1 ULB ਫੇਰ ਯਹੋਵਾਹ ਸੀਨਈ ਦੇ ਪਹਾੜ ਵਿੱਚ ਮੂਸਾ ਨੂੰ ਆਖਿਆ, BSB BSB: Then the LORD said to Moses on Mount Sinai,
2 ULB ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ, ਜਦ ਤੁਸੀਂ ਉਸ ਦੇਸ਼ ਵਿੱਚ ਪਹੁੰਚ ਜਾਓ, ਜੋ ਮੈਂ ਤੁਹਾਨੂੰ ਦਿੰਦਾ ਹਾਂ, ਤਦ ਉਸ ਦੇਸ਼ ਨੂੰ ਯਹੋਵਾਹ ਦੇ ਅੱਗੇ ਸਬਤ ਦਾ ਵਿਸ਼ਰਾਮ ਦਿਆ ਕਰਨਾ। BSB BSB: “Speak to the Israelites and say to them: When you enter the land that I am giving you, the land itself must observe a Sabbath to the LORD.
3 ULB ਛੇ ਸਾਲ ਤੱਕ ਤੂੰ ਆਪਣੇ ਖੇਤ ਬੀਜੀਂ ਅਤੇ ਛੇ ਸਾਲ ਤੂੰ ਆਪਣੀਆਂ ਦਾਖਾਂ ਦੀ ਬਾਗਵਾਨੀ ਕਰੀਂ ਅਤੇ ਉਨ੍ਹਾਂ ਦੇ ਫ਼ਲਾਂ ਨੂੰ ਇਕੱਠਾ ਕਰੀਂ। BSB BSB: For six years you may sow your field and prune your vineyard and gather its crops.
4 ULB ਪਰ ਸੱਤਵੇਂ ਸਾਲ ਵਿੱਚ ਯਹੋਵਾਹ ਦੇ ਅੱਗੇ ਧਰਤੀ ਨੂੰ ਸਬਤ ਦਾ ਵਿਸਰਾਮ ਮਿਲਿਆ ਕਰੇ। ਤੂੰ ਨਾ ਤਾਂ ਆਪਣੇ ਖੇਤ ਬੀਜੀਂ ਅਤੇ ਨਾ ਹੀ ਆਪਣੇ ਦਾਖਾਂ ਦੀ ਬਾਗਵਾਨੀ ਕਰੀਂ। BSB BSB: But in the seventh year there shall be a Sabbath of complete rest for the land—a Sabbath to the LORD. You are not to sow your field or prune your vineyard.
5 ULB ਜੋ ਕੁਝ ਤੇਰੇ ਖੇਤ ਵਿੱਚ ਆਪੇ ਹੀ ਉਗ ਪਵੇ, ਉਸ ਨੂੰ ਤੂੰ ਨਾ ਵੱਢੀਂ, ਨਾ ਹੀ ਆਪਣੇ ਖਾਲੀ ਛੱਡੇ ਬਾਗਾਂ ਵਿੱਚੋਂ ਦਾਖਾਂ ਤੋੜੀ ਕਿਉਂ ਜੋ ਉਹ ਧਰਤੀ ਦੇ ਲਈ ਵਿਸ਼ਰਾਮ ਦਾ ਸਾਲ ਹੈ। BSB BSB: You are not to reap the aftergrowth of your harvest or gather the grapes of your untended vines. The land must have a year of complete rest.
6 ULB ਧਰਤੀ ਦੇ ਸਬਤ ਵਿੱਚ ਪੈਦਾ ਹੋਈ ਫ਼ਸਲ ਤੋਂ ਹੀ ਤੁਹਾਡੇ ਲਈ, ਤੁਹਾਡੇ ਦਾਸ-ਦਾਸੀਆਂ ਲਈ, ਤੁਹਾਡੇ ਮਜ਼ਦੂਰਾਂ ਦੇ ਲਈ ਅਤੇ ਪਰਦੇਸੀਆਂ ਲਈ ਜੋ ਤੁਹਾਡੇ ਨਾਲ ਵੱਸਦੇ ਹਨ, ਤੁਹਾਨੂੰ ਭੋਜਨ ਮਿਲੇਗਾ। BSB BSB: Whatever the land yields during the Sabbath year shall be food for you—for yourself, your manservant and maidservant, the hired hand or foreigner who stays with you,
7 ULB ਅਤੇ ਤੇਰੇ ਪਸ਼ੂਆਂ ਦੇ ਲਈ ਅਤੇ ਉਨ੍ਹਾਂ ਸਾਰੇ ਜਾਨਵਰਾਂ ਦੇ ਲਈ ਜੋ ਤੇਰੇ ਦੇਸ਼ ਵਿੱਚ ਹਨ, ਉਨ੍ਹਾਂ ਦਾ ਭੋਜਨ ਵੀ ਧਰਤੀ ਦੀ ਉਪਜ ਤੋਂ ਹੀ ਮਿਲੇਗਾ। BSB BSB: and for your livestock and the wild animals in your land. All its growth may serve as food.
