1 ULB ਜਦੋਂ ਕੋਈ ਯਹੋਵਾਹ ਦੇ ਅੱਗੇ ਮੈਦੇ ਦੀ ਭੇਟ ਚੜ੍ਹਾਵੇ ਤਾਂ ਉਸ ਦੀ ਭੇਟ ਸ਼ੁੱਧ ਆਟੇ ਦੀ ਹੋਵੇ ਅਤੇ ਉਹ ਉਸ ਦੇ ਉੱਤੇ ਤੇਲ ਪਾਵੇ ਅਤੇ ਉਸ ਦੇ ਉੱਤੇ ਲੁਬਾਨ ਰੱਖੇ। BSB BSB: “When anyone brings a grain offering to the LORD, his offering must consist of fine flour. He is to pour olive oil on it, put frankincense on it,
2 ULB ਉਹ ਉਸ ਨੂੰ ਹਾਰੂਨ ਦੇ ਪੁੱਤਰਾਂ ਦੇ ਕੋਲ ਜੋ ਜਾਜਕ ਹਨ ਲਿਆਵੇ ਅਤੇ ਉਹ ਮੈਦੇ, ਤੇਲ ਅਤੇ ਸਾਰੇ ਲੁਬਾਨ ਵਿੱਚੋਂ ਇੱਕ ਮੁੱਠ ਭਰ ਲਵੇ ਅਤੇ ਜਾਜਕ ਉਸ ਨੂੰ ਜਗਵੇਦੀ ਉੱਤੇ ਉਸ ਦੀ ਯਾਦਗਾਰੀ ਲਈ ਯਹੋਵਾਹ ਦੇ ਅੱਗੇ ਇੱਕ ਸੁਗੰਧਤਾ ਅਰਥਾਤ ਅੱਗ ਦੀ ਭੇਟ ਕਰਕੇ ਸਾੜੇ। BSB BSB: and bring it to Aaron’s sons the priests. The priest shall take a handful of the flour and oil, together with all the frankincense, and burn this as a memorial portion on the altar, a food offering, a pleasing aroma to the LORD.
3 ULB ਅਤੇ ਮੈਦੇ ਦੀ ਭੇਟ ਵਿੱਚੋਂ ਜੋ ਬਚ ਜਾਵੇ ਉਹ ਹਾਰੂਨ ਅਤੇ ਉਸ ਦੇ ਪੁੱਤਰਾਂ ਦਾ ਹੋਵੇ। ਇਹ ਯਹੋਵਾਹ ਦੇ ਅੱਗੇ ਅੱਗ ਦੀ ਭੇਟ ਵਿੱਚੋਂ ਅੱਤ ਪਵਿੱਤਰ ਹੈ। BSB BSB: The remainder of the grain offering shall belong to Aaron and his sons; it is a most holy part of the food offerings to the LORD.
4 ULB ਜੇਕਰ ਤੂੰ ਤੰਦੂਰ ਵਿੱਚ ਪਕਾਏ ਹੋਏ ਮੈਦੇ ਦੀ ਭੇਟ ਦਾ ਚੜ੍ਹਾਵਾ ਲਿਆਵੇਂ ਤਾਂ ਉਹ ਤੇਲ ਨਾਲ ਗੁੰਨੇ ਹੋਏ ਮੈਦੇ ਦੀ ਪਤੀਰੀ ਰੋਟੀ ਜਾਂ ਤੇਲ ਨਾਲ ਚੋਪੜੀਆਂ ਹੋਈਆਂ ਮੱਠੀਆਂ ਦਾ ਹੋਵੇ। BSB BSB: Now if you bring an offering of grain baked in an oven, it must consist of fine flour, either unleavened cakes mixed with oil or unleavened wafers coated with oil.
5 ULB ਜੇਕਰ ਤੇਰਾ ਚੜ੍ਹਾਵਾ ਤਵੇ ਉੱਤੇ ਪਕਾਈ ਹੋਈ ਮੈਦੇ ਦੀ ਭੇਟ ਦਾ ਹੋਵੇ ਤਾਂ ਉਹ ਤੇਲ ਨਾਲ ਗੁੰਨੇ ਹੋਏ ਪਤੀਰੇ ਮੈਦੇ ਦਾ ਹੋਵੇ। BSB BSB: If your offering is a grain offering prepared on a griddle, it must be unleavened bread made of fine flour mixed with oil.
