1 ULB ਹਰੇਕ ਪ੍ਰਧਾਨ ਜਾਜਕ ਜੋ ਮਨੁੱਖਾਂ ਹੀ ਵਿੱਚੋਂ ਲਿਆ ਜਾਂਦਾ ਹੈ ਪਰਮੇਸ਼ੁਰ ਦੇ ਕੰਮਾਂ ਦੇ ਲਈ ਮਨੁੱਖਾਂ ਦੇ ਹੀ ਲਈ ਥਾਪਿਆ ਜਾਂਦਾ ਹੈ, ਤਾਂ ਕਿ ਭੇਟਾਂ ਅਤੇ ਪਾਪਾਂ ਦੇ ਲਈ ਬਲੀਦਾਨ ਚੜ੍ਹਾਵੇ। BSB BSB: Every high priest is appointed from among men to represent them in matters relating to God, to offer gifts and sacrifices for sins.
2 ULB ਅਤੇ ਉਹ ਨਦਾਨਾਂ ਅਤੇ ਭੁੱਲਿਆਂ ਹੋਇਆਂ ਦੇ ਨਾਲ ਨਰਮੀ ਕਰ ਸਕਦਾ ਹੈ, ਕਿਉਂ ਜੋ ਉਹ ਆਪ ਵੀ ਕਮਜ਼ੋਰੀਆਂ ਵਿੱਚ ਘੇਰਿਆ ਹੋਇਆ ਰਹਿੰਦਾ ਹੈ। BSB BSB: He is able to deal gently with those who are ignorant and misguided, since he himself is subject to weakness.
3 ULB ਅਤੇ ਇਸੇ ਕਾਰਨ ਜਿਵੇਂ ਪਰਜਾ ਲਈ ਤਿਵੇਂ ਉਹ ਨੂੰ ਆਪਣੇ ਪਾਪਾਂ ਦੇ ਲਈ ਵੀ ਬਲੀ ਚੜ੍ਹਾਉਣੀ ਪੈਂਦੀ ਹੈ। BSB BSB: That is why he is obligated to offer sacrifices for his own sins, as well as for the sins of the people.
4 ULB ਅਤੇ ਕੋਈ ਆਪਣੇ ਆਪ ਇਹ ਇੱਜ਼ਤ ਹਾਸਿਲ ਨਹੀਂ ਕਰ ਸਕਦਾ, ਜਦ ਤੱਕ ਹਾਰੂਨ ਦੀ ਤਰ੍ਹਾਂ ਪਰਮੇਸ਼ੁਰ ਵੱਲੋਂ ਬੁਲਾਇਆ ਨਾ ਜਾਵੇ। BSB BSB: No one takes this honor upon himself; he must be called by God, just as Aaron was.
5 ULB ਇਸੇ ਤਰ੍ਹਾਂ ਮਸੀਹ ਨੇ ਵੀ ਆਪਣੇ ਆਪ ਨੂੰ ਨਹੀਂ ਵਡਿਆਈ ਦਿੱਤੀ ਜੋ ਪ੍ਰਧਾਨ ਜਾਜਕ ਬਣੇ, ਸਗੋਂ ਉਸ ਨੇ ਜਿਸ ਨੇ ਉਹ ਨੂੰ ਆਖਿਆ,- ਤੂੰ ਮੇਰਾ ਪੁੱਤਰ ਹੈਂ, ਮੈਂ ਅੱਜ ਤੈਨੂੰ ਜਨਮ ਦਿੱਤਾ ਹੈ। BSB BSB: So also Christ did not take upon Himself the glory of becoming a high priest, but He was called by the One who said to Him: “You are My Son; today I have become Your Father.”
6 ULB ਜਿਵੇਂ ਉਹ ਇੱਕ ਹੋਰ ਥਾਂ ਵਿੱਚ ਆਖਦਾ ਹੈ ਕਿ ਤੂੰ ਮਲਕਿਸਿਦਕ ਦੀ ਪਦਵੀ ਦੇ ਅਨੁਸਾਰ ਸਦਾ ਤੱਕ ਦਾ ਜਾਜਕ ਹੈਂ। BSB BSB: And in another passage God says: “You are a priest forever in the order of Melchizedek.”
7 ULB ਉਹ ਨੇ ਉਨ੍ਹੀਂ ਦਿਨੀਂ ਜਦੋਂ ਉਹ ਸਰੀਰ ਵਿੱਚ ਸੀ, ਬਹੁਤ ਧਾਂਹਾਂ ਮਾਰ-ਮਾਰ ਕੇ ਅਤੇ ਹੰਝੂਆਂ ਨਾਲ ਬੇਨਤੀਆਂ ਅਤੇ ਮਿੰਨਤਾਂ ਕੀਤੀਆਂ, ਉਸ ਦੇ ਅੱਗੇ ਜਿਹੜਾ ਉਹ ਨੂੰ ਮੌਤ ਤੋਂ ਬਚਾ ਸਕਦਾ ਸੀ ਅਤੇ ਪਰਮੇਸ਼ੁਰ ਦੇ ਡਰ ਵਿੱਚ ਬਣੇ ਰਹਿਣ ਦੇ ਕਾਰਨ ਉਹ ਦੀ ਸੁਣੀ ਗਈ। BSB BSB: During the days of Jesus’ earthly life, He offered up prayers and petitions with loud cries and tears to the One who could save Him from death, and He was heard because of His reverence.
