1 ULB ਉਸ ਨੇ ਲਾਬਾਨ ਦੇ ਪੁੱਤਰਾਂ ਦੀਆਂ ਗੱਲਾਂ ਸੁਣੀਆਂ ਜੋ ਕਹਿੰਦੇ ਸਨ ਕਿ ਯਾਕੂਬ ਸਾਡੇ ਪਿਤਾ ਦਾ ਸਭ ਕੁਝ ਲੈ ਗਿਆ ਅਤੇ ਸਾਡੇ ਪਿਤਾ ਦੇ ਮਾਲ ਵਿਚੋਂ ਇਹ ਸਾਰਾ ਧਨ ਉਹ ਨੇ ਪਾਇਆ ਹੈ। BSB BSB: Now Jacob heard that Laban’s sons were saying, “Jacob has taken away all that belonged to our father and built all this wealth at our father’s expense.”
2 ULB ਫਿਰ ਯਾਕੂਬ ਨੇ ਲਾਬਾਨ ਦੇ ਚਿਹਰੇ ਵੱਲ ਵੇਖਿਆ ਅਤੇ ਜਾਣ ਲਿਆ ਕਿ ਉਹ ਪਹਿਲਾਂ ਵਾਂਗੂੰ ਉਹ ਦੀ ਵੱਲ ਨਹੀਂ ਸੀ। BSB BSB: And Jacob saw from the countenance of Laban that his attitude toward him had changed.
3 ULB ਫੇਰ ਯਹੋਵਾਹ ਨੇ ਯਾਕੂਬ ਨੂੰ ਆਖਿਆ, ਤੂੰ ਆਪਣੇ ਪਿਉ-ਦਾਦਿਆਂ ਦੇ ਦੇਸ਼ ਨੂੰ ਅਤੇ ਆਪਣੀ ਜਨਮ ਭੂਮੀ ਵੱਲ ਮੁੜ ਜਾਹ, ਮੈਂ ਤੇਰੇ ਅੰਗ-ਸੰਗ ਹੋਵਾਂਗਾ। BSB BSB: Then the LORD said to Jacob, “Go back to the land of your fathers and to your kindred, and I will be with you.”
4 ULB ਤਦ ਯਾਕੂਬ ਨੇ ਰਾਖ਼ੇਲ ਅਤੇ ਲੇਆਹ ਨੂੰ ਮੈਦਾਨ ਵਿੱਚ ਆਪਣੇ ਇੱਜੜ ਕੋਲ ਬੁਲਾਇਆ BSB BSB: So Jacob sent word and called Rachel and Leah to the field where his flocks were,
5 ULB ਅਤੇ ਉਨ੍ਹਾਂ ਨੂੰ ਆਖਿਆ, ਮੈਂ ਵੇਖਦਾ ਹਾਂ ਕਿ ਤੁਹਾਡੇ ਪਿਤਾ ਦਾ ਮੂੰਹ ਮੇਰੀ ਵੱਲ ਪਹਿਲਾ ਵਾਂਗੂੰ ਨਹੀਂ ਹੈ ਤਾਂ ਵੀ ਮੇਰੇ ਪਿਤਾ ਦਾ ਪਰਮੇਸ਼ੁਰ ਮੇਰੇ ਅੰਗ-ਸੰਗ ਹੈ। BSB BSB: and he told them, “I can see from your father’s countenance that his attitude toward me has changed; but the God of my father has been with me.
6 ULB ਤੁਸੀਂ ਜਾਣਦੀਆਂ ਹੋ ਕਿ ਮੈਂ ਆਪਣੇ ਸਾਰੇ ਬਲ ਨਾਲ ਤੁਹਾਡੇ ਪਿਤਾ ਦੀ ਸੇਵਾ ਕੀਤੀ ਹੈ। BSB BSB: You know that I have served your father with all my strength.
7 ULB ਪਰ ਤੁਹਾਡੇ ਪਿਤਾ ਨੇ ਮੇਰੇ ਨਾਲ ਧੋਖਾ ਕੀਤਾ ਅਤੇ ਮੇਰੀ ਮਜ਼ਦੂਰੀ ਦਸ ਵਾਰੀ ਬਦਲੀ ਪਰ ਪਰਮੇਸ਼ੁਰ ਨੇ ਉਸ ਤੋਂ ਮੈਨੂੰ ਘਾਟਾ ਪੈਣ ਨਾ ਦਿੱਤਾ। BSB BSB: And although he has cheated me and changed my wages ten times, God has not allowed him to harm me.
8 ULB ਜਦ ਉਸ ਨੇ ਆਖਿਆ ਕਿ ਚਿਤਲੀਆਂ ਤੇਰੀ ਮਜ਼ਦੂਰੀ ਹਨ ਤਾਂ ਸਾਰੇ ਇੱਜੜ ਨੇ ਗਦਰੇ ਹੀ ਬੱਚੇ ਦਿੱਤੇ। BSB BSB: If he said, ‘The speckled will be your wages,’ then the whole flock bore speckled offspring. If he said, ‘The streaked will be your wages,’ then the whole flock bore streaked offspring.
