1 ULB ਉਸ ਦਿਨ ਯਹੂਦਾਹ ਦੇ ਦੇਸ ਵਿੱਚ ਇਹ ਗੀਤ ਗਾਇਆ ਜਾਵੇਗਾ,- ਸਾਡਾ ਇੱਕ ਤਕੜਾ ਸ਼ਹਿਰ ਹੈ, ਉਹ ਦੀਆਂ ਕੰਧਾਂ ਅਤੇ ਸ਼ਹਿਰਪਨਾਹ ਨੂੰ ਉਸ ਨੇ ਮੁਕਤੀ ਠਹਿਰਾਇਆ। BSB BSB: In that day this song will be sung in the land of Judah: We have a strong city; salvation is established as its walls and ramparts.
2 ULB ਫਾਟਕ ਖੋਲ੍ਹੋ! ਤਾਂ ਜੋ ਉਹ ਧਰਮੀ ਕੌਮ ਜਿਹੜੀ ਵਫ਼ਾਦਾਰੀ ਦੀ ਪਾਲਣਾ ਕਰਦੀ ਹੈ ਅੰਦਰ ਆਵੇ। BSB BSB: Open the gates so a righteous nation may enter—one that remains faithful.
3 ULB ਜਿਹੜਾ ਤੇਰੇ ਵਿੱਚ ਲਵਲੀਨ ਹੈ, ਤੂੰ ਉਹ ਦੀ ਪੂਰੀ ਸ਼ਾਂਤੀ ਨਾਲ ਰਾਖੀ ਕਰਦਾ ਹੈਂ, ਇਸ ਲਈ ਭਈ ਉਹ ਦਾ ਭਰੋਸਾ ਤੇਰੇ ਉੱਤੇ ਹੈ। BSB BSB: You will keep in perfect peace the steadfast of mind, because he trusts in You.
4 ULB ਸਦਾ ਤੱਕ ਯਹੋਵਾਹ ਉੱਤੇ ਭਰੋਸਾ ਰੱਖੋ, ਕਿਉਂ ਜੋ ਪ੍ਰਭੂ ਯਹੋਵਾਹ ਸਨਾਤਨ ਚੱਟਾਨ ਹੈ। BSB BSB: Trust in the LORD forever, because GOD the LORD is the Rock eternal.
5 ULB ਉਹ ਤਾਂ ਉਤਾਹਾਂ ਰਹਿਣ ਵਾਲਿਆਂ ਨੂੰ, ਉੱਚੇ ਨਗਰ ਸਮੇਤ ਹੇਠਾਂ ਝੁਕਾਉਂਦਾ ਹੈ, ਉਹ ਉਸ ਨੂੰ ਹੇਠਾਂ ਕਰਦਾ ਹੈ, ਉਹ ਉਸ ਨੂੰ ਧਰਤੀ ਤੱਕ ਹੇਠਾਂ ਕਰਦਾ ਹੈ, ਸਗੋਂ ਉਸ ਨੂੰ ਖ਼ਾਕ ਤੱਕ ਲਾਹ ਦਿੰਦਾ ਹੈ। BSB BSB: For He has humbled those who dwell on high; He lays the lofty city low. He brings it down to the ground; He casts it into the dust.
6 ULB ਉਹ ਪੈਰਾਂ ਨਾਲ, ਸਗੋਂ ਮਸਕੀਨਾਂ ਅਤੇ ਗਰੀਬਾਂ ਦੇ ਪੈਰਾਂ ਨਾਲ ਮਿੱਧਿਆ ਜਾਵੇਗਾ। BSB BSB: Feet trample it down—the feet of the oppressed, the steps of the poor.
7 ULB ਧਰਮੀ ਦਾ ਮਾਰਗ ਸਿੱਧਾ ਹੈ, ਤੂੰ ਜੋ ਆਪ ਸਿੱਧਾ ਹੈਂ ਧਰਮੀ ਦਾ ਰਾਹ ਪੱਧਰਾ ਕਰਦਾ ਹੈਂ। BSB BSB: The path of the righteous is level; You clear a straight path for the upright.
8 ULB ਹਾਂ ਤੇਰੇ ਨਿਆਂ ਦੇ ਮਾਰਗ ਵਿੱਚ, ਹੇ ਯਹੋਵਾਹ, ਅਸੀਂ ਤੈਨੂੰ ਉਡੀਕਦੇ ਹਾਂ, ਤੇਰਾ ਨਾਮ ਅਤੇ ਤੇਰੀ ਯਾਦ ਸਾਡੇ ਦਿਲ ਦੀ ਇੱਛਿਆ ਹੈ। BSB BSB: Yes, we wait for You, O LORD; we walk in the path of Your judgments. Your name and renown are the desire of our souls.
