1 ULB ਤਦ ਸੋਫ਼ਰ ਨਅਮਾਥੀ ਨੇ ਉੱਤਰ ਦੇ ਕੇ ਆਖਿਆ, "ਕੀ ਇਨ੍ਹਾਂ ਸਾਰੀਆਂ ਗੱਲਾਂ ਦਾ ਵਧੀਕ ਉੱਤਰ ਨਾ ਦਿੱਤਾ ਜਾਵੇ? BSB BSB: Then Zophar the Naamathite replied:
2 ULB ਕੀ ਬਕਵਾਸੀ ਮਨੁੱਖ ਧਰਮੀ ਠਹਿਰਾਇਆ ਜਾਵੇ? BSB BSB: “Should this stream of words go unanswered and such a speaker be vindicated?
3 ULB ਕੀ ਤੇਰੀਆਂ ਗੱਪਾਂ ਮਨੁੱਖਾਂ ਨੂੰ ਚੁੱਪ ਕਰਾ ਸਕਦੀਆਂ ਹਨ? ਜਦ ਤੂੰ ਮਖੌਲ ਕਰੇ ਤਾਂ ਕੀ ਕੋਈ ਤੈਨੂੰ ਸ਼ਰਮਿੰਦਾ ਨਾ ਕਰੇ? BSB BSB: Should your babbling put others to silence? Will you scoff without rebuke?
4 ULB ਤੂੰ ਤਾਂ ਕਹਿੰਦਾ ਹੈਂ, ਮੇਰੀ ਸਿੱਖਿਆ ਪਵਿੱਤਰ ਹੈ, ਅਤੇ ਮੈਂ ਤੇਰੀਆਂ ਅੱਖਾਂ ਵਿੱਚ ਸ਼ੁੱਧ ਹਾਂ। BSB BSB: You have said, ‘My doctrine is sound, and I am pure in Your sight.’
5 ULB ਕਾਸ਼ ਕਿ ਪਰਮੇਸ਼ੁਰ ਆਪ ਬੋਲੇ, ਅਤੇ ਤੇਰੇ ਵਿਰੁੱਧ ਆਪਣਾ ਮੂੰਹ ਖੋਲ੍ਹੇ, BSB BSB: But if only God would speak and open His lips against you,
6 ULB ਅਤੇ ਬੁੱਧ ਦੇ ਭੇਤ ਤੈਨੂੰ ਦੱਸੇ! ਉਹ ਤਾਂ ਸਮਝ ਵਿੱਚ ਬਹੁ-ਗੁਣਾ ਹੈ, ਤੂੰ ਜਾਣ ਲੈ ਕਿ ਪਰਮੇਸ਼ੁਰ ਤੇਰੇ ਲਈ ਤੇਰੇ ਦੋਸ਼ ਨੂੰ ਭੁਲਾ ਦਿੰਦਾ ਹੈ। BSB BSB: and disclose to you the secrets of wisdom, for true wisdom has two sides. Know then that God exacts from you less than your iniquity deserves.
7 ULB ਕੀ ਤੂੰ ਖੋਜ ਕਰਕੇ ਪਰਮੇਸ਼ੁਰ ਦਾ ਭੇਤ ਲੱਭ ਸਕਦਾ ਹੈਂ, ਜਾਂ ਸਰਬ ਸ਼ਕਤੀਮਾਨ ਨੂੰ ਸੰਪੂਰਨਤਾਈ ਤੱਕ ਪਾ ਸਕਦਾ ਹੈਂ? BSB BSB: Can you fathom the deep things of God or discover the limits of the Almighty?
8 ULB ਉਹ ਅਕਾਸ਼ ਤੋਂ ਉੱਚਾ ਹੈ, ਉਹ ਪਤਾਲ ਨਾਲੋਂ ਵੀ ਡੂੰਘਾ ਹੈ, ਤੂੰ ਕੀ ਕਰ ਸਕਦਾ ਹੈਂ? BSB BSB: They are higher than the heavens—what can you do? They are deeper than Sheol—what can you know?
9 ULB ਉਸ ਦਾ ਨਾਪ ਧਰਤੀ ਤੋਂ ਵੀ ਤੋਂ ਲੰਮਾ, ਅਤੇ ਸਮੁੰਦਰ ਨਾਲੋਂ ਵੀ ਚੌੜਾ ਹੈ। BSB BSB: Their measure is longer than the earth and wider than the sea.
10 ULB ਜੇਕਰ ਪਰਮੇਸ਼ੁਰ ਵਿੱਚੋਂ ਦੀ ਲੰਘ ਕੇ ਗ਼ੁਲਾਮ ਬਣਾ ਲਵੇ, ਅਤੇ ਸਭਾ ਬੁਲਾਵੇ, ਤਾਂ ਕੌਣ ਉਸ ਨੂੰ ਰੋਕ ਸਕਦਾ ਹੈ? BSB BSB: If He comes along to imprison you, or convenes a court, who can stop Him?