9 ULB ਇਸ ਤਰ੍ਹਾਂ ਪਰਮੇਸ਼ੁਰ ਨੇ ਤੁਹਾਡੇ ਪਿਤਾ ਦੇ ਡੰਗਰ ਖੋਹ ਕੇ ਮੈਨੂੰ ਦਿੱਤੇ। BSB BSB: Thus God has taken away your father’s livestock and given them to me.
10 ULB ਅਤੇ ਜਿਸ ਵੇਲੇ ਇੱਜੜ ਬੇਗ ਵਿੱਚ ਆਉਂਦਾ ਸੀ ਤਾਂ ਮੈਂ ਸੁਫ਼ਨੇ ਵਿੱਚ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ ਅਤੇ ਵੇਖੋ ਜਿਹੜੇ ਬੱਕਰੇ ਇੱਜੜ ਉੱਪਰ ਟੱਪਦੇ ਸਨ ਓਹ ਗਦਰੇ ਅਤੇ ਚਿਤਲੇ ਅਤੇ ਚਿਤਕਬਰੇ ਸਨ। BSB BSB: When the flocks were breeding, I saw in a dream that the streaked, spotted, and speckled males were mating with the females.
11 ULB ਪਰਮੇਸ਼ੁਰ ਦੇ ਦੂਤ ਨੇ ਮੈਨੂੰ ਸੁਫ਼ਨੇ ਵਿੱਚ ਆਖਿਆ, ਯਾਕੂਬ! ਮੈਂ ਆਖਿਆ, ਮੈਂ ਹਾਜ਼ਰ ਹਾਂ। BSB BSB: In that dream the angel of God said to me, ‘Jacob!’ And I replied, ‘Here I am.’
12 ULB ਤਦ ਉਸ ਨੇ ਆਖਿਆ ਆਪਣੀਆਂ ਅੱਖਾਂ ਚੁੱਕ ਕੇ ਵੇਖ ਕਿ ਸਾਰੇ ਬੱਕਰੇ ਜਿਹੜੇ ਇੱਜੜ ਦੇ ਉੱਤੇ ਟੱਪਦੇ ਸਨ ਗਦਰੇ ਅਤੇ ਚਿਤਲੇ ਅਤੇ ਚਿਤਕਬਰੇ ਹਨ ਕਿਉਂ ਜੋ ਮੈਂ ਜੋ ਕੁਝ ਲਾਬਾਨ ਨੇ ਤੇਰੇ ਨਾਲ ਕੀਤਾ, ਉਹ ਸਭ ਮੈਂ ਵੇਖਿਆ ਹੈ। BSB BSB: ‘Look up,’ he said, ‘and see that all the males that are mating with the flock are streaked, spotted, or speckled; for I have seen all that Laban has done to you.
13 ULB ਮੈਂ ਬੈਤਏਲ ਦਾ ਪਰਮੇਸ਼ੁਰ ਹਾਂ ਜਿੱਥੇ ਤੂੰ ਥੰਮ੍ਹ ਉੱਤੇ ਤੇਲ ਡੋਲ੍ਹਿਆ ਸੀ ਅਤੇ ਮੇਰੇ ਅੱਗੇ ਸੁੱਖਣਾ ਸੁੱਖੀ। ਹੁਣ ਉੱਠ, ਅਤੇ ਇਸ ਦੇਸ਼ ਤੋਂ ਨਿੱਕਲ ਕੇ ਆਪਣੀ ਜਨਮ ਭੂਮੀ ਨੂੰ ਮੁੜ ਜਾ। BSB BSB: I am the God of Bethel, where you anointed the pillar and made a solemn vow to Me. Now get up, leave this land at once, and return to your native land.’”
14 ULB ਤਦ ਰਾਖ਼ਲ ਅਤੇ ਲੇਆਹ ਨੇ ਉੱਤਰ ਦੇ ਕੇ ਆਖਿਆ, ਕੀ ਅਜੇ ਤੱਕ ਸਾਡੇ ਪਿਤਾ ਦੇ ਘਰ ਵਿੱਚ ਸਾਡਾ ਕੋਈ ਹਿੱਸਾ ਜਾਂ ਅਧਿਕਾਰ ਹੈ? BSB BSB: And Rachel and Leah replied, “Do we have any portion or inheritance left in our father’s house?
15 ULB ਕੀ ਅਸੀਂ ਉਹ ਦੇ ਅੱਗੇ ਪਰਾਈਆਂ ਨਹੀਂ ਰਹੀਆਂ ਕਿਉਂ ਜੋ ਉਸ ਨੇ ਸਾਨੂੰ ਵੇਚ ਦਿੱਤਾ ਅਤੇ ਸਾਡੀ ਚਾਂਦੀ ਵੀ ਖਾ ਗਿਆ BSB BSB: Are we not regarded by him as outsiders? Not only has he sold us, but he has certainly squandered what was paid for us.