8 ULB ਤੂੰ ਸਾਲ ਦੇ ਸੱਤ ਸਬਤ ਗਿਣ ਲਵੀਂ ਅਰਥਾਤ ਸੱਤ ਗੁਣਾ ਸੱਤ ਸਾਲ ਅਤੇ ਇਨ੍ਹਾਂ ਸੱਤਾਂ ਸਬਤਾਂ ਦੇ ਸਾਲਾਂ ਦਾ ਸਮਾਂ ਉਣੰਜਾ ਸਾਲ ਹੋਵੇਗਾ। BSB BSB: And you shall count off seven Sabbaths of years—seven times seven years—so that the seven Sabbaths of years amount to forty-nine years.
9 ULB ਤਦ ਤੂੰ ਸੱਤਵੇਂ ਮਹੀਨੇ ਦੇ ਦਸਵੇਂ ਦਿਨ ਨੂੰ ਅਰਥਾਤ ਪ੍ਰਾਸਚਿਤ ਦੇ ਦਿਨ ਅਨੰਦ ਦੀ ਤੁਰ੍ਹੀ ਆਪਣੇ ਸਾਰੇ ਦੇਸ਼ ਵਿੱਚ ਉੱਚੀ ਅਵਾਜ਼ ਵਿੱਚ ਵਜਾਵੀਂ। BSB BSB: Then you are to sound the horn far and wide on the tenth day of the seventh month, the Day of Atonement. You shall sound it throughout your land.
10 ULB ਫੇਰ ਤੁਸੀਂ ਉਸ ਪੰਜਾਹਵੇਂ ਸਾਲ ਨੂੰ ਪਵਿੱਤਰ ਰੱਖਣਾ ਅਤੇ ਦੇਸ਼ ਦੇ ਸਾਰੇ ਵਾਸੀਆਂ ਦੇ ਲਈ ਛੁਟਕਾਰੇ ਦੀ ਘੋਸ਼ਣਾ ਕਰਨਾ, ਇਹ ਤੁਹਾਡੇ ਲਈ ਅਨੰਦ ਦਾ ਸਾਲ ਹੋਵੇਗਾ, ਅਤੇ ਤੁਸੀਂ ਆਪਣੀ ਆਪਣੀ ਨਿੱਜ-ਭੂਮੀ ਅਤੇ ਆਪਣੇ-ਆਪਣੇ ਘਰਾਣਿਆਂ ਵਿੱਚ ਮੁੜ ਜਾਣਾ। BSB BSB: So you are to consecrate the fiftieth year and proclaim liberty in the land for all its inhabitants. It shall be your Jubilee, when each of you is to return to his property and to his clan.
11 ULB ਉਹ ਪੰਜਾਹਵਾਂ ਸਾਲ ਤੁਹਾਡੇ ਲਈ ਅਨੰਦ ਦਾ ਸਾਲ ਹੋਵੇਗਾ, ਉਸ ਵਿੱਚ ਤੁਸੀਂ ਨਾ ਬੀਜਣਾ ਅਤੇ ਨਾ ਉਸ ਨੂੰ ਵੱਢਣਾ ਜਿਹੜਾ ਆਪਣੇ ਆਪ ਉੱਗ ਪਵੇ, ਅਤੇ ਨਾ ਹੀ ਤੁਸੀਂ ਆਪਣੇ ਖਾਲੀ ਛੱਡੇ ਹੋਏ ਬਾਗਾਂ ਦੀਆਂ ਦਾਖਾਂ ਤੋੜਨਾ। BSB BSB: The fiftieth year will be a Jubilee for you; you are not to sow the land or reap its aftergrowth or harvest the untended vines.
12 ULB ਕਿਉਂ ਜੋ ਉਹ ਅਨੰਦ ਦਾ ਸਾਲ ਹੈ, ਉਹ ਤੁਹਾਡੇ ਲਈ ਪਵਿੱਤਰ ਹੋਵੇ। ਜੋ ਕੁਝ ਖੇਤ ਵਿੱਚ ਆਪਣੇ ਆਪ ਉੱਗੇ ਤੁਸੀਂ ਉਸ ਵਿੱਚੋਂ ਹੀ ਖਾਣਾ। BSB BSB: For it is a Jubilee; it shall be holy to you. You may eat only the crops taken directly from the field.
13 ULB ਇਸ ਅਨੰਦ ਦੇ ਸਾਲ ਵਿੱਚ ਤੁਸੀਂ ਸਾਰੇ ਆਪੋ-ਆਪਣੀ ਨਿੱਜ ਭੂਮੀ ਵਿੱਚ ਮੁੜ ਜਾਣਾ। BSB BSB: In this Year of Jubilee, each of you shall return to his own property.
14 ULB ਜੇਕਰ ਤੂੰ ਆਪਣੇ ਗੁਆਂਢੀ ਨੂੰ ਕੁਝ ਵੇਚੇ ਜਾਂ ਆਪਣੇ ਗਵਾਂਢੀ ਦੇ ਹੱਥੋਂ ਕੁਝ ਮੁੱਲ ਲਵੇ ਤਾਂ ਤੁਸੀਂ ਇੱਕ ਦੂਜੇ ਨਾਲ ਅਣਉਚਿਤ ਵਿਵਹਾਰ ਨਾ ਕਰਨਾ। BSB BSB: If you make a sale to your neighbor or a purchase from him, you must not take advantage of each other.