11 ULB ਉਹ ਤਾਂ ਨਿਕੰਮੇ ਮਨੁੱਖਾਂ ਦੇ ਭੇਦ ਨੂੰ ਜਾਣਦਾ ਹੈ, ਅਤੇ ਕੀ ਉਹ ਬਦੀ ਨੂੰ ਵੇਖ ਕੇ ਉਸ ਉੱਤੇ ਧਿਆਨ ਨਾ ਦੇਵੇਗਾ। BSB BSB: Surely He knows the deceit of men. If He sees iniquity, does He not take note?
12 ULB ਪਰ ਮੂਰਖ ਤਾਂ ਬੁੱਧਵਾਨ ਹੋਵੇਗਾ, ਜਦ ਜੰਗਲੀ ਗਧੇ ਦਾ ਬੱਚਾ ਮਨੁੱਖ ਹੋ ਕੇ ਜੰਮੇ। BSB BSB: But a witless man can no more become wise than the colt of a wild donkey can be born a man!
13 ULB ਜੇ ਤੂੰ ਆਪਣੇ ਦਿਲ ਨੂੰ ਸੁਧਾਰੇਂ, ਅਤੇ ਪਰਮੇਸ਼ੁਰ ਦੇ ਅੱਗੇ ਆਪਣੇ ਹੱਥ ਅੱਡੇਂ, BSB BSB: As for you, if you direct your heart and lift up your hands to Him,
14 ULB ਜੇ ਤੇਰੇ ਹੱਥ ਵਿੱਚ ਜੋ ਬਦੀ ਹੋਵੇ, ਉਸ ਨੂੰ ਦੂਰ ਕਰੇਂ, ਅਤੇ ਬੁਰਿਆਈ ਤੇਰੇ ਤੰਬੂ ਵਿੱਚ ਨਾ ਵੱਸੇ, BSB BSB: if you put away the iniquity in your hand, and allow no injustice to dwell in your tents,
15 ULB ਤਦ ਤੂੰ ਜ਼ਰੂਰ ਆਪਣਾ ਮੂੰਹ ਬੇਦਾਗ਼ ਚੁੱਕੇਂਗਾ, ਅਤੇ ਸਥਿਰ ਹੋ ਕੇ ਕਦੇ ਨਾ ਡਰੇਂਗਾ। BSB BSB: then indeed you will lift up your face without blemish; you will stand firm and unafraid.
16 ULB ਤੂੰ ਤਾਂ ਆਪਣਾ ਕਸ਼ਟ ਭੁੱਲ ਜਾਵੇਂਗਾ, ਅਤੇ ਉਸ ਨੂੰ ਲੰਘ ਗਏ ਪਾਣੀ ਵਾਂਗੂੰ ਯਾਦ ਕਰੇਂਗਾ, BSB BSB: For you will forget your misery, recalling it only as waters gone by.
17 ULB ਅਤੇ ਤੇਰਾ ਜੀਵਨ ਦੁਪਹਿਰ ਤੋਂ ਵੀ ਤੇਜਵਾਨ ਹੋਵੇਗਾ, ਹਨੇਰਾ ਸਵੇਰ ਦੇ ਚਾਨਣ ਵਾਂਗੂੰ ਹੋਵੇਗਾ। BSB BSB: Your life will be brighter than noonday; its darkness will be like the morning.
18 ULB ਤੂੰ ਸੁਰੱਖਿਅਤ ਹੋਵੇਗਾ ਕਿਉਂਕਿ ਤੈਨੂੰ ਆਸ ਹੋਵੇਗੀ ਅਤੇ ਤੂੰ ਆਪਣੇ ਚੁਫ਼ੇਰੇ ਵੇਖ ਕੇ ਚੈਨ ਨਾਲ ਲੇਟੇਂਗਾ। BSB BSB: You will be secure, because there is hope, and you will look around and lie down in safety.
19 ULB ਜਦ ਤੂੰ ਲੰਮਾ ਪਵੇਂਗਾ ਤਾਂ ਕੋਈ ਤੈਨੂੰ ਨਹੀਂ ਡਰਾਵੇਗਾ, ਅਤੇ ਬਹੁਤੇ ਤੇਰੇ ਮੂੰਹ ਵੱਲ ਤੱਕਣਗੇ। BSB BSB: You will lie down without fear, and many will court your favor.
20 ULB ਪਰ ਦੁਸ਼ਟਾਂ ਦੀਆਂ ਅੱਖਾਂ ਧੁੰਦਲੀਆਂ ਪੈ ਜਾਣਗੀਆਂ, ਅਤੇ ਉਨ੍ਹਾਂ ਦੇ ਬਚਾਓ ਦਾ ਕੋਈ ਸਥਾਨ ਨਾ ਬਚੇਗਾ, ਅਤੇ ਪ੍ਰਾਣ ਤਿਆਗਣਾ ਹੀ ਉਨ੍ਹਾਂ ਦੀ ਆਸ ਹੋਵੇਗਾ!" BSB BSB: But the eyes of the wicked will fail, and escape will elude them; they will hope for their last breath.”
Select verses for actions: Enter goes to them and Escape comes back.