16 ULB ਇਸ ਲਈ ਪਰਮੇਸ਼ੁਰ ਨੇ ਸਾਡੇ ਪਿਤਾ ਤੋਂ ਜੋ ਧਨ ਲੈ ਲਿਆ ਹੈ ਉਹ ਸਾਡਾ ਅਤੇ ਸਾਡੇ ਪੁੱਤਰਾਂ ਦਾ ਹੈ ਅਤੇ ਹੁਣ ਜੋ ਕੁਝ ਤੈਨੂੰ ਪਰਮੇਸ਼ੁਰ ਨੇ ਆਖਿਆ ਹੈ, ਉਹੀ ਕਰ। BSB BSB: Surely all the wealth that God has taken away from our father belongs to us and to our children. So do whatever God has told you.”
17 ULB ਤਦ ਯਾਕੂਬ ਨੇ ਉੱਠ ਕੇ ਆਪਣੇ ਪੁੱਤਰਾਂ ਅਤੇ ਇਸਤਰੀਆਂ ਨੂੰ ਊਠਾਂ ਉੱਤੇ ਚੜ੍ਹਾਇਆ BSB BSB: Then Jacob got up and put his children and his wives on camels,
18 ULB ਅਤੇ ਆਪਣੇ ਸਾਰੇ ਪਸ਼ੂਆਂ ਨੂੰ ਅਤੇ ਆਪਣੇ ਮਾਲ ਨੂੰ ਜੋ ਉਸ ਨੇ ਇਕੱਠਾ ਕੀਤਾ ਅਰਥਾਤ ਓਹ ਡੰਗਰ ਜੋ ਉਸ ਨੇ ਪਦਨ ਅਰਾਮ ਵਿੱਚ ਕਮਾ ਕੇ ਇਕੱਠੇ ਕੀਤੇ, ਲੈ ਗਿਆ ਤਾਂ ਜੋ ਕਨਾਨ ਦੇਸ਼ ਨੂੰ ਆਪਣੇ ਪਿਤਾ ਇਸਹਾਕ ਕੋਲ ਚਲਿਆ ਜਾਵੇ। BSB BSB: and he drove all his livestock before him, along with all the possessions he had acquired in Paddan-aram, to go to his father Isaac in the land in Canaan.
19 ULB ਲਾਬਾਨ ਬਾਹਰ ਆਪਣੀਆਂ ਭੇਡਾਂ ਦੀ ਉੱਨ ਕਤਰਨ ਲਈ ਗਿਆ ਹੋਇਆ ਸੀ ਅਤੇ ਰਾਖ਼ੇਲ ਆਪਣੇ ਪਿਤਾ ਦੇ ਘਰੇਲੂ ਬੁੱਤਾਂ ਨੂੰ ਚੁਰਾ ਕੇ ਲੈ ਗਈ। BSB BSB: Now while Laban was out shearing his sheep, Rachel stole her father’s household idols.
20 ULB ਸੋ ਯਾਕੂਬ, ਲਾਬਾਨ ਅਰਾਮੀ ਤੋਂ ਚੋਰੀ ਚਲਾ ਗਿਆ ਅਰਥਾਤ ਉਸ ਨੂੰ ਨਾ ਦੱਸਿਆ ਕਿ ਮੈਂ ਭੱਜਿਆ ਜਾ ਰਿਹਾ ਹਾਂ। BSB BSB: Moreover, Jacob deceived Laban the Aramean by not telling him that he was running away.
21 ULB ਉਹ ਆਪਣਾ ਸਭ ਕੁਝ ਨਾਲ ਲੈ ਕੇ ਭੱਜਿਆ ਅਤੇ ਉੱਠ ਕੇ ਦਰਿਆ ਪਾਰ ਲੰਘ ਗਿਆ ਅਤੇ ਆਪਣਾ ਮੂੰਹ ਗਿਲਆਦ ਦੇ ਪਹਾੜ ਵੱਲ ਕੀਤਾ। BSB BSB: So he fled with all his possessions, crossed the Euphrates, and headed for the hill country of Gilead.
22 ULB ਤੀਜੇ ਦਿਨ ਲਾਬਾਨ ਨੂੰ ਖ਼ਬਰ ਮਿਲੀ ਕਿ ਯਾਕੂਬ ਭੱਜ ਗਿਆ ਹੈ। BSB BSB: On the third day Laban was informed that Jacob had fled.
23 ULB ਇਸ ਲਈ ਉਸ ਨੇ ਆਪਣੇ ਭਰਾਵਾਂ ਨੂੰ ਨਾਲ ਲੈ ਕੇ ਸੱਤਾਂ ਦਿਨਾਂ ਤੱਕ ਉਸ ਦਾ ਪਿੱਛਾ ਕੀਤਾ ਅਤੇ ਉਸ ਨੂੰ ਗਿਲਆਦ ਦੇ ਪਹਾੜ ਉੱਤੇ ਜਾ ਲਿਆ। BSB BSB: So he took his relatives with him, pursued Jacob for seven days, and overtook him in the hill country of Gilead.