15 ULB ਅਨੰਦ ਦੇ ਸਾਲ ਤੋਂ ਬਾਅਦ ਜਿੰਨ੍ਹੇ ਸਾਲ ਹੋਣ ਉਨ੍ਹਾਂ ਦੀ ਗਿਣਤੀ ਦੇ ਅਨੁਸਾਰ ਮੁੱਲ ਠਹਿਰਾ ਕੇ ਤੁਸੀਂ ਆਪਣੇ ਗੁਆਂਢੀ ਤੋਂ ਮੁੱਲ ਲੈਣਾ ਅਤੇ ਖ਼ਰੀਦਣ ਦੇ ਸਾਲਾਂ ਦੇ ਲੇਖੇ ਅਨੁਸਾਰ ਉਹ ਤੇਰੇ ਹੱਥ ਵੇਚੇ। BSB BSB: You are to buy from your neighbor according to the number of years since the last Jubilee; he is to sell to you according to the number of harvest years remaining.
16 ULB ਸਾਲਾਂ ਦੇ ਵਧਣ ਅਨੁਸਾਰ, ਤੂੰ ਉਸ ਦਾ ਮੁੱਲ ਵਧਾਵੀਂ ਅਤੇ ਸਾਲਾਂ ਦੇ ਘਟਣ ਦੇ ਅਨੁਸਾਰ, ਤੂੰ ਉਸ ਦਾ ਮੁੱਲ ਘਟਾਵੀਂ ਕਿਉਂ ਜੋ ਸਾਲ ਦੀ ਉਪਜ ਦੇ ਲੇਖੇ ਅਨੁਸਾਰ ਹੀ ਉਹ ਤੇਰੇ ਕੋਲ ਵੇਚੇਗਾ। BSB BSB: You shall increase the price in proportion to a greater number of years, or decrease it in proportion to a lesser number of years; for he is selling you a given number of harvests.
17 ULB ਤੁਸੀਂ ਇੱਕ ਦੂਜੇ ਉੱਤੇ ਹਨੇਰ ਨਾ ਕਰਨਾ, ਪਰ ਤੂੰ ਆਪਣੇ ਪਰਮੇਸ਼ੁਰ ਤੋਂ ਡਰੀਂ ਕਿਉਂ ਜੋ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। BSB BSB: Do not take advantage of each other, but fear your God; for I am the LORD your God.
18 ULB ਇਸ ਲਈ ਤੁਸੀਂ ਮੇਰੀਆਂ ਬਿਧੀਆਂ ਨੂੰ ਪੂਰਾ ਕਰਨਾ, ਅਤੇ ਮੇਰੇ ਨਿਯਮਾਂ ਨੂੰ ਮੰਨ ਕੇ ਉਨ੍ਹਾਂ ਦੇ ਅਨੁਸਾਰ ਚੱਲਣਾ, ਕਿਉਂ ਜੋ ਅਜਿਹਾ ਕਰਨ ਨਾਲ ਤੁਸੀਂ ਦੇਸ਼ ਵਿੱਚ ਸੁਖ-ਸਾਂਦ ਨਾਲ ਰਹੋਗੇ। BSB BSB: You are to keep My statutes and carefully observe My judgments, so that you may dwell securely in the land.
19 ULB ਉਹ ਧਰਤੀ ਆਪਣਾ ਫਲ ਉਪਜਾਵੇਗੀ ਅਤੇ ਤੁਸੀਂ ਰੱਜ ਕੇ ਖਾਓਗੇ ਅਤੇ ਤੁਸੀਂ ਉਸ ਦੇਸ਼ ਵਿੱਚ ਸੁਖ-ਸਾਂਦ ਨਾਲ ਰਹੋਗੇ। BSB BSB: Then the land will yield its fruit, so that you can eat your fill and dwell in safety in the land.
20 ULB ਜੇਕਰ ਤੁਸੀਂ ਆਖੋ ਕਿ ਸੱਤਵੇਂ ਸਾਲ ਵਿੱਚ ਅਸੀਂ ਕੀ ਖਾਵਾਂਗੇ, ਵੇਖੋ, ਨਾ ਤਾਂ ਅਸੀਂ ਬੀਜਾਂਗੇ ਅਤੇ ਨਾ ਹੀ ਅਸੀਂ ਅੰਨ ਇਕੱਠਾ ਕਰਾਂਗੇ, BSB BSB: Now you may wonder, ‘What will we eat in the seventh year if we do not sow or gather our produce?’
21 ULB ਤਦ ਮੈਂ ਛੇਵੇਂ ਸਾਲ ਵਿੱਚ ਤੁਹਾਨੂੰ ਅਜਿਹੀ ਬਰਕਤ ਦਿਆਂਗਾ ਕਿ ਧਰਤੀ ਤਿੰਨ ਸਾਲਾਂ ਦੇ ਲਈ ਫਲ ਉਪਜਾਵੇਗੀ। BSB BSB: But I will send My blessing upon you in the sixth year, so that the land will yield a crop sufficient for three years.
