1 ULB ਅੱਠਵੇਂ ਦਿਨ ਮੂਸਾ ਨੇ ਹਾਰੂਨ, ਉਸ ਦੇ ਪੁੱਤਰਾਂ ਅਤੇ ਇਸਰਾਏਲ ਦੇ ਬਜ਼ੁਰਗਾਂ ਨੂੰ ਸੱਦਿਆ, BSB BSB: On the eighth day Moses summoned Aaron and his sons and the elders of Israel.
2 ULB ਅਤੇ ਉਸ ਨੇ ਹਾਰੂਨ ਨੂੰ ਆਖਿਆ, "ਪਾਪ ਬਲੀ ਦੀ ਭੇਟ ਲਈ ਤੂੰ ਇੱਕ ਵੱਛਾ ਅਤੇ ਹੋਮ ਬਲੀ ਦੀ ਭੇਟ ਲਈ ਇੱਕ ਭੇਡੂ ਦੋਸ਼ ਰਹਿਤ ਲੈ ਕੇ ਉਨ੍ਹਾਂ ਨੂੰ ਯਹੋਵਾਹ ਦੇ ਅੱਗੇ ਚੜ੍ਹਾਵੀਂ। BSB BSB: He said to Aaron, “Take for yourself a young bull for a sin offering and a ram for a burnt offering, both without blemish, and present them before the LORD.
3 ULB ਅਤੇ ਤੂੰ ਇਸਰਾਏਲੀਆਂ ਨੂੰ ਇਹ ਆਖ ਕਿ ਤੁਸੀਂ ਪਾਪ ਬਲੀ ਦੀ ਭੇਟ ਲਈ ਇੱਕ ਬੱਕਰਾ ਅਤੇ ਹੋਮ ਬਲੀ ਲਈ ਇੱਕ ਵੱਛਾ ਅਤੇ ਇੱਕ ਲੇਲਾ ਲਓ, ਜੋ ਇੱਕ ਸਾਲ ਦੇ ਅਤੇ ਦੋਸ਼ ਰਹਿਤ ਹੋਣ। BSB BSB: Then speak to the Israelites and say, ‘Take a male goat for a sin offering, a calf and a lamb—both a year old and without blemish—for a burnt offering,
4 ULB ਸੁੱਖ-ਸਾਂਦ ਦੀਆਂ ਭੇਟਾਂ ਯਹੋਵਾਹ ਦੇ ਅੱਗੇ ਚੜ੍ਹਾਉਣ ਲਈ ਇੱਕ ਬਲ਼ਦ, ਇੱਕ ਭੇਡੂ ਅਤੇ ਤੇਲ ਨਾਲ ਰਲੀ ਹੋਈ ਮੈਦੇ ਦੀ ਇੱਕ ਭੇਟ ਲੈ ਲਓ, ਕਿਉਂ ਜੋ ਅੱਜ ਯਹੋਵਾਹ ਤੁਹਾਨੂੰ ਦਰਸ਼ਨ ਦੇਵੇਗਾ।" BSB BSB: an ox and a ram for a peace offering to sacrifice before the LORD, and a grain offering mixed with oil. For today the LORD will appear to you.’”
5 ULB ਤਦ ਜਿਨ੍ਹਾਂ ਵਸਤੂਆਂ ਦਾ ਮੂਸਾ ਨੇ ਹੁਕਮ ਦਿੱਤਾ ਸੀ, ਉਹ ਉਨ੍ਹਾਂ ਨੂੰ ਮੰਡਲੀ ਦੇ ਡੇਰੇ ਦੇ ਅੱਗੇ ਲੈ ਆਏ ਅਤੇ ਸਾਰੀ ਮੰਡਲੀ ਕੋਲ ਜਾ ਕੇ ਯਹੋਵਾਹ ਦੇ ਸਨਮੁਖ ਖੜ੍ਹੀ ਹੋਈ। BSB BSB: So they took what Moses had commanded to the front of the Tent of Meeting, and the whole congregation drew near and stood before the LORD.
6 ULB ਤਦ ਮੂਸਾ ਨੇ ਆਖਿਆ, "ਇਹ ਉਹ ਕੰਮ ਹੈ ਜਿਸ ਨੂੰ ਕਰਨ ਦਾ ਹੁਕਮ ਯਹੋਵਾਹ ਨੇ ਦਿੱਤਾ ਹੈ ਕਿ ਤੁਸੀਂ ਇਹ ਕਰੋ ਅਤੇ ਯਹੋਵਾਹ ਦੇ ਪ੍ਰਤਾਪ ਦਾ ਦਰਸ਼ਨ ਤੁਹਾਨੂੰ ਹੋਵੇਗਾ।" BSB BSB: And Moses said, “This is what the LORD has commanded you to do, so that the glory of the LORD may appear to you.”