9 ULB ਰਾਤ ਨੂੰ ਮੇਰਾ ਪ੍ਰਾਣ ਤੈਨੂੰ ਉਡੀਕਦਾ ਹੈ, ਹਾਂ, ਮੇਰਾ ਆਤਮਾ ਮੇਰੇ ਅੰਦਰ ਤੇਰੇ ਲਈ ਤਰਸਦਾ ਹੈ, ਜਦੋਂ ਤੇਰਾ ਨਿਆਂ ਧਰਤੀ ਉੱਤੇ ਪਰਗਟ ਹੁੰਦਾ ਹੈ, ਤਾਂ ਜਗਤ ਦੇ ਵਾਸੀ ਧਰਮ ਸਿੱਖਦੇ ਹਨ। BSB BSB: My soul longs for You in the night; indeed, my spirit seeks You at dawn. For when Your judgments come upon the earth, the people of the world learn righteousness.
10 ULB ਭਾਵੇਂ ਦੁਸ਼ਟ ਉੱਤੇ ਕਿਰਪਾ ਕੀਤੀ ਜਾਵੇ, ਤਾਂ ਵੀ ਉਹ ਧਰਮ ਨਹੀਂ ਸਿੱਖੇਗਾ, ਸਿਧਿਆਈ ਦੇ ਦੇਸ ਵਿੱਚ ਵੀ ਉਹ ਬੁਰਿਆਈ ਹੀ ਕਰੇਗਾ, ਅਤੇ ਯਹੋਵਾਹ ਦੇ ਤੇਜ ਦੀ ਪਰਵਾਹ ਨਹੀਂ ਕਰਦਾ। BSB BSB: Though grace is shown to the wicked man, he does not learn righteousness. In the land of righteousness he acts unjustly and fails to see the majesty of the LORD.
11 ULB ਹੇ ਯਹੋਵਾਹ, ਤੇਰਾ ਹੱਥ ਚੁੱਕਿਆ ਹੋਇਆ ਹੈ, ਪਰ ਉਹ ਵੇਖਦੇ ਨਹੀਂ, ਉਹ ਪਰਜਾ ਲਈ ਤੇਰੀ ਅਣਖ ਨੂੰ ਵੇਖਣਗੇ ਅਤੇ ਸ਼ਰਮਿੰਦੇ ਹੋਣਗੇ, ਹਾਂ, ਅੱਗ ਤੇਰੇ ਵਿਰੋਧੀਆਂ ਨੂੰ ਭਸਮ ਕਰੇ! BSB BSB: O LORD, Your hand is upraised, but they do not see it. They will see Your zeal for Your people and be put to shame. The fire set for Your enemies will consume them!
12 ULB ਹੇ ਯਹੋਵਾਹ, ਤੂੰ ਸਾਡੇ ਲਈ ਸ਼ਾਂਤੀ ਠਹਿਰਾਵੇਂਗਾ, ਸਾਡੇ ਸਾਰੇ ਕੰਮ ਜੋ ਅਸੀਂ ਕੀਤੇ, ਉਹ ਤੂੰ ਪੂਰੇ ਕੀਤੇ। BSB BSB: O LORD, You will establish peace for us. For all that we have accomplished, You have done for us.
13 ULB ਹੇ ਯਹੋਵਾਹ ਸਾਡੇ ਪਰਮੇਸ਼ੁਰ, ਤੇਰੇ ਬਿਨ੍ਹਾਂ ਹੋਰਨਾਂ ਪ੍ਰਭੂਆਂ ਨੇ ਸਾਡੇ ਉੱਤੇ ਹਕੂਮਤ ਕੀਤੀ, ਪਰ ਅਸੀਂ ਤੇਰੇ ਹੀ ਨਾਮ ਦਾ ਹੀ ਆਦਰ ਕਰਾਂਗੇ। BSB BSB: O LORD our God, other lords besides You have ruled over us, but Your name alone do we confess.
14 ULB ਉਹ ਮੁਰਦੇ ਹਨ, ਉਹ ਨਾ ਜੀਉਣਗੇ, ਜਿਨ੍ਹਾਂ ਦੀ ਆਤਮਾ ਨਿੱਕਲ ਗਈ, ਉਹ ਨਾ ਉੱਠਣਗੇ, ਇਸ ਤਰ੍ਹਾਂ ਤੂੰ ਉਹਨਾਂ ਦੀ ਖ਼ਬਰ ਲਈ ਅਤੇ ਉਹਨਾਂ ਦਾ ਨਾਸ ਕਰ ਦਿੱਤਾ, ਅਤੇ ਉਹਨਾਂ ਦੀ ਸਾਰੀ ਯਾਦ ਮਿਟਾ ਦਿੱਤੀ। BSB BSB: The dead will not live; the departed spirits will not rise. Therefore You have punished and destroyed them; You have wiped out all memory of them.
15 ULB ਯਹੋਵਾਹ, ਤੂੰ ਕੌਮ ਨੂੰ ਵਧਾਇਆ, ਤੂੰ ਕੌਮ ਨੂੰ ਵਧਾਇਆ, ਤੂੰ ਜਲਾਲ ਪਾਇਆ, ਤੂੰ ਹੀ ਦੇਸ ਦੀਆਂ ਹੱਦਾਂ ਨੂੰ ਦੂਰ-ਦੂਰ ਫੈਲਾਇਆ। BSB BSB: You have enlarged the nation, O LORD; You have enlarged the nation. You have gained glory for Yourself; You have extended all the borders of the land.