22 ULB ਅਤੇ ਤੁਸੀਂ ਅੱਠਵੇਂ ਸਾਲ ਵਿੱਚ ਬੀਜੋਗੇ ਅਤੇ ਨੌਵੇਂ ਸਾਲ ਤੱਕ ਪਹਿਲੀ ਫ਼ਸਲ ਵਿੱਚੋਂ ਹੀ ਖਾਂਦੇ ਰਹੋਗੇ। ਜਦ ਤੱਕ ਨੌਵੇਂ ਸਾਲ ਦੀ ਉਪਜ ਨਾ ਮਿਲੇ ਤਦ ਤੱਕ ਤੁਸੀਂ ਪੁਰਾਣੀ ਉਪਜ ਵਿੱਚੋਂ ਹੀ ਖਾਂਦੇ ਰਹੋਗੇ। BSB BSB: While you are sowing in the eighth year, you will be eating from the previous harvest, until the ninth year’s harvest comes in.
23 ULB ਧਰਤੀ ਸਦਾ ਦੇ ਲਈ ਵੇਚੀ ਨਾ ਜਾਏ ਕਿਉਂ ਜੋ ਧਰਤੀ ਮੇਰੀ ਹੈ ਅਤੇ ਉਸ ਵਿੱਚ ਤੁਸੀਂ ਪਰਦੇਸੀ ਅਤੇ ਪਰਾਹੁਣੇ ਹੋ ਕੇ ਰਹਿੰਦੇ ਹੋ। BSB BSB: The land must not be sold permanently, because it is Mine, and you are but foreigners and residents with Me.
24 ULB ਪਰ ਤੁਸੀਂ ਆਪਣੇ ਵਿਰਾਸਤ ਦੇ ਸਾਰੇ ਦੇਸ਼ ਵਿੱਚ ਧਰਤੀ ਨੂੰ ਛੁਡਾਉਣ ਦੀ ਮਨਜ਼ੂਰੀ ਦੇਣਾ। BSB BSB: Thus for every piece of property you possess, you must provide for the redemption of the land.
25 ULB ਜੇ ਕਦੇ ਤੇਰਾ ਭਰਾ ਕੰਗਾਲ ਹੋ ਜਾਵੇ ਅਤੇ ਆਪਣੇ ਹਿੱਸੇ ਦੀ ਜ਼ਮੀਨ ਵਿੱਚੋਂ ਕੁਝ ਵੇਚ ਦੇਵੇ ਅਤੇ ਤਾਂ ਉਸ ਦੇ ਸਭ ਤੋਂ ਨਜ਼ਦੀਕੀ ਰਿਸ਼ਤੇਦਾਰਾਂ ਵਿੱਚੋਂ ਕੋਈ ਆ ਕੇ ਉਸ ਜ਼ਮੀਨ ਨੂੰ ਛੁਡਾ ਲਵੇ ਜੋ ਉਸ ਦੇ ਭਰਾ ਨੇ ਵੇਚੀ ਸੀ। BSB BSB: If your brother becomes impoverished and sells some of his property, his nearest of kin may come and redeem what his brother has sold.
26 ULB ਪਰ ਜੇਕਰ ਉਸ ਦੇ ਲਈ ਕੋਈ ਛੁਡਾਉਣ ਵਾਲਾ ਨਾ ਹੋਵੇ ਅਤੇ ਉਹ ਮਨੁੱਖ ਆਪ ਉਸ ਨੂੰ ਛੁਡਾਉਣ ਦੇ ਯੋਗ ਹੋ ਜਾਵੇ, BSB BSB: Or if a man has no one to redeem it for him, but he prospers and acquires enough to redeem his land,
27 ULB ਤਦ ਉਹ ਉਸ ਨੂੰ ਵੇਚਣ ਦੇ ਸਮੇਂ ਤੋਂ ਸਾਲਾਂ ਦੀ ਗਿਣਤੀ ਕਰਕੇ ਬਾਕੀ ਸਾਲਾਂ ਦੀ ਉਪਜ ਦਾ ਮੁੱਲ ਉਸ ਨੂੰ ਮੋੜ ਦੇਵੇ, ਜਿਸ ਨੂੰ ਉਸ ਨੇ ਉਹ ਜ਼ਮੀਨ ਵੇਚੀ ਸੀ ਅਤੇ ਫੇਰ ਉਹ ਆਪਣੇ ਹਿੱਸੇ ਦੀ ਜ਼ਮੀਨ ਦਾ ਅਧਿਕਾਰੀ ਹੋ ਜਾਵੇ। BSB BSB: he shall calculate the years since its sale, repay the balance to the man to whom he sold it, and return to his property.
28 ULB ਪਰ ਜੇਕਰ ਉਹ ਉਸ ਨੂੰ ਛੁਡਾਉਣ ਦੇ ਯੋਗ ਨਾ ਹੋਵੇ ਤਾਂ ਉਸ ਦੀ ਵੇਚੀ ਹੋਈ ਜ਼ਮੀਨ ਅਨੰਦ ਦੇ ਸਾਲ ਤੱਕ ਮੁੱਲ ਲੈਣ ਵਾਲੇ ਦੇ ਹੱਥ ਵਿੱਚ ਰਹੇਗੀ ਅਤੇ ਅਨੰਦ ਦੇ ਸਾਲ ਵਿੱਚ ਉਹ ਛੁੱਟ ਜਾਵੇਗੀ ਅਤੇ ਉਸ ਦੇ ਹਿੱਸੇ ਦੀ ਜ਼ਮੀਨ ਉਸ ਨੂੰ ਮਿਲ ਜਾਵੇਗੀ। BSB BSB: But if he cannot obtain enough to repay him, what he sold will remain in possession of the buyer until the Year of Jubilee. In the Jubilee, however, it is to be released, so that he may return to his property.