7 ULB ਅਤੇ ਮੂਸਾ ਨੇ ਹਾਰੂਨ ਨੂੰ ਆਖਿਆ, "ਯਹੋਵਾਹ ਦੇ ਹੁਕਮ ਅਨੁਸਾਰ ਜਗਵੇਦੀ ਦੇ ਕੋਲ ਜਾ ਕੇ ਆਪਣੀ ਪਾਪ ਬਲੀ ਦੀ ਭੇਟ ਅਤੇ ਹੋਮ ਬਲੀ ਦੀ ਭੇਟ ਚੜ੍ਹਾ ਅਤੇ ਆਪਣੇ ਲਈ ਅਤੇ ਸਾਰੇ ਲੋਕਾਂ ਦੇ ਲਈ ਪ੍ਰਾਸਚਿਤ ਕਰ ਅਤੇ ਲੋਕਾਂ ਦੀ ਭੇਟ ਚੜ੍ਹਾ ਕੇ ਉਨ੍ਹਾਂ ਦੇ ਲਈ ਪ੍ਰਾਸਚਿਤ ਕਰ।" BSB BSB: Then Moses said to Aaron, “Approach the altar and sacrifice your sin offering and your burnt offering to make atonement for yourself and for the people. And sacrifice the people’s offering to make atonement for them, as the LORD has commanded.”
8 ULB ਇਸ ਲਈ ਹਾਰੂਨ ਨੇ ਜਗਵੇਦੀ ਦੇ ਕੋਲ ਜਾ ਕੇ ਉਸ ਪਾਪ ਬਲੀ ਦੀ ਭੇਟ ਦੇ ਵੱਛੇ ਨੂੰ ਵੱਢਿਆ, ਜੋ ਉਸ ਦੇ ਆਪਣੇ ਲਈ ਸੀ। BSB BSB: So Aaron approached the altar and slaughtered the calf as a sin offering for himself.
9 ULB ਅਤੇ ਹਾਰੂਨ ਦੇ ਪੁੱਤਰ ਲਹੂ ਨੂੰ ਉਸ ਦੇ ਕੋਲ ਲੈ ਆਏ ਅਤੇ ਉਸ ਨੇ ਆਪਣੀ ਉਂਗਲ ਲਹੂ ਵਿੱਚ ਡੋਬ ਕੇ ਉਸ ਨੂੰ ਜਗਵੇਦੀ ਦੇ ਸਿੰਗਾਂ ਉੱਤੇ ਲਗਾਇਆ ਅਤੇ ਬਾਕੀ ਲਹੂ ਜਗਵੇਦੀ ਦੇ ਹੇਠ ਡੋਲ੍ਹ ਦਿੱਤਾ। BSB BSB: The sons of Aaron brought the blood to him, and he dipped his finger in the blood and applied it to the horns of the altar. And he poured out the rest of the blood at the base of the altar.
10 ULB ਪਰ ਪਾਪ ਬਲੀ ਦੀ ਭੇਟ ਦੀ ਚਰਬੀ, ਗੁਰਦੇ ਅਤੇ ਕਲੇਜੇ ਦੇ ਉੱਪਰਲੀ ਝਿੱਲੀ ਨੂੰ ਉਸ ਨੇ ਜਗਵੇਦੀ ਦੇ ਉੱਤੇ ਸਾੜਿਆ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। BSB BSB: On the altar he burned the fat, the kidneys, and the lobe of the liver from the sin offering, as the LORD had commanded Moses.
11 ULB ਅਤੇ ਮਾਸ ਅਤੇ ਖੱਲ ਨੂੰ ਉਸ ਨੇ ਡੇਰੇ ਤੋਂ ਬਾਹਰ ਅੱਗ ਨਾਲ ਸਾੜਿਆ। BSB BSB: But he burned up the flesh and the hide outside the camp.
12 ULB ਤਦ ਉਸ ਨੇ ਹੋਮ ਬਲੀ ਦੀ ਭੇਟ ਨੂੰ ਵੱਢਿਆ ਅਤੇ ਹਾਰੂਨ ਦੇ ਪੁੱਤਰ ਲਹੂ ਨੂੰ ਉਸ ਦੇ ਕੋਲ ਲਿਆਏ ਅਤੇ ਉਸ ਨੇ ਲਹੂ ਨੂੰ ਜਗਵੇਦੀ ਦੇ ਚੁਫ਼ੇਰੇ ਛਿੜਕਿਆ। BSB BSB: Then Aaron slaughtered the burnt offering. His sons brought him the blood, and he splattered it on all sides of the altar.