24 ULB ਪਰ ਪਰਮੇਸ਼ੁਰ ਨੇ ਲਾਬਾਨ ਅਰਾਮੀ ਦੇ ਕੋਲ ਰਾਤ ਦੇ ਸੁਫ਼ਨੇ ਵਿੱਚ ਜਾ ਕੇ ਆਖਿਆ, ਖ਼ਬਰਦਾਰ ਹੋ ਅਤੇ ਯਾਕੂਬ ਦੇ ਨਾਲ ਭਲਾ ਬੁਰਾ ਨਾ ਬੋਲ। BSB BSB: But that night God came to Laban the Aramean in a dream and warned him, “Be careful not to say anything to Jacob, either good or bad.”
25 ULB ਤਦ ਲਾਬਾਨ, ਯਾਕੂਬ ਨੂੰ ਜਾ ਮਿਲਿਆ ਅਤੇ ਯਾਕੂਬ ਨੇ ਆਪਣਾ ਤੰਬੂ ਪਹਾੜ ਉੱਤੇ ਖੜ੍ਹਾ ਕੀਤਾ ਸੀ, ਲਾਬਾਨ ਨੇ ਵੀ ਆਪਣੇ ਭਰਾਵਾਂ ਦੇ ਨਾਲ ਗਿਲਆਦ ਦੇ ਪਹਾੜ ਉੱਤੇ ਤੰਬੂ ਖੜ੍ਹਾ ਕੀਤਾ। BSB BSB: Now Jacob had pitched his tent in the hill country of Gilead when Laban overtook him, and Laban and his relatives camped there as well.
26 ULB ਤਦ ਲਾਬਾਨ ਨੇ ਯਾਕੂਬ ਨੂੰ ਆਖਿਆ, ਤੂੰ ਇਹ ਕੀ ਕੀਤਾ ਜੋ ਤੂੰ ਮੇਰੇ ਕੋਲੋਂ ਚੋਰੀ ਭੱਜ ਆਇਆ ਹੈਂ ਅਤੇ ਤੂੰ ਮੇਰੀਆਂ ਧੀਆਂ ਨੂੰ ਤਲਵਾਰ ਦੇ ਜ਼ੋਰ ਨਾਲ ਬਣਾਏ ਕੈਦੀਆਂ ਵਾਂਗੂੰ ਹੱਕ ਲਿਆਇਆ ਹੈਂ? BSB BSB: Then Laban said to Jacob, “What have you done? You have deceived me and carried off my daughters like captives of war!
27 ULB ਤੂੰ ਕਿਉਂ ਲੁਕ ਕੇ ਭੱਜਿਆ ਅਤੇ ਮੈਨੂੰ ਠੱਗਿਆ ਅਤੇ ਮੈਨੂੰ ਖ਼ਬਰ ਕਿਉਂ ਨਾ ਦਿੱਤੀ ਤਾਂ ਜੋ ਮੈਂ ਤੈਨੂੰ ਖੁਸ਼ੀ ਅਤੇ ਰਾਗ-ਰੰਗ ਅਤੇ ਡੱਫਾਂ ਅਤੇ ਬਰਬਤਾਂ ਨਾਲ ਵਿਦਿਆ ਕਰਦਾ? BSB BSB: Why did you run away secretly and deceive me, without even telling me? I would have sent you away with joy and singing, with tambourines and harps.
28 ULB ਤੂੰ ਮੈਨੂੰ ਆਪਣੇ ਪੁੱਤਰ ਧੀਆਂ ਨੂੰ ਕਿਉਂ ਚੁੰਮਣ ਨਾ ਦਿੱਤਾ? ਹੁਣ ਤੂੰ ਮੂਰਖਪੁਣਾ ਕੀਤਾ ਹੈ। BSB BSB: But you did not even let me kiss my grandchildren and my daughters goodbye. Now you have done a foolish thing.
29 ULB ਹੁਣ ਮੇਰੇ ਹੱਥਾਂ ਵਿੱਚ ਸ਼ਕਤੀ ਹੈ ਕਿ ਤੇਰੇ ਨਾਲ ਬੁਰਿਆਈ ਕਰਾਂ ਪਰ ਤੁਹਾਡੇ ਪਿਤਾ ਦੇ ਪਰਮੇਸ਼ੁਰ ਨੇ ਕੱਲ ਰਾਤ ਮੈਨੂੰ ਆਖਿਆ ਕਿ ਖ਼ਬਰਦਾਰ ਹੋ ਅਤੇ ਯਾਕੂਬ ਨਾਲ ਭਲਾ ਜਾਂ ਬੁਰਾ ਨਾ ਬੋਲ। BSB BSB: I have power to do you great harm, but last night the God of your father said to me, ‘Be careful not to say anything to Jacob, either good or bad.’
30 ULB ਹੁਣ ਤੂੰ ਚੱਲਿਆ ਤਾਂ ਹੈਂ ਹੀ ਕਿਉਂ ਜੋ ਤੂੰ ਆਪਣੇ ਪਿਤਾ ਦੇ ਘਰ ਨੂੰ ਲੋਚਦਾ ਹੈਂ ਪਰ ਤੂੰ ਮੇਰੇ ਦੇਵਤਿਆਂ ਨੂੰ ਕਿਉਂ ਚੁਰਾਇਆ? BSB BSB: Now you have gone off because you long for your father’s house. But why have you stolen my gods?”