29 ULB ਜੇਕਰ ਕੋਈ ਮਨੁੱਖ ਸ਼ਹਿਰਪਨਾਹ ਵਾਲੇ ਸ਼ਹਿਰ ਵਿੱਚ ਘਰ ਵੇਚੇ ਤਾਂ ਉਸ ਨੂੰ ਵੇਚਣ ਤੋਂ ਬਾਅਦ ਉਹ ਇੱਕ ਸਾਲ ਵਿੱਚ ਉਸ ਨੂੰ ਛੁਡਾ ਸਕਦਾ ਹੈ ਅਰਥਾਤ ਪੂਰੇ ਸਾਲ ਉਸ ਮਨੁੱਖ ਕੋਲ ਉਸ ਨੂੰ ਛੁਡਾਉਣ ਦਾ ਅਧਿਕਾਰ ਹੈ। BSB BSB: If a man sells a house in a walled city, he retains his right of redemption until a full year after its sale; during that year it may be redeemed.
30 ULB ਪਰ ਜੇਕਰ ਉਹ ਇੱਕ ਸਾਲ ਵਿੱਚ ਛੁਡਾਇਆ ਨਾ ਜਾਵੇ, ਤਦ ਉਹ ਘਰ ਜੋ ਸ਼ਹਿਰਪਨਾਹ ਵਾਲੇ ਸ਼ਹਿਰ ਵਿੱਚ ਹੈ, ਮੁੱਲ ਲੈਣ ਵਾਲੇ ਦਾ ਹੋਵੇਗਾ ਅਤੇ ਉਸ ਦੀਆਂ ਪੀੜ੍ਹੀਆਂ ਤੱਕ ਉਸੇ ਦਾ ਰਹੇਗਾ ਅਤੇ ਅਨੰਦ ਦੇ ਸਾਲ ਵਿੱਚ ਵੀ ਨਾ ਛੁਡਾਇਆ ਜਾਵੇਗਾ। BSB BSB: If it is not redeemed by the end of a full year, then the house in the walled city is permanently transferred to its buyer and his descendants. It is not to be released in the Jubilee.
31 ULB ਪਰ ਉਨ੍ਹਾਂ ਪਿੰਡਾਂ ਦੇ ਘਰ, ਜਿਨ੍ਹਾਂ ਦੇ ਦੁਆਲੇ ਸ਼ਹਿਰਪਨਾਹ ਨਹੀਂ ਹੈ, ਉਹ ਦੇਸ਼ ਦੇ ਖੇਤਾਂ ਦੀ ਤਰ੍ਹਾਂ ਹੀ ਸਮਝੇ ਜਾਣਗੇ, ਉਹ ਛੁਡਾਏ ਜਾ ਸਕਦੇ ਹਨ, ਉਹ ਅਨੰਦ ਦੇ ਸਾਲ ਵਿੱਚ ਛੱਡੇ ਜਾਣ। BSB BSB: But houses in villages with no walls around them are to be considered as open fields. They may be redeemed, and they shall be released in the Jubilee.
32 ULB ਫੇਰ ਵੀ ਲੇਵੀਆਂ ਦੇ ਸ਼ਹਿਰਾਂ ਵਿੱਚ ਉਨ੍ਹਾਂ ਦੇ ਨਿੱਜ-ਭਾਗ ਵਾਲੇ ਸ਼ਹਿਰਾਂ ਦੇ ਘਰਾਂ ਨੂੰ, ਲੇਵੀ ਕਿਸੇ ਵੀ ਸਮੇਂ ਛੁਡਾ ਸਕਦੇ ਹਨ। BSB BSB: As for the cities of the Levites, the Levites always have the right to redeem their houses in the cities they possess.
33 ULB ਪਰ ਜੇਕਰ ਕੋਈ ਲੇਵੀ ਆਪਣਾ ਹਿੱਸਾ ਨਾ ਛੁਡਾਵੇ ਤਾਂ ਉਹ ਵੇਚਿਆ ਹੋਇਆ ਘਰ ਜੋ ਉਸ ਦੇ ਹਿੱਸੇ ਦੇ ਸ਼ਹਿਰ ਵਿੱਚ ਹੋਵੇ, ਅਨੰਦ ਦੇ ਸਾਲ ਵਿੱਚ ਛੁੱਟ ਜਾਵੇ ਕਿਉਂ ਜੋ ਇਸਰਾਏਲੀਆਂ ਦੇ ਵਿੱਚ ਲੇਵੀਆਂ ਦਾ ਹਿੱਸਾ ਉਨ੍ਹਾਂ ਦੇ ਸ਼ਹਿਰ ਵਿੱਚ ਉਹ ਘਰ ਹੀ ਹੈ। BSB BSB: So whatever belongs to the Levites may be redeemed—a house sold in a city they possess—and must be released in the Jubilee, because the houses in the cities of the Levites are their possession among the Israelites.