13 ULB ਅਤੇ ਉਨ੍ਹਾਂ ਨੇ ਹੋਮ ਬਲੀ ਦੀ ਭੇਟ ਦੇ ਟੁੱਕੜੇ-ਟੁੱਕੜੇ ਕੀਤੇ ਅਤੇ ਸਿਰ ਸਮੇਤ ਲਿਆਏ, ਤਦ ਉਸ ਨੇ ਉਨ੍ਹਾਂ ਨੂੰ ਜਗਵੇਦੀ ਉੱਤੇ ਸਾੜਿਆ। BSB BSB: They brought him the burnt offering piece by piece, including the head, and he burned them on the altar.
14 ULB ਅਤੇ ਉਸ ਨੇ ਆਂਦਰਾਂ ਅਤੇ ਲੱਤਾਂ ਨੂੰ ਧੋ ਕੇ ਉਨ੍ਹਾਂ ਨੂੰ ਜਗਵੇਦੀ ਦੇ ਉੱਤੇ ਹੋਮ ਦੀ ਬਲੀ ਦੇ ਉੱਤੇ ਸਾੜਿਆ। BSB BSB: He washed the entrails and the legs and burned them atop the burnt offering on the altar.
15 ULB ਤਦ ਉਹ ਲੋਕਾਂ ਦੀ ਭੇਟ ਲਿਆਇਆ ਅਤੇ ਉਸ ਪਾਪ ਬਲੀ ਦੀ ਭੇਟ ਦੇ ਬੱਕਰੇ ਨੂੰ ਜੋ ਲੋਕਾਂ ਦੇ ਲਈ ਸੀ, ਲੈ ਕੇ ਉਸ ਨੂੰ ਵੱਢਿਆ ਅਤੇ ਪਹਿਲਾਂ ਦੀ ਤਰ੍ਹਾਂ ਉਸ ਨੂੰ ਵੀ ਪਾਪ ਬਲੀ ਕਰਕੇ ਚੜ੍ਹਾਇਆ। BSB BSB: Aaron then presented the people’s offering. He took the male goat for the people’s sin offering, slaughtered it, and offered it for sin like the first one.
16 ULB ਅਤੇ ਉਸ ਨੇ ਹੋਮ ਬਲੀ ਦੀ ਭੇਟ ਲਿਆ ਕੇ, ਉਸ ਨੂੰ ਬਿਧੀ ਦੇ ਅਨੁਸਾਰ ਚੜ੍ਹਾਇਆ। BSB BSB: He presented the burnt offering and offered it according to the ordinance.
17 ULB ਅਤੇ ਉਹ ਮੈਦੇ ਦੀ ਭੇਟ ਲਿਆਇਆ ਅਤੇ ਉਸ ਵਿੱਚੋਂ ਇੱਕ ਮੁੱਠ ਭਰ ਕੇ ਉਸ ਨੂੰ ਜਗਵੇਦੀ ਦੇ ਉੱਤੇ ਸਵੇਰ ਦੀ ਹੋਮ ਬਲੀ ਦੇ ਨਾਲ ਸਾੜਿਆ। BSB BSB: Next he presented the grain offering, took a handful of it, and burned it on the altar in addition to the morning’s burnt offering.
18 ULB ਤਦ ਉਸ ਨੇ ਬਲ਼ਦ ਅਤੇ ਭੇਡੂ ਨੂੰ ਲਿਆ ਕੇ ਵੱਢਿਆ, ਜਿਹੜੇ ਲੋਕਾਂ ਦੀ ਸੁੱਖ-ਸਾਂਦ ਦੀਆਂ ਭੇਟਾਂ ਦੇ ਲਈ ਸਨ, ਅਤੇ ਹਾਰੂਨ ਦੇ ਪੁੱਤਰ ਉਸ ਦੇ ਕੋਲ ਲਹੂ ਲਿਆਏ, ਜਿਸ ਨੂੰ ਉਸ ਨੇ ਜਗਵੇਦੀ ਦੇ ਚੁਫ਼ੇਰੇ ਛਿੜਕਿਆ। BSB BSB: Then he slaughtered the ox and the ram as the people’s peace offering. His sons brought him the blood, and he splattered it on all sides of the altar.