31 ULB ਯਾਕੂਬ ਨੇ ਲਾਬਾਨ ਨੂੰ ਉੱਤਰ ਦੇ ਕੇ ਆਖਿਆ, ਕਿਉਂ ਜੋ ਮੈਂ ਡਰ ਗਿਆ, ਮੈਂ ਸੋਚਿਆ ਕਿ ਤੂੰ ਮੈਥੋਂ ਆਪਣੀਆਂ ਧੀਆਂ ਨੂੰ ਜ਼ੋਰ ਨਾਲ ਖੋਹ ਕੇ ਲੈ ਜਾਵੇਂਗਾ। BSB BSB: “I was afraid,” Jacob answered, “for I thought you would take your daughters from me by force.
32 ULB ਜਿਹ ਦੇ ਕੋਲ ਤੂੰ ਆਪਣੇ ਦੇਵਤਿਆਂ ਨੂੰ ਪਾਵੇਂਗਾ ਉਹ ਜੀਉਂਦਾ ਨਾ ਰਹੇਗਾ। ਸਾਡੇ ਭਰਾਵਾਂ ਦੇ ਸਾਹਮਣੇ ਲੱਭ ਲੈ ਅਤੇ ਜੋ ਕੁਝ ਤੇਰਾ ਮੇਰੇ ਕੋਲੋਂ ਨਿੱਕਲੇ ਲੈ ਲੈ, ਪਰ ਯਾਕੂਬ ਨਹੀਂ ਜਾਣਦਾ ਸੀ ਕਿ ਰਾਖ਼ੇਲ ਨੇ ਉਨ੍ਹਾਂ ਨੂੰ ਚੁਰਾਇਆ ਹੈ। BSB BSB: If you find your gods with anyone here, he shall not live! In the presence of our relatives, see for yourself if anything is yours, and take it back.” For Jacob did not know that Rachel had stolen the idols.
33 ULB ਲਾਬਾਨ, ਯਾਕੂਬ ਦੇ ਅਤੇ ਲੇਆਹ ਦੇ ਤੰਬੂ ਵਿੱਚ ਅਤੇ ਦੋਹਾਂ ਦਾਸੀਆਂ ਦੇ ਤੰਬੂ ਵਿੱਚ ਗਿਆ ਪਰ ਕੁਝ ਨਾ ਮਿਲਿਆ ਅਤੇ ਲੇਆਹ ਦੇ ਤੰਬੂ ਵਿੱਚੋਂ ਨਿੱਕਲ ਕੇ ਰਾਖ਼ੇਲ ਦੇ ਤੰਬੂ ਵਿੱਚ ਆਇਆ। BSB BSB: So Laban went into Jacob’s tent, then Leah’s tent, and then the tents of the two maidservants, but he found nothing. Then he left Leah’s tent and entered Rachel’s tent.
34 ULB ਤਦ ਰਾਖ਼ੇਲ ਨੇ ਉਨ੍ਹਾਂ ਘਰੇਲੂ ਬੁੱਤਾਂ ਨੂੰ ਲੈ ਕੇ ਊਠ ਦੀ ਕਾਠੀ ਵਿੱਚ ਰੱਖਿਆ ਅਤੇ ਉਨ੍ਹਾਂ ਦੇ ਉੱਤੇ ਬੈਠ ਗਈ ਅਤੇ ਲਾਬਾਨ ਨੇ ਸਾਰੇ ਤੰਬੂ ਦੀ ਖੋਜ ਕੀਤੀ ਪਰ ਕੁਝ ਨਾ ਮਿਲਿਆ। BSB BSB: Now Rachel had taken Laban’s household idols, put them in the saddlebag of her camel, and was sitting on them. And Laban searched everything in the tent but found nothing.
35 ULB ਉਸ ਨੇ ਆਪਣੇ ਪਿਤਾ ਨੂੰ ਆਖਿਆ ਹੇ ਮੇਰੇ ਸਵਾਮੀ, ਤੁਹਾਡੀਆਂ ਅੱਖਾਂ ਵਿੱਚ ਇਹ ਗੱਲ ਨਰਾਜ਼ਗੀ ਦੀ ਨਾ ਹੋਵੇ ਕਿ ਮੈਂ ਤੁਹਾਡੇ ਸਾਹਮਣੇ ਨਾ ਉੱਠ ਸਕੀ, ਕਿਉਂ ਜੋ ਮੈਂ ਇਸਤਰੀਆਂ ਵਾਲੇ ਹਾਲ ਵਿੱਚ ਹਾਂ। ਇਸ ਲਈ ਉਸ ਨੇ ਲੱਭਿਆ ਪਰ ਉਸ ਨੂੰ ਬੁੱਤ ਨਾ ਲੱਭੇ। BSB BSB: Rachel said to her father, “Sir, do not be angry that I cannot stand up before you; for I am having my period.” So Laban searched but could not find the household idols.