34 ULB ਪਰ ਉਨ੍ਹਾਂ ਦੇ ਸ਼ਹਿਰਾਂ ਦੇ ਦੁਆਲੇ ਦੀਆਂ ਚਾਰਗਾਹਾਂ ਵੇਚੀਆਂ ਨਾ ਜਾਣ ਕਿਉਂ ਜੋ ਉਹ ਸਦਾ ਲਈ ਉਨ੍ਹਾਂ ਦਾ ਹਿੱਸਾ ਹਨ। BSB BSB: But the open pastureland around their cities may not be sold, for this is their permanent possession.
35 ULB ਜੇਕਰ ਤੇਰਾ ਭਰਾ ਕੰਗਾਲ ਹੋ ਜਾਵੇ ਅਤੇ ਉਸ ਦਾ ਹੱਥ ਤੰਗ ਹੋਵੇ ਤਾਂ ਤੂੰ ਉਸ ਨੂੰ ਸੰਭਾਲੀਂ, ਉਹ ਪਰਦੇਸੀ ਜਾਂ ਪ੍ਰਾਹੁਣੇ ਦੀ ਤਰ੍ਹਾਂ ਤੇਰੇ ਨਾਲ ਰਹੇ। BSB BSB: Now if your countryman becomes destitute and cannot support himself among you, then you are to help him as you would a foreigner or stranger, so that he can continue to live among you.
36 ULB ਉਸ ਤੋਂ ਤੂੰ ਵਿਆਜ ਜਾਂ ਮੁਨਾਫ਼ਾ ਨਾ ਲਵੀਂ ਪਰ ਆਪਣੇ ਪਰਮੇਸ਼ੁਰ ਤੋਂ ਡਰੀਂ ਤਾਂ ਜੋ ਤੇਰਾ ਭਰਾ ਤੇਰੇ ਨਾਲ ਹੀ ਵੱਸਦਾ ਰਹੇ। BSB BSB: Do not take any interest or profit from him, but fear your God, that your countryman may live among you.
37 ULB ਤੂੰ ਉਸ ਨੂੰ ਆਪਣਾ ਪੈਸਾ ਵਿਆਜ ਤੇ ਨਾ ਦੇਵੀਂ, ਨਾ ਹੀ ਮੁਨਾਫ਼ੇ ਲਈ ਉਸ ਨੂੰ ਭੋਜਨ ਖਿਲਾਵੀਂ। BSB BSB: You must not lend him your silver at interest or sell him your food for profit.
38 ULB ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੁਹਾਨੂੰ ਕਨਾਨ ਦੇਸ਼ ਦੇਣ ਲਈ ਅਤੇ ਤੁਹਾਡਾ ਪਰਮੇਸ਼ੁਰ ਬਣਨ ਲਈ ਤੁਹਾਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਹਾਂ। BSB BSB: I am the LORD your God, who brought you out of the land of Egypt to give you the land of Canaan and to be your God.
39 ULB ਜੇਕਰ ਤੁਹਾਡੇ ਵਿੱਚ ਤੁਹਾਡਾ ਕੋਈ ਭਰਾ ਕੰਗਾਲ ਹੋ ਜਾਵੇ ਅਤੇ ਆਪਣੇ ਆਪ ਨੂੰ ਤੇਰੇ ਹੱਥ ਵੇਚ ਦੇਵੇ ਤਾਂ ਤੂੰ ਉਸ ਤੋਂ ਦਾਸ ਵਰਗੀ ਸੇਵਾ ਨਾ ਕਰਵਾਈਂ। BSB BSB: If a countryman among you becomes destitute and sells himself to you, then you must not force him into slave labor.
40 ULB ਪਰ ਉਹ ਤੇਰੇ ਕੋਲ ਮਜ਼ਦੂਰ ਜਾਂ ਪ੍ਰਾਹੁਣੇ ਦੀ ਤਰ੍ਹਾਂ ਰਹੇ ਅਤੇ ਅਨੰਦ ਦੇ ਸਾਲ ਤੱਕ ਤੇਰੀ ਸੇਵਾ ਕਰੇ, BSB BSB: Let him stay with you as a hired worker or temporary resident; he is to work for you until the Year of Jubilee.
41 ULB ਅਤੇ ਫੇਰ ਉਹ ਆਪਣੇ ਬਾਲ ਬੱਚਿਆਂ ਸਮੇਤ ਤੇਰੇ ਕੋਲੋਂ ਛੁੱਟ ਜਾਵੇ ਅਤੇ ਆਪਣੇ ਟੱਬਰ ਕੋਲ ਆਪਣੇ ਪਿਉ-ਦਾਦਿਆਂ ਦੀ ਨਿੱਜ-ਭੂਮੀ ਨੂੰ ਮੁੜ ਜਾਵੇ। BSB BSB: Then he and his children are to be released, and he may return to his clan and to the property of his fathers.
42 ULB ਕਿਉਂ ਜੋ ਉਹ ਮੇਰੇ ਹੀ ਦਾਸ ਹਨ, ਜਿਨ੍ਹਾਂ ਨੂੰ ਮੈਂ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਹਾਂ, ਇਸ ਲਈ ਉਹ ਦਾਸਾਂ ਵਾਂਗੂੰ ਵੇਚੇ ਨਾ ਜਾਣ। BSB BSB: Because the Israelites are My servants, whom I brought out of the land of Egypt, they are not to be sold as slaves.