6 ULB ਤੂੰ ਉਸ ਨੂੰ ਟੁੱਕੜੇ-ਟੁੱਕੜੇ ਕਰਕੇ ਉਸ ਦੇ ਉੱਤੇ ਤੇਲ ਪਾਵੀਂ। ਇਹ ਇੱਕ ਮੈਦੇ ਦੀ ਭੇਟ ਹੈ। BSB BSB: Crumble it and pour oil on it; it is a grain offering.
7 ULB ਅਤੇ ਜੇਕਰ ਤੇਰਾ ਚੜ੍ਹਾਵਾ ਕੜਾਹੀ ਵਿੱਚ ਪਕਾਏ ਹੋਏ ਮੈਦੇ ਦੀ ਭੇਟ ਦਾ ਹੋਵੇ ਤਾਂ ਉਹ ਤੇਲ ਨਾਲ ਗੁੰਨੇ ਹੋਏ ਮੈਦੇ ਦਾ ਹੋਵੇ। BSB BSB: If your offering is a grain offering cooked in a pan, it must consist of fine flour with oil.
8 ULB ਤੂੰ ਇੰਨ੍ਹਾ ਵਸਤੂਆਂ ਦੀ ਬਣੀ ਹੋਈ ਮੈਦੇ ਦੀ ਭੇਟ ਯਹੋਵਾਹ ਦੇ ਅੱਗੇ ਲਿਆਵੀਂ ਅਤੇ ਜਦੋਂ ਉਹ ਜਾਜਕ ਦੇ ਕੋਲ ਲਿਆਈ ਜਾਵੇ ਤਾਂ ਉਹ ਉਸ ਨੂੰ ਜਗਵੇਦੀ ਦੇ ਕੋਲ ਲਿਆਵੇ। BSB BSB: When you bring to the LORD the grain offering made in any of these ways, it is to be presented to the priest, and he shall take it to the altar.
9 ULB ਅਤੇ ਜਾਜਕ ਉਸ ਦੀ ਯਾਦਗੀਰੀ ਲਈ ਮੈਦੇ ਦੀ ਭੇਟ ਤੋਂ ਕੁਝ ਲੈ ਕੇ ਉਸ ਨੂੰ ਜਗਵੇਦੀ ਉੱਤੇ ਸਾੜੇ, ਇਹ ਯਹੋਵਾਹ ਦੇ ਲਈ ਇੱਕ ਸੁਗੰਧਤਾ ਅਰਥਾਤ ਅੱਗ ਦੀ ਭੇਟ ਹੈ। BSB BSB: The priest is to remove the memorial portion from the grain offering and burn it on the altar as a food offering, a pleasing aroma to the LORD.
10 ULB ਅਤੇ ਜੋ ਕੁਝ ਉਸ ਮੈਦੇ ਦੀ ਭੇਟ ਤੋਂ ਬਚ ਜਾਵੇ ਉਹ ਹਾਰੂਨ ਅਤੇ ਉਸ ਦੇ ਪੁੱਤਰਾਂ ਦਾ ਹੋਵੇ, ਇਹ ਯਹੋਵਾਹ ਦੇ ਲਈ ਅੱਗ ਦੀਆਂ ਭੇਟਾਂ ਵਿੱਚੋਂ ਅੱਤ ਪਵਿੱਤਰ ਹੈ। BSB BSB: But the remainder of the grain offering shall belong to Aaron and his sons; it is a most holy part of the food offerings to the LORD.
11 ULB ਕੋਈ ਵੀ ਮੈਦੇ ਦੀ ਭੇਟ ਜੋ ਤੁਸੀਂ ਯਹੋਵਾਹ ਦੇ ਅੱਗੇ ਚੜ੍ਹਾਓ ਉਸ ਵਿੱਚ ਕੁਝ ਖ਼ਮੀਰ ਨਾ ਹੋਵੇ, ਤੁਸੀਂ ਯਹੋਵਾਹ ਦੇ ਲਈ ਕਿਸੇ ਅੱਗ ਦੀ ਭੇਟ ਵਿੱਚ ਖ਼ਮੀਰ ਅਤੇ ਸ਼ਹਿਦ ਨਾ ਸਾੜਿਓ। BSB BSB: No grain offering that you present to the LORD may be made with leaven, for you are not to burn any leaven or honey as a food offering to the LORD.