36 ULB ਇਹ ਗੱਲ ਤੋਂ ਗੁੱਸੇ ਹੋ ਕੇ ਯਾਕੂਬ, ਲਾਬਾਨ ਨਾਲ ਝਗੜਨ ਲੱਗਾ ਅਤੇ ਯਾਕੂਬ ਨੇ ਲਾਬਾਨ ਨੂੰ ਉੱਤਰ ਦੇ ਕੇ ਆਖਿਆ, ਮੇਰਾ ਕੀ ਕਸੂਰ ਅਤੇ ਮੇਰਾ ਕੀ ਪਾਪ ਹੈ ਜੋ ਤੂੰ ਇਨ੍ਹੇ ਕ੍ਰੋਧ ਵਿੱਚ ਹੋ ਕੇ ਮੇਰਾ ਪਿੱਛਾ ਕੀਤਾ? BSB BSB: Then Jacob became incensed and challenged Laban. “What is my crime?” he said. “For what sin of mine have you so hotly pursued me?
37 ULB ਤੂੰ ਜੋ ਮੇਰਾ ਸਾਰਾ ਕੁਝ ਟਟੋਲਿਆ ਤੇਰੇ ਘਰ ਦਾ ਤੈਨੂੰ ਕੀ ਮਿਲਿਆ? ਉਹ ਨੂੰ ਐਥੇ ਆਪਣੇ ਅਤੇ ਮੇਰੇ ਭਰਾਵਾਂ ਦੇ ਅੱਗੇ ਰੱਖ ਤਾਂ ਜੋ ਓਹ ਸਾਡਾ ਦੋਵਾਂ ਦਾ ਨਿਆਂ ਕਰਨ। BSB BSB: You have searched all my goods! Have you found anything that belongs to you? Put it here before my brothers and yours, that they may judge between the two of us.
38 ULB ਮੈਂ ਇਹਨਾਂ ਵੀਹ ਸਾਲ ਤੱਕ ਤੇਰੇ ਸੰਗ ਰਿਹਾ, ਤੇਰੀਆਂ ਭੇਡਾਂ ਅਤੇ ਬੱਕਰੀਆਂ ਦਾ ਗਰਭ ਨਾ ਡਿੱਗਿਆ ਅਤੇ ਤੇਰੇ ਇੱਜੜ ਦੇ ਮੇਂਢੇ ਮੈਂ ਨਹੀਂ ਖਾਧੇ BSB BSB: I have been with you for twenty years now. Your sheep and goats have not miscarried, nor have I eaten the rams of your flock.
39 ULB ਅਤੇ ਫੱਟੜਾਂ ਨੂੰ ਮੈਂ ਤੇਰੇ ਕੋਲ ਨਹੀਂ ਲਿਆਂਦਾ ਸਗੋਂ ਉਨ੍ਹਾਂ ਦਾ ਘਾਟਾ ਮੈਂ ਝੱਲਿਆ ਅਤੇ ਉਹ ਜਿਹੜਾ ਦਿਨ ਜਾਂ ਰਾਤ ਨੂੰ ਚੋਰੀ ਹੋ ਗਿਆ ਉਹ ਤੂੰ ਮੈਥੋਂ ਮੰਗਿਆ। BSB BSB: I did not bring you anything torn by wild beasts; I bore the loss myself. And you demanded payment from me for what was stolen by day or night.
40 ULB ਮੇਰਾ ਤਾਂ ਇਹ ਹਾਲ ਸੀ, ਕਿ ਦਿਨ ਵੇਲੇ ਧੁੱਪ ਅਤੇ ਰਾਤ ਵੇਲੇ ਠੰਡ ਨੇ ਮੈਨੂੰ ਖਾ ਲਿਆ ਅਤੇ ਨੀਂਦ ਮੇਰੀਆਂ ਅੱਖਾਂ ਤੋਂ ਉੱਡ ਗਈ। BSB BSB: As it was, the heat consumed me by day and the frost by night, and sleep fled from my eyes.
41 ULB ਇਨ੍ਹਾਂ ਵੀਹ ਸਾਲਾਂ ਤੱਕ ਮੈਂ ਤੇਰੇ ਘਰ ਵਿੱਚ ਰਿਹਾ, ਮੈਂ ਚੌਦਾਂ ਸਾਲ ਤੱਕ ਤੇਰੀਆਂ ਦੋਹਾਂ ਧੀਆਂ ਲਈ, ਛੇ ਸਾਲ ਤੇਰੀਆਂ ਭੇਡਾਂ ਲਈ ਤੇਰੀ ਸੇਵਾ ਕੀਤੀ ਅਤੇ ਤੂੰ ਦਸ ਵਾਰ ਮੇਰੀ ਮਜ਼ਦੂਰੀ ਨੂੰ ਬਦਲਿਆ। BSB BSB: Thus for twenty years I have served in your household—fourteen years for your two daughters and six years for your flocks—and you have changed my wages ten times!