43 ULB ਤੂੰ ਉਨ੍ਹਾਂ ਦੇ ਉੱਤੇ ਹਨੇਰ ਨਾ ਕਰੀਂ ਪਰ ਆਪਣੇ ਪਰਮੇਸ਼ੁਰ ਤੋਂ ਡਰੀਂ। BSB BSB: You are not to rule over them harshly, but you shall fear your God.
45 ULB ਉਨ੍ਹਾਂ ਓਪਰਿਆਂ ਦੀਆਂ ਸੰਤਾਨਾਂ ਵਿੱਚੋਂ ਜੋ ਤੁਹਾਡੇ ਵਿਚਕਾਰ ਵੱਸਦੇ ਹਨ ਅਤੇ ਉਨ੍ਹਾਂ ਦੇ ਟੱਬਰਾਂ ਵਿੱਚੋਂ ਜੋ ਤੁਹਾਡੇ ਨਾਲ ਹਨ ਅਤੇ ਤੁਹਾਡੇ ਦੇਸ਼ ਵਿੱਚ ਜੰਮੇ ਹੋਣ, ਉਨ੍ਹਾਂ ਵਿੱਚੋਂ ਤੁਸੀਂ ਦਾਸ-ਦਾਸੀਆਂ ਮੁੱਲ ਲਵੋ ਅਤੇ ਉਹ ਤੁਹਾਡੇ ਅਧਿਕਾਰ ਵਿੱਚ ਰਹਿਣ। BSB BSB: You may also purchase them from the foreigners residing among you or their clans living among you who are born in your land. These may become your property.
46 ULB ਅਤੇ ਤੁਸੀਂ ਆਪਣੇ ਬਾਅਦ ਆਪਣੇ ਪੁੱਤਰਾਂ ਨੂੰ ਵੀ ਉਨ੍ਹਾਂ ਦਾ ਅਧਿਕਾਰੀ ਬਣਾ ਸਕੋਗੇ, ਉਹ ਉਨ੍ਹਾਂ ਦੀ ਜਾਇਦਾਦ ਹੋਣਗੇ, ਉਹ ਸਦਾ ਦੇ ਲਈ ਤੇਰੇ ਦਾਸ ਬਣਨ ਪਰ ਤੁਸੀਂ ਆਪਣੇ ਇਸਰਾਏਲੀਆਂ ਭਰਾਵਾਂ ਵਿੱਚ ਇੱਕ ਦੂਜੇ ਉੱਤੇ ਹਨੇਰ ਨਾ ਕਰਨਾ। BSB BSB: You may leave them to your sons after you to inherit as property; you can make them slaves for life. But as for your brothers, the Israelites, no man may rule harshly over his brother.
47 ULB ਜੇਕਰ ਕੋਈ ਪਰਦੇਸੀ ਜਾਂ ਓਪਰਾ ਜੋ ਤੇਰੇ ਨਾਲ ਹੈ, ਧਨਵਾਨ ਹੋ ਜਾਵੇ ਅਤੇ ਉਸ ਦੇ ਕੋਲ ਰਹਿਣ ਵਾਲਾ ਤੇਰਾ ਭਰਾ ਕੰਗਾਲ ਹੋ ਕੇ ਆਪਣੇ ਆਪ ਨੂੰ ਉਸ ਪਰਦੇਸੀ ਜਾਂ ਓਪਰੇ ਜਾਂ ਉਸ ਦੇ ਟੱਬਰ ਦੇ ਹੱਥ ਵੇਚ ਦੇਵੇ, BSB BSB: If a foreigner residing among you prospers, but your countryman dwelling near him becomes destitute and sells himself to the foreigner or to a member of his clan,
48 ULB ਤਾਂ ਉਸ ਦੇ ਵਿਕਣ ਤੋਂ ਬਾਅਦ ਉਹ ਫੇਰ ਛੁਡਾਇਆ ਜਾ ਸਕਦਾ ਹੈ, ਉਸ ਦੇ ਭਰਾਵਾਂ ਵਿੱਚੋਂ ਕੋਈ ਉਸ ਨੂੰ ਛੁਡਾ ਲਵੇ। BSB BSB: he retains the right of redemption after he has sold himself. One of his brothers may redeem him:
49 ULB ਉਸ ਦਾ ਚਾਚਾ, ਜਾਂ ਉਸ ਦੇ ਚਾਚੇ ਦਾ ਪੁੱਤਰ, ਜਾਂ ਉਸ ਦੇ ਟੱਬਰ ਵਿੱਚੋਂ ਕੋਈ ਨਜ਼ਦੀਕੀ ਰਿਸ਼ਤੇਦਾਰ ਉਸ ਨੂੰ ਛੁਡਾ ਸਕਦਾ ਹੈ, ਜਾਂ ਜਦ ਉਹ ਆਪਣੇ ਆਪ ਨੂੰ ਛੁਡਾਉਣ ਦੇ ਯੋਗ ਹੋ ਜਾਵੇ ਤਾਂ ਆਪਣੇ ਆਪ ਨੂੰ ਛੁਡਾ ਲਵੇ। BSB BSB: either his uncle or cousin or any close relative from his clan may redeem him. Or if he prospers, he may redeem himself.
