ ਜਿਹੜੇ ਉਸ ਦੇ ਪਿਤਾ ਅਬਰਾਹਾਮ ਦੇ ਸੇਵਕਾਂ ਨੇ ਉਸ ਦੇ ਜੀਉਂਦੇ ਜੀ ਪੁੱਟੇ ਸਨ, ਫ਼ਲਿਸਤੀਆਂ ਨੇ ਬੰਦ ਕਰ ਦਿੱਤੇ ਅਤੇ ਮਿੱਟੀ ਨਾਲ ਭਰ ਦਿੱਤੇ। BSB BSB: So the Philistines took dirt and stopped up all the wells that his father’s servants had dug in the days of his father Abraham.
16 ULB ਅਬੀਮਲਕ ਨੇ ਇਸਹਾਕ ਨੂੰ ਆਖਿਆ, ਸਾਡੇ ਕੋਲੋਂ ਚਲਾ ਜਾ, ਕਿਉਂ ਜੋ ਤੂੰ ਸਾਡੇ ਨਾਲੋਂ ਵੱਡਾ ਬਲਵੰਤ ਹੋ ਗਿਆ ਹੈਂ। BSB BSB: Then Abimelech said to Isaac, “Depart from us, for you are much too powerful for us.”
17 ULB ਤਦ ਇਸਹਾਕ ਉੱਥੋਂ ਚਲਾ ਗਿਆ ਅਤੇ ਗਰਾਰ ਦੀ ਘਾਟੀ ਵਿੱਚ ਆਪਣਾ ਤੰਬੂ ਲਾਇਆ ਅਤੇ ਉੱਥੇ ਰਹਿਣ ਲੱਗਾ। BSB BSB: So Isaac left that place and encamped in the Valley of Gerar and settled there.
18 ULB ਤਦ ਇਸਹਾਕ ਨੇ ਪਾਣੀ ਦੇ ਖੂਹਾਂ ਨੂੰ ਜਿਹੜੇ ਉਸ ਦੇ ਪਿਤਾ ਅਬਰਾਹਾਮ ਦੇ ਦਿਨਾਂ ਵਿੱਚ ਪੁੱਟੇ ਗਏ ਸਨ, ਅਤੇ ਜਿਹੜੇ ਫ਼ਲਿਸਤੀਆਂ ਨੇ ਅਬਰਾਹਾਮ ਦੀ ਮੌਤ ਦੇ ਪਿੱਛੋਂ ਬੰਦ ਕਰ ਦਿੱਤੇ ਸਨ, ਦੁਬਾਰਾ ਪੁੱਟਿਆ ਅਤੇ ਉਸ ਨੇ ਉਨ੍ਹਾਂ ਖੂਹਾਂ ਦੇ ਨਾਮ ਅਬਰਾਹਾਮ ਦੇ ਰੱਖੇ ਹੋਏ ਨਾਵਾਂ ਉੱਤੇ ਰੱਖੇ। BSB BSB: Isaac reopened the wells that had been dug in the days of his father Abraham, which the Philistines had stopped up after Abraham died. And he gave these wells the same names his father had given them.
19 ULB ਇਸਹਾਕ ਦੇ ਸੇਵਕਾਂ ਨੂੰ ਘਾਟੀ ਵਿੱਚ ਪੁੱਟਦੇ ਹੋਏ, ਸੁੰਬ ਫੁੱਟਦੇ ਪਾਣੀ ਦਾ ਇੱਕ ਖੂਹ ਲੱਭਿਆ। BSB BSB: Then Isaac’s servants dug in the valley and found a well of fresh water there.
20 ULB ਤਦ ਗਰਾਰ ਦੇ ਆਜੜੀਆਂ ਨੇ ਇਸਹਾਕ ਦੇ ਆਜੜੀਆਂ ਨੂੰ ਕੌੜੇ ਬਚਨ ਬੋਲੇ ਅਤੇ ਕਿਹਾ, ਇਹ ਪਾਣੀ ਸਾਡਾ ਹੈ। ਉਸ ਨੇ ਉਸ ਖੂਹ ਦਾ ਨਾਮ ਏਸਕ ਰੱਖਿਆ ਕਿਉਂ ਜੋ ਓਹ ਉਸ ਦੇ ਨਾਲ ਝਗੜਦੇ ਸਨ। BSB BSB: But the herdsmen of Gerar quarreled with Isaac’s herdsmen and said, “The water is ours!” So he named the well Esek, because they contended with him.
21 ULB ਤਦ ਉਨ੍ਹਾਂ ਨੇ ਇੱਕ ਹੋਰ ਖੂਹ ਪੁੱਟਿਆ ਅਤੇ ਉਸ ਦੇ ਵਿਖੇ ਵੀ ਕੌੜੇ ਬਚਨ ਬੋਲੇ ਤਦ ਉਹ ਨੇ ਉਸ ਖੂਹ ਦਾ ਨਾਮ ਸਿਟਨਾ ਰੱਖਿਆ। BSB BSB: Then they dug another well and quarreled over that one also; so he named it Sitnah.