42 ULB ਜੇਕਰ ਮੇਰੇ ਪਿਤਾ ਦਾ ਪਰਮੇਸ਼ੁਰ, ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਡਰ ਮੇਰੇ ਸੰਗ ਨਾ ਹੁੰਦਾ ਤਾਂ ਤੂੰ ਮੈਨੂੰ ਜ਼ਰੂਰ ਸੱਖਣੇ ਹੱਥ ਕੱਢ ਦਿੱਤਾ ਹੁੰਦਾ। ਪਰਮੇਸ਼ੁਰ ਨੇ ਮੇਰਾ ਕਸ਼ਟ ਅਤੇ ਮੇਰੇ ਹੱਥਾਂ ਦੀ ਮਿਹਨਤ ਵੇਖੀ ਅਤੇ ਕੱਲ ਰਾਤ ਤੈਨੂੰ ਝਿੜਕਿਆ। BSB BSB: If the God of my father, the God of Abraham and the Fear of Isaac, had not been with me, surely by now you would have sent me away empty-handed. But God has seen my affliction and the toil of my hands, and last night He rendered judgment.”
43 ULB ਲਾਬਾਨ ਨੇ ਯਾਕੂਬ ਨੂੰ ਉੱਤਰ ਦੇ ਕੇ ਆਖਿਆ, ਇਹ ਧੀਆਂ ਮੇਰੀਆਂ ਹੀ ਧੀਆਂ ਹਨ, ਇਹ ਪੁੱਤਰ ਮੇਰੇ ਹੀ ਪੁੱਤਰ ਹਨ, ਇਹ ਇੱਜੜ ਮੇਰੇ ਹੀ ਇੱਜੜ ਹਨ ਅਤੇ ਜੋ ਕੁਝ ਤੂੰ ਵੇਖਦਾ ਹੈਂ ਸਭ ਮੇਰਾ ਹੈ। ਹੁਣ ਮੈਂ ਅੱਜ ਦੇ ਦਿਨ ਆਪਣੀਆਂ ਇਹਨਾਂ ਧੀਆਂ ਅਤੇ ਇਹਨਾਂ ਤੋਂ ਜੰਮੇ ਹੋਏ ਪੁੱਤਰਾਂ ਨਾਲ ਕੀ ਕਰਾਂ? BSB BSB: But Laban answered Jacob, “These daughters are my daughters, these sons are my sons, and these flocks are my flocks! Everything you see is mine! Yet what can I do today about these daughters of mine or the children they have borne?
44 ULB ਸੋ ਹੁਣ ਤੂੰ ਆ ਜੋ ਮੈਂ ਅਤੇ ਤੂੰ ਆਪਣੇ ਵਿੱਚ ਇੱਕ ਨੇਮ ਬੰਨ੍ਹੀਏ ਤਾਂ ਉਹ ਮੇਰੇ ਅਤੇ ਤੇਰੇ ਵਿਚਕਾਰ ਗਵਾਹੀ ਹੋਵੇ। BSB BSB: Come now, let us make a covenant, you and I, and let it serve as a witness between you and me.”
45 ULB ਤਦ ਯਾਕੂਬ ਨੇ ਇੱਕ ਪੱਥਰ ਲੈ ਕੇ ਥੰਮ੍ਹ ਖੜ੍ਹਾ ਕੀਤਾ BSB BSB: So Jacob picked out a stone and set it up as a pillar,
46 ULB ਅਤੇ ਯਾਕੂਬ ਨੇ ਆਪਣੇ ਭਰਾਵਾਂ ਨੂੰ ਆਖਿਆ, ਪੱਥਰ ਇਕੱਠੇ ਕਰੋ ਉਪਰੰਤ ਉਨ੍ਹਾਂ ਨੇ ਪੱਥਰ ਇੱਕਠੇ ਕਰ ਕੇ ਇੱਕ ਢੇਰ ਲਾ ਦਿੱਤਾ ਅਤੇ ਉਨ੍ਹਾਂ ਨੇ ਉੱਥੇ ਉਸ ਢੇਰ ਕੋਲ ਭੋਜਨ ਖਾਧਾ। BSB BSB: and he said to his relatives, “Gather some stones.” So they took stones and made a mound, and there by the mound they ate.
47 ULB ਤਦ ਲਾਬਾਨ ਨੇ ਉਸ ਨਗਰ ਦਾ ਨਾਮ ਯਗਰ ਸਾਹਦੂਥਾ ਰੱਖਿਆ ਪਰ ਯਾਕੂਬ ਨੇ ਉਸ ਦਾ ਨਾਮ ਗਲੇਦ ਰੱਖਿਆ। BSB BSB: Laban called it Jegar-sahadutha, and Jacob called it Galeed.
48 ULB ਲਾਬਾਨ ਨੇ ਆਖਿਆ ਕਿ ਅੱਜ ਇਹ ਢੇਰ ਮੇਰੇ ਅਤੇ ਤੇਰੇ ਵਿੱਚ ਗਵਾਹ ਹੋਵੇਗਾ, ਇਸ ਕਾਰਨ ਉਸ ਦਾ ਨਾਮ ਗਲੇਦ ਰੱਖਿਆ ਗਿਆ। BSB BSB: Then Laban declared, “This mound is a witness between you and me this day.” Therefore the place was called Galeed.