12 ULB ਤੁਸੀਂ ਪਹਿਲੇ ਫ਼ਲਾਂ ਦੀ ਭੇਟ ਯਹੋਵਾਹ ਦੇ ਅੱਗੇ ਚੜ੍ਹਾਓ ਪਰ ਉਹ ਸੁਗੰਧਤਾ ਕਰਕੇ ਜਗਵੇਦੀ ਦੇ ਉੱਤੇ ਸਾੜੀ ਨਾ ਜਾਵੇ। BSB BSB: You may bring them to the LORD as an offering of firstfruits, but they must not go up on the altar as a pleasing aroma.
13 ULB ਤੂੰ ਆਪਣੀ ਮੈਦੇ ਦੀ ਭੇਟ ਦੇ ਸਾਰੇ ਚੜ੍ਹਾਵਿਆਂ ਵਿੱਚ ਲੂਣ ਰਲਾਵੀਂ। ਤੂੰ ਆਪਣੀ ਮੈਦੇ ਦੀ ਭੇਟ ਵਿੱਚ ਆਪਣੇ ਪਰਮੇਸ਼ੁਰ ਦੇ ਨਾਲ ਬੰਨ੍ਹੇ ਹੋਵੇ ਨੇਮ ਦਾ ਲੂਣ ਨਾ ਘਟਾਵੀਂ ਅਤੇ ਆਪਣੀਆਂ ਸਾਰੀਆਂ ਭੇਟਾਂ ਨਾਲ ਲੂਣ ਚੜ੍ਹਾਵੀਂ। BSB BSB: And you shall season each of your grain offerings with salt. You must not leave the salt of the covenant of your God out of your grain offering; you are to add salt to each of your offerings.
14 ULB ਜੇਕਰ ਤੂੰ ਆਪਣੀ ਉਪਜ ਦੇ ਪਹਿਲੇ ਫ਼ਲਾਂ ਵਿੱਚੋਂ ਮੈਦੇ ਦੀ ਭੇਟ ਯਹੋਵਾਹ ਦੇ ਅੱਗੇ ਚੜ੍ਹਾਵੇਂ, ਤਾਂ ਤੂੰ ਮੈਦੇ ਦੀ ਭੇਟ ਵਿੱਚ ਆਪਣੇ ਪਹਿਲੇ ਫ਼ਲਾਂ ਦੇ ਦਾਣਿਆਂ ਦੇ ਹਰੇ ਸਿੱਟੇ ਅੱਗ ਨਾਲ ਭੁੰਨੇ ਹੋਏ ਅਰਥਾਤ ਮਸਲ ਦੇ ਕੱਢੇ ਹੋਏ ਦਾਣੇ ਚੜ੍ਹਾਵੀਂ। BSB BSB: If you bring a grain offering of firstfruits to the LORD, you shall offer crushed heads of new grain roasted on the fire.
15 ULB ਤੂੰ ਉਸ ਤੇ ਤੇਲ ਪਾਵੀਂ ਅਤੇ ਉਸ ਉੱਤੇ ਲੁਬਾਨ ਰੱਖੀਂ, ਇਹ ਇੱਕ ਮੈਦੇ ਦੀ ਭੇਟ ਹੈ। BSB BSB: And you are to put oil and frankincense on it; it is a grain offering.
16 ULB ਅਤੇ ਜਾਜਕ ਉਸ ਦੀ ਯਾਦਗਿਰੀ ਲਈ ਉਸ ਦੇ ਕੱਢੇ ਹੋਏ ਦਾਣਿਆਂ ਵਿੱਚੋਂ ਅਤੇ ਤੇਲ ਵਿੱਚੋਂ ਕੁਝ ਲੈ ਕੇ ਉਸ ਦੇ ਸਾਰੇ ਲੁਬਾਨ ਸਮੇਤ ਸਾੜੇ। ਇਹ ਯਹੋਵਾਹ ਦੇ ਲਈ ਅੱਗ ਦੀ ਭੇਟ ਹੈ। BSB BSB: The priest shall then burn the memorial portion of the crushed grain and the oil, together with all its frankincense, as a food offering to the LORD.
Select verses for actions: Enter goes to them and Escape comes back.