22 ULB ਤਦ ਉਹ ਉੱਥੋਂ ਅੱਗੇ ਤੁਰ ਪਿਆ ਅਤੇ ਇੱਕ ਹੋਰ ਖੂਹ ਪੁੱਟਿਆ ਅਤੇ ਉਸ ਵਿਖੇ ਉਨ੍ਹਾਂ ਨੇ ਕੌੜੇ ਬਚਨ ਨਹੀਂ ਬੋਲੇ, ਇਸ ਲਈ ਉਹ ਨੇ ਉਸ ਖੂਹ ਦਾ ਨਾਮ ਇਹ ਆਖ ਕੇ ਰਹੋਬੋਥ ਰੱਖਿਆ ਕਿ ਹੁਣ ਯਹੋਵਾਹ ਨੇ ਸਾਨੂੰ ਚੌੜਾ ਸਥਾਨ ਦਿੱਤਾ ਹੈ ਅਤੇ ਅਸੀਂ ਇਸ ਧਰਤੀ ਵਿੱਚ ਫਲਾਂਗੇ। ਉਹ ਉੱਥੋਂ ਉਤਾਹਾਂ ਬਏਰਸਬਾ ਨੂੰ ਗਿਆ, BSB BSB: He moved on from there and dug another well, and they did not quarrel over it. He named it Rehoboth and said, “At last the LORD has made room for us, and we will be fruitful in the land.”
23 ULB ਉਸੇ ਰਾਤ ਯਹੋਵਾਹ ਨੇ ਉਹ ਨੂੰ ਦਰਸ਼ਨ ਦਿੱਤਾ ਅਤੇ ਆਖਿਆ, ਮੈਂ ਤੇਰੇ ਪਿਤਾ ਅਬਰਾਹਾਮ ਦਾ ਪਰਮੇਸ਼ੁਰ ਹਾਂ। BSB BSB: From there Isaac went up to Beersheba,
24 ULB ਨਾ ਡਰ ਕਿਉਂ ਜੋ ਮੈਂ ਤੇਰੇ ਸੰਗ ਹਾਂ ਅਤੇ ਮੈਂ ਤੈਨੂੰ ਬਰਕਤ ਦਿਆਂਗਾ ਅਤੇ ਤੇਰੀ ਅੰਸ ਨੂੰ ਅਬਰਾਹਾਮ ਆਪਣੇ ਦਾਸ ਦੇ ਕਾਰਨ ਵਧਾਵਾਂਗਾ। BSB BSB: and that night the LORD appeared to him and said, “I am the God of your father Abraham. Do not be afraid, for I am with you. I will bless you and multiply your descendants for the sake of My servant Abraham.”
25 ULB ਇਸ ਲਈ ਉਸ ਨੇ ਉੱਥੇ ਇੱਕ ਜਗਵੇਦੀ ਬਣਾਈ ਅਤੇ ਯਹੋਵਾਹ ਦਾ ਨਾਮ ਪੁਕਾਰਿਆ ਅਤੇ ਉੱਥੇ ਆਪਣਾ ਤੰਬੂ ਖੜ੍ਹਾ ਕੀਤਾ ਅਤੇ ਉੱਥੇ ਇਸਹਾਕ ਦੇ ਸੇਵਕਾਂ ਨੇ ਇੱਕ ਖੂਹ ਪੁੱਟਿਆ। BSB BSB: So Isaac built an altar there and called on the name of the LORD, and he pitched his tent there. His servants also dug a well there.
26 ULB ਤਦ ਅਬੀਮਲਕ ਆਪਣੇ ਮਿੱਤਰ ਅਹੁੱਜ਼ਥ ਅਤੇ ਆਪਣੇ ਸੈਨਾਪਤੀ ਫ਼ੀਕੋਲ ਨੂੰ ਨਾਲ ਲੈ ਕੇ ਗਰਾਰ ਤੋਂ ਉਹ ਦੇ ਕੋਲ ਆਏ। BSB BSB: Later, Abimelech came to Isaac from Gerar, with Ahuzzath his adviser and Phicol the commander of his army.
27 ULB ਪਰ ਇਸਹਾਕ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਕਿਉਂ ਮੇਰੇ ਕੋਲ ਆਏ ਹੋ, ਜਦ ਕਿ ਤੁਸੀਂ ਮੇਰੇ ਨਾਲ ਵੈਰ ਕਰਕੇ ਮੈਨੂੰ ਆਪਣੇ ਵਿੱਚੋਂ ਕੱਢ ਦਿੱਤਾ ਸੀ? BSB BSB: “Why have you come to me?” Isaac asked them. “You hated me and sent me away.”