16 ULB ਹੇ ਯਹੋਵਾਹ, ਦੁੱਖ ਵਿੱਚ ਉਹਨਾਂ ਨੇ ਤੈਨੂੰ ਤੱਕਿਆ, ਜਦ ਤੇਰਾ ਦਬਕਾ ਉਹਨਾਂ ਉੱਤੇ ਹੋਇਆ, ਤਾਂ ਉਹ ਹੌਲੀ-ਹੌਲੀ ਪ੍ਰਾਰਥਨਾ ਕਰਨ ਲੱਗੇ। BSB BSB: O LORD, they sought You in their distress; when You disciplined them, they poured out a quiet prayer.
17 ULB ਜਿਵੇਂ ਗਰਭਵਤੀ ਜਦ ਉਹ ਜਣਨ ਦੇ ਨੇੜੇ ਹੁੰਦੀ ਹੈ, ਆਪਣੀਆਂ ਪੀੜਾਂ ਵਿੱਚ ਤੜਫਦੀ ਅਤੇ ਚਿੱਲਾਉਂਦੀ ਹੈ, ਉਸੇ ਤਰ੍ਹਾਂ ਹੀ ਹੇ ਯਹੋਵਾਹ ਅਸੀਂ ਵੀ ਤੇਰੇ ਹਜ਼ੂਰ ਸੀ! BSB BSB: As a woman with child about to give birth writhes and cries out in pain, so were we in Your presence, O LORD.
18 ULB ਅਸੀਂ ਗਰਭੀ ਹੋਏ, ਅਸੀਂ ਤੜਫੇ, ਪਰ ਜਾਣੋ ਅਸਾਂ ਹਵਾ ਹੀ ਜਣੀ! ਅਸੀਂ ਧਰਤੀ ਵਿੱਚ ਬਚਾਓ ਦਾ ਕੋਈ ਕੰਮ ਨਹੀਂ ਕੀਤਾ, ਅਤੇ ਨਾ ਜਗਤ ਦੇ ਵਾਸੀਆਂ ਨੂੰ ਜਨਮ ਦਿੱਤਾ। BSB BSB: We were with child; we writhed in pain; but we gave birth to wind. We have given no salvation to the earth, nor brought any life into the world.
19 ULB ਤੇਰੇ ਮੁਰਦੇ ਜੀਉਣਗੇ, ਉਨ੍ਹਾਂ ਦੀਆਂ ਲੋਥਾਂ ਉੱਠਣਗੀਆਂ। ਹੇ ਖ਼ਾਕ ਦੇ ਵਾਸੀਓ, ਜਾਗੋ, ਜੈਕਾਰਾ ਗਜਾਓ! ਕਿਉਂ ਜੋ ਤੇਰੀ ਤ੍ਰੇਲ ਬੂਟੀਆਂ ਦੀ ਤ੍ਰੇਲ ਵਰਗੀ ਹੈ, ਅਤੇ ਧਰਤੀ ਮਰੇ ਹੋਇਆਂ ਨੂੰ ਮੋੜ ਦੇਵੇਗੀ। BSB BSB: Your dead will live; their bodies will rise. Awake and sing, you who dwell in the dust! For your dew is like the dew of the morning, and the earth will bring forth her dead.
20 ULB ਹੇ ਮੇਰੀ ਪਰਜਾ, ਆਪਣੀਆਂ ਕੋਠੜੀਆਂ ਵਿੱਚ ਵੜ, ਆਪਣੇ ਬੂਹੇ ਬੰਦ ਕਰ ਲੈ, ਥੋੜ੍ਹੇ ਸਮੇਂ ਲਈ ਆਪਣੇ ਆਪ ਨੂੰ ਲੁਕਾ ਲੈ, ਜਦ ਤੱਕ ਕਹਿਰ ਟਲ ਨਾ ਜਾਵੇ। BSB BSB: Go, my people, enter your rooms and shut your doors behind you. Hide yourselves a little while until the wrath has passed.
21 ULB ਵੇਖੋ, ਯਹੋਵਾਹ ਆਪਣੇ ਸਥਾਨ ਤੋਂ ਨਿੱਕਲ ਰਿਹਾ ਹੈ, ਤਾਂ ਜੋ ਉਹ ਧਰਤੀ ਦੇ ਵਾਸੀਆਂ ਦੇ ਉੱਤੇ ਉਨ੍ਹਾਂ ਦੀ ਬਦੀ ਦੀ ਸਜ਼ਾ ਦੇਵੇ। ਧਰਤੀ ਆਪਣੇ ਉੱਤੇ ਵਹਾਇਆ ਹੋਇਆ ਖੂਨ ਪਰਗਟ ਕਰੇਗੀ, ਅਤੇ ਫੇਰ ਆਪਣੇ ਵੱਢੇ ਹੋਇਆਂ ਨੂੰ ਨਾ ਢੱਕੇਗੀ। BSB BSB: For behold, the LORD is coming out of His dwelling to punish the inhabitants of the earth for their iniquity. The earth will reveal her bloodshed and will no longer conceal her slain.
Select verses for actions: Enter goes to them and Escape comes back.