19 ULB ਅਤੇ ਉਹ ਬਲ਼ਦ ਅਤੇ ਭੇਡੂ ਦੀ ਚਰਬੀ, ਮੋਟੀ ਪੂਛ ਅਤੇ ਉਹ ਚਰਬੀ ਜੋ ਆਂਦਰਾਂ ਨੂੰ ਢੱਕਦੀ ਹੈ ਅਤੇ ਗੁਰਦੇ ਅਤੇ ਕਲੇਜੇ ਦੇ ਉੱਪਰਲੀ ਝਿੱਲੀ ਉਸ ਦੇ ਕੋਲ ਲਿਆਏ BSB BSB: They also brought the fat portions from the ox and the ram—the fat tail, the fat covering the entrails, the kidneys, and the lobe of the liver—
20 ULB ਅਤੇ ਉਨ੍ਹਾਂ ਨੇ ਚਰਬੀ ਨੂੰ ਛਾਤੀਆਂ ਦੇ ਉੱਤੇ ਰੱਖਿਆ ਅਤੇ ਉਸ ਨੇ ਚਰਬੀ ਨੂੰ ਜਗਵੇਦੀ ਦੇ ਉੱਤੇ ਸਾੜਿਆ। BSB BSB: and placed these on the breasts. Aaron burned the fat portions on the altar,
21 ULB ਹਾਰੂਨ ਨੇ ਛਾਤੀਆਂ ਅਤੇ ਸੱਜੇ ਪੱਟ ਨੂੰ ਹਿਲਾਉਣ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਹਿਲਾਇਆ, ਜਿਵੇਂ ਮੂਸਾ ਨੇ ਹੁਕਮ ਦਿੱਤਾ ਸੀ। BSB BSB: but he waved the breasts and the right thigh as a wave offering before the LORD, as Moses had commanded.
22 ULB ਤਦ ਹਾਰੂਨ ਨੇ ਲੋਕਾਂ ਵੱਲ ਆਪਣੇ ਹੱਥ ਵਧਾ ਕੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਪਾਪ ਬਲੀ ਦੀ ਭੇਟ, ਹੋਮ ਬਲੀ ਦੀ ਭੇਟ ਅਤੇ ਸੁੱਖ-ਸਾਂਦ ਦੀਆਂ ਭੇਟਾਂ ਨੂੰ ਚੜ੍ਹਾ ਕੇ ਹੇਠਾਂ ਆਇਆ। BSB BSB: Aaron lifted up his hands toward the people and blessed them. And having made the sin offering, the burnt offering, and the peace offering, he stepped down.
23 ULB ਤਦ ਮੂਸਾ ਅਤੇ ਹਾਰੂਨ ਮੰਡਲੀ ਦੇ ਡੇਰੇ ਵਿੱਚ ਗਏ ਅਤੇ ਨਿੱਕਲ ਕੇ ਲੋਕਾਂ ਨੂੰ ਅਸੀਸ ਦਿੱਤੀ ਅਤੇ ਯਹੋਵਾਹ ਦੇ ਪ੍ਰਤਾਪ ਦਾ ਦਰਸ਼ਨ ਸਾਰੇ ਲੋਕਾਂ ਨੂੰ ਹੋਇਆ। BSB BSB: Moses and Aaron then entered the Tent of Meeting. When they came out, they blessed the people, and the glory of the LORD appeared to all the people.
24 ULB ਅਤੇ ਯਹੋਵਾਹ ਦੇ ਅੱਗੋਂ ਇੱਕ ਅੱਗ ਨਿੱਕਲੀ ਉਸ ਹੋਮ ਦੀ ਭੇਟ ਅਤੇ ਚਰਬੀ ਨੂੰ ਜੋ ਜਗਵੇਦੀ ਉੱਤੇ ਸੀ, ਭਸਮ ਕਰ ਦਿੱਤਾ। ਜਦ ਸਾਰੇ ਲੋਕਾਂ ਨੇ ਇਹ ਵੇਖਿਆ ਤਾਂ ਉੱਚੀ ਆਵਾਜ਼ ਵਿੱਚ ਜੈਕਾਰਾ ਗਜਾਇਆ ਅਤੇ ਮੂੰਹ ਭਾਰ ਡਿੱਗ ਕੇ ਮੱਥਾ ਟੇਕਿਆ। BSB BSB: Fire came out from the presence of the LORD and consumed the burnt offering and the fat portions on the altar. And when all the people saw it, they shouted for joy and fell facedown.
Select verses for actions: Enter goes to them and Escape comes back.