28 ULB ਤਦ ਉਨ੍ਹਾਂ ਨੇ ਆਖਿਆ, ਹੁਣ ਅਸੀਂ ਸਾਫ਼-ਸਾਫ਼ ਵੇਖਿਆ ਹੈ ਕਿ ਯਹੋਵਾਹ ਤੁਹਾਡੇ ਸੰਗ ਹੈ ਇਸ ਲਈ ਅਸੀਂ ਸੋਚਿਆ ਕਿ ਸਾਡੇ ਦੋਹਾਂ ਦੇ ਵਿਚਕਾਰ ਅਰਥਾਤ ਸਾਡੇ ਅਤੇ ਤੁਹਾਡੇ ਵਿੱਚ ਇੱਕ ਸਮਝੌਤਾ ਹੋਵੇ ਅਤੇ ਅਸੀਂ ਇੱਕ ਨੇਮ ਤੁਹਾਡੇ ਨਾਲ ਬੰਨ੍ਹੀਏ। BSB BSB: “We can plainly see that the LORD has been with you,” they replied. “We recommend that there should now be an oath between us and you. Let us make a covenant with you
29 ULB ਜਿਵੇਂ ਅਸੀਂ ਤੁਹਾਨੂੰ ਹੱਥ ਨਹੀਂ ਲਾਇਆ ਅਤੇ ਤੁਹਾਡੇ ਨਾਲ ਭਲਿਆਈ ਹੀ ਕੀਤੀ ਅਤੇ ਤੁਹਾਨੂੰ ਸ਼ਾਂਤੀ ਨਾਲ ਤੋਰ ਦਿੱਤਾ, ਉਸੇ ਤਰ੍ਹਾਂ ਤੁਸੀਂ ਵੀ ਸਾਡੇ ਨਾਲ ਬੁਰਿਆਈ ਨਾ ਕਰਿਓ। ਹੁਣ ਤੁਸੀਂ ਯਹੋਵਾਹ ਵੱਲੋਂ ਮੁਬਾਰਕ ਹੋ। BSB BSB: that you will not harm us, just as we have not harmed you but have done only good to you, sending you on your way in peace. And now you are blessed by the LORD.”
30 ULB ਤਦ ਉਸ ਨੇ ਓਹਨਾਂ ਦੀ ਦਾਵਤ ਕੀਤੀ ਅਤੇ ਉਨ੍ਹਾਂ ਨੇ ਖਾਧਾ ਪੀਤਾ। BSB BSB: So Isaac prepared a feast for them, and they ate and drank.
31 ULB ਸਵੇਰੇ ਉੱਠ ਕੇ ਹਰ ਇੱਕ ਨੇ ਆਪਣੇ ਭਰਾ ਨਾਲ ਸਹੁੰ ਖਾਧੀ ਅਤੇ ਇਸਹਾਕ ਨੇ ਉਨ੍ਹਾਂ ਨੂੰ ਤੋਰ ਦਿੱਤਾ ਅਤੇ ਓਹ ਸ਼ਾਂਤੀ ਨਾਲ ਉੱਥੋਂ ਚਲੇ ਗਏ। BSB BSB: And they got up early the next morning and swore an oath to each other. Then Isaac sent them on their way, and they left him in peace.
32 ULB ਉਸੇ ਦਿਨ ਇਹ ਹੋਇਆ ਕਿ ਇਸਹਾਕ ਦੇ ਸੇਵਕਾਂ ਨੇ ਆ ਕੇ ਉਸ ਖੂਹ ਦੇ ਵਿਖੇ ਜਿਹੜਾ ਉਨ੍ਹਾਂ ਪੁੱਟਿਆ ਸੀ, ਉਹ ਨੂੰ ਦੱਸਿਆ ਕਿ ਸਾਨੂੰ ਪਾਣੀ ਲੱਭਿਆ ਹੈ। BSB BSB: On that same day, Isaac’s servants came and told him about the well they had dug. “We have found water!” they told him.
33 ULB ਤਦ ਉਸ ਨੇ ਉਸ ਖੂਹ ਦਾ ਨਾਮ ਸ਼ਿਬਆਹ ਰੱਖਿਆ। ਇਸ ਕਾਰਨ ਉਸ ਨਗਰ ਦਾ ਨਾਮ ਅੱਜ ਤੱਕ ਬਏਰਸਬਾ ਹੈ। BSB BSB: So he called it Shibah, and to this day the name of the city is Beersheba.
34 ULB ਜਦ ਏਸਾਓ ਚਾਲ੍ਹੀ ਸਾਲ ਦਾ ਸੀ ਤਾਂ ਉਹ ਬੇਰੀ ਹਿੱਤੀ ਦੀ ਧੀ ਯਹੂਦਿਥ ਅਤੇ ਏਲੋਨ ਹਿੱਤੀ ਦੀ ਧੀ ਬਾਸਮਥ ਨੂੰ ਵਿਆਹ ਲਿਆਇਆ। BSB BSB: When Esau was forty years old, he took as his wives Judith daughter of Beeri the Hittite and Basemath daughter of Elon the Hittite.
35 ULB ਅਤੇ ਇਹ ਗੱਲ ਇਸਹਾਕ ਅਤੇ ਰਿਬਕਾਹ ਦੇ ਮਨਾਂ ਲਈ ਕੁੜੱਤਣ ਸੀ। BSB BSB: And they brought grief to Isaac and Rebekah.