49 ULB ਅਤੇ ਮਿਸਪਾਹ ਵੀ, ਉਸ ਨੇ ਆਖਿਆ ਕਿ ਯਹੋਵਾਹ ਮੇਰੀ ਅਤੇ ਤੇਰੀ, ਜਦ ਅਸੀਂ ਇੱਕ ਦੂਜੇ ਤੋਂ ਦੂਰ ਹੋਈਏ ਰਾਖੀ ਕਰੇ। BSB BSB: It was also called Mizpah, because Laban said, “May the LORD keep watch between you and me when we are absent from each other.
50 ULB ਜੇ ਤੂੰ ਮੇਰੀਆਂ ਧੀਆਂ ਨੂੰ ਤੰਗ ਰੱਖੇਂ ਅਤੇ ਉਨ੍ਹਾਂ ਤੋਂ ਬਿਨ੍ਹਾਂ ਹੋਰ ਇਸਤਰੀਆਂ ਲੈ ਆਵੇਂ, ਭਾਵੇਂ ਸਾਡੇ ਨਾਲ ਕੋਈ ਮਨੁੱਖ ਨਹੀਂ, ਪਰ ਵੇਖ ਪਰਮੇਸ਼ੁਰ ਮੇਰੇ ਅਤੇ ਤੇਰੇ ਵਿੱਚ ਗਵਾਹ ਹੈ। BSB BSB: If you mistreat my daughters or take other wives, although no one is with us, remember that God is a witness between you and me.”
51 ULB ਫਿਰ ਲਾਬਾਨ ਨੇ ਯਾਕੂਬ ਨੂੰ ਆਖਿਆ, ਵੇਖ ਇਹ ਢੇਰ ਅਤੇ ਵੇਖ ਇਹ ਥੰਮ੍ਹ ਜੋ ਮੈਂ ਆਪਣੇ ਅਤੇ ਤੇਰੇ ਵਿੱਚਕਾਰ ਖੜ੍ਹਾ ਕੀਤਾ ਹੈ। BSB BSB: Laban also said to Jacob, “Here is the mound, and here is the pillar I have set up between you and me.
52 ULB ਇਹ ਢੇਰ ਅਤੇ ਇਹ ਥੰਮ੍ਹ ਦੋਵੇਂ ਗਵਾਹ ਹੋਣ ਕਿ ਬੁਰਿਆਈ ਲਈ ਮੈਂ ਇਸ ਢੇਰ ਤੋਂ ਤੇਰੇ ਵੱਲ ਨਾ ਲੰਘਾਂ ਅਤੇ ਤੂੰ ਵੀ ਇਸ ਢੇਰ ਅਤੇ ਇਸ ਥੰਮ੍ਹ ਤੋਂ ਮੇਰੇ ਵੱਲ ਨਾ ਲੰਘੇਂ। BSB BSB: This mound is a witness, and this pillar is a witness, that I will not go past this mound to harm you, and you will not go past this mound and pillar to harm me.
53 ULB ਅਬਰਾਹਾਮ ਦਾ ਪਰਮੇਸ਼ੁਰ ਅਤੇ ਨਾਹੋਰ ਦਾ ਪਰਮੇਸ਼ੁਰ ਅਤੇ ਉਨ੍ਹਾਂ ਦੇ ਪਿਤਾ ਦੇ ਦੇਵਤੇ ਸਾਡਾ ਨਿਆਂ ਕਰਨ ਤਾਂ ਯਾਕੂਬ ਆਪਣੇ ਪਿਤਾ ਇਸਹਾਕ ਦੇ ਡਰ ਦੀ ਸਹੁੰ ਖਾਧੀ। BSB BSB: May the God of Abraham and the God of Nahor, the God of their father, judge between us.” So Jacob swore by the Fear of his father Isaac.
54 ULB ਯਾਕੂਬ ਨੇ ਉਸ ਪਹਾੜ ਉੱਤੇ ਭੇਟ ਚੜ੍ਹਾਈ ਅਤੇ ਆਪਣੇ ਭਰਾਵਾਂ ਨੂੰ ਰੋਟੀ ਖਾਣ ਨੂੰ ਬੁਲਾਇਆ ਤਾਂ ਉਨ੍ਹਾਂ ਰੋਟੀ ਖਾਧੀ ਅਤੇ ਪਹਾੜ ਉੱਤੇ ਰਾਤ ਕੱਟੀ। BSB BSB: Then Jacob offered a sacrifice on the mountain and invited his relatives to eat a meal. And after they had eaten, they spent the night on the mountain.
55 ULB ਲਾਬਾਨ ਨੇ ਸਵੇਰੇ ਉੱਠ ਕੇ, ਆਪਣੇ ਪੁੱਤਰਾਂ ਅਤੇ ਧੀਆਂ ਨੂੰ ਚੁੰਮਿਆ ਅਤੇ ਉਹਨਾਂ ਨੂੰ ਬਰਕਤ ਦਿੱਤੀ ਅਤੇ ਲਾਬਾਨ ਤੁਰ ਕੇ ਆਪਣੇ ਸਥਾਨ ਨੂੰ ਮੁੜ ਗਿਆ। BSB BSB: Early the next morning, Laban got up and kissed his grandchildren and daughters and blessed them. Then he left to return home.