50 ULB ਉਹ ਆਪਣੇ ਮੁੱਲ ਲੈਣ ਵਾਲੇ ਦੇ ਨਾਲ, ਆਪਣੇ ਵੇਚੇ ਜਾਣ ਦੇ ਸਾਲ ਤੋਂ ਲੈ ਕੇ ਅਨੰਦ ਦੇ ਸਾਲ ਤੱਕ ਲੇਖਾ ਕਰੇ ਅਤੇ ਉਸ ਦੇ ਵਿਕਣ ਦਾ ਮੁੱਲ ਸਾਲਾਂ ਦੇ ਲੇਖੇ ਦੇ ਅਨੁਸਾਰ ਹੋਵੇ ਅਰਥਾਤ ਉਹ ਉਸ ਨੂੰ ਛੱਡਣ ਦਾ ਮੁੱਲ ਮਜ਼ਦੂਰ ਦੀ ਮਜ਼ਦੂਰੀ ਦੇ ਅਨੁਸਾਰ ਠਹਿਰਾਵੇ। BSB BSB: He and his purchaser will then count the time from the year he sold himself up to the Year of Jubilee. The price of his sale will be determined by the number of years, based on the daily wages of a hired hand.
51 ULB ਜੇਕਰ ਅਨੰਦ ਦੇ ਸਾਲ ਵਿੱਚ ਬਹੁਤ ਸਾਲ ਬਾਕੀ ਰਹਿੰਦੇ ਹੋਣ ਤਾਂ ਉਹ ਆਪਣੇ ਆਪ ਨੂੰ ਛੁਡਾਉਣ ਲਈ ਜਿਸ ਮੁੱਲ ਵਿੱਚ ਉਹ ਵੇਚਿਆ ਗਿਆ ਸੀ, ਸਾਲਾਂ ਦੇ ਅਨੁਸਾਰ ਉਸ ਨੂੰ ਮੋੜ ਦੇਵੇ, BSB BSB: If many years remain, he must pay for his redemption in proportion to his purchase price.
52 ULB ਅਤੇ ਜੇਕਰ ਅਨੰਦ ਦੇ ਸਾਲ ਵਿੱਚ ਥੋੜ੍ਹੇ ਸਾਲ ਹੀ ਰਹਿੰਦੇ ਹੋਣ ਤਾਂ ਉਹ ਆਪਣੇ ਮੁੱਲ ਲੈਣ ਵਾਲੇ ਦੇ ਨਾਲ ਲੇਖਾ ਕਰੇ ਅਤੇ ਆਪਣੇ ਆਪ ਨੂੰ ਛੁਡਾਉਣ ਦਾ ਮੁੱਲ ਉਨ੍ਹਾਂ ਸਾਲਾਂ ਦੇ ਅਨੁਸਾਰ ਉਸ ਨੂੰ ਮੋੜ ਦੇਵੇ। BSB BSB: If only a few years remain until the Year of Jubilee, he is to calculate and pay his redemption according to his remaining years.
53 ULB ਉਹ ਆਪਣੇ ਸੁਆਮੀ ਦੇ ਨਾਲ ਉਸ ਮਜ਼ਦੂਰ ਦੀ ਤਰ੍ਹਾਂ ਰਹੇ, ਜਿਸ ਦੀ ਸਲਾਨਾ ਮਜ਼ਦੂਰੀ ਠਹਿਰਾਈ ਜਾਂਦੀ ਹੈ, ਅਤੇ ਉਸ ਦਾ ਸੁਆਮੀ ਤੇਰੇ ਵੇਖਦਿਆਂ ਉਸ ਦੇ ਉੱਤੇ ਹਨੇਰ ਨਾ ਕਰੇ। BSB BSB: He shall be treated like a man hired from year to year, but a foreign owner must not rule over him harshly in your sight.
54 ULB ਪਰ ਜੇਕਰ ਉਹ ਇਨ੍ਹਾਂ ਸਾਰੇ ਤਰੀਕਿਆਂ ਦੇ ਨਾਲ ਛੁਡਾਇਆ ਨਾ ਜਾਵੇ ਤਾਂ ਉਹ ਅਨੰਦ ਦੇ ਸਾਲ ਵਿੱਚ ਆਪਣੇ ਬਾਲ ਬੱਚਿਆਂ ਸਮੇਤ ਛੁੱਟ ਜਾਵੇ। BSB BSB: Even if he is not redeemed in any of these ways, he and his children shall be released in the Year of Jubilee.
55 ULB ਕਿਉਂ ਜੋ ਇਸਰਾਏਲੀ ਮੇਰੇ ਦਾਸ ਹਨ। ਉਹ ਮੇਰੇ ਹੀ ਦਾਸ ਹਨ, ਜਿਨ੍ਹਾਂ ਨੂੰ ਮੈਂ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਹਾਂ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। BSB BSB: For the Israelites are My servants. They are My servants, whom I brought out of the land of Egypt. I am the LORD your God.
Select verses for actions: Enter goes to them and Escape comes back.