8 ULB ਅਤੇ ਉਹ ਭਾਵੇਂ ਪੁੱਤਰ ਸੀ ਪਰ ਜਿਹੜੇ ਉਹ ਨੇ ਦੁੱਖ ਭੋਗੇ, ਉਨ੍ਹਾਂ ਤੋਂ ਆਗਿਆਕਾਰੀ ਸਿੱਖੀ। BSB BSB: Although He was a Son, He learned obedience from what He suffered.
9 ULB ਅਤੇ ਉਹ ਸੰਪੂਰਨ ਹੋ ਕੇ ਉਹਨਾਂ ਸਭਨਾਂ ਦੇ ਲਈ ਜਿਹੜੇ ਆਗਿਆਕਾਰ ਹਨ, ਸਦਾ ਦੇ ਛੁਟਕਾਰੇ ਦਾ ਕਾਰਨ ਹੋਇਆ। BSB BSB: And having been made perfect, He became the source of eternal salvation to all who obey Him
10 ULB ਕਿ ਉਹ ਪਰਮੇਸ਼ੁਰ ਦੀ ਵੱਲੋਂ ਮਲਕਿਸਿਦਕ ਦੀ ਪਦਵੀ ਅਨੁਸਾਰ ਪ੍ਰਧਾਨ ਜਾਜਕ ਕਰਕੇ ਆਖਿਆ ਗਿਆ। BSB BSB: and was designated by God as high priest in the order of Melchizedek.
11 ULB ਉਹ ਦੇ ਵਿਖੇ ਅਸੀਂ ਬਹੁਤ ਕੁੱਝ ਆਖਣਾ ਹੈ ਜਿਸ ਦਾ ਅਰਥ ਕਰਨਾ ਔਖਾ ਹੈ ਕਿਉਂਕਿ ਤੁਸੀਂ ਕੰਨਾਂ ਤੋਂ ਬੋਲੇ ਹੋ ਗਏ ਹੋ। BSB BSB: We have much to say about this, but it is hard to explain, because you are dull of hearing.
12 ULB ਕਿਉਂ ਜੋ ਬਹੁਤ ਚਿਰ ਹੋਣ ਕਰਕੇ ਤੁਹਾਨੂੰ ਉਪਦੇਸ਼ਕ ਹੋਣਾ ਚਾਹੀਦਾ ਸੀ ਪਰ ਤੁਹਾਨੂੰ ਲੋੜ ਹੈ ਕਿ ਕੋਈ ਤੁਹਾਨੂੰ ਪਰਮੇਸ਼ੁਰ ਦੇ ਬਚਨਾਂ ਦੇ ਮੁੱਢਲੇ ਸਿਧਾਂਤਾਂ ਨੂੰ ਫਿਰ ਸਿਖਾਵੇ ਅਤੇ ਤੁਸੀਂ ਅਜਿਹੇ ਬਣ ਗਏ ਹੋ ਜੋ ਤੁਹਾਨੂੰ ਅੰਨ ਦੀ ਨਹੀਂ ਸਗੋਂ ਦੁੱਧ ਦੀ ਲੋੜ ਪਈ ਹੋਈ ਹੈ! BSB BSB: Although by this time you ought to be teachers, you need someone to reteach you the basic principles of God’s word. You need milk, not solid food!
13 ULB ਹਰੇਕ ਜਿਹੜਾ ਦੁੱਧ ਹੀ ਵਰਤਦਾ ਹੈ ਉਹ ਧਰਮ ਦੇ ਬਚਨ ਤੋਂ ਅਣਜਾਣ ਹੈ ਕਿਉਂਕਿ ਉਹ ਬੱਚਾ ਹੈ। BSB BSB: For everyone who lives on milk is still an infant, inexperienced in the message of righteousness.
14 ULB ਪਰ ਅੰਨ ਸਿਆਣਿਆਂ ਲਈ ਹੈ, ਜਿਨ੍ਹਾਂ ਦੀਆਂ ਗਿਆਨ ਇੰਦਰੀਆਂ ਅਭਿਆਸ ਦੇ ਕਾਰਨ ਭਲੇ ਬੁਰੇ ਦੀ ਪਹਿਚਾਣ ਕਰਨ ਵਿੱਚ ਜਾਣਕਾਰ ਹੋ ਗਈਆਂ ਹਨ। BSB BSB: But solid food is for the mature, who by constant use have trained their senses to distinguish good from evil.
Select verses for actions: Enter goes to them and Escape comes back.