Psalm 113 113 Psalms Book 5 Punjabi Unlocked Literal Bible 1 ULB ਹਲਲੂਯਾਹ! ਹੇ ਯਹੋਵਾਹ ਦੇ ਸੇਵਕੋ, ਉਸਤਤ ਕਰੋ, ਯਹੋਵਾਹ ਦੇ ਨਾਮ ਦੀ ਉਸਤਤ ਕਰੋ! BSB BSB: Hallelujah! Give praise, O servants of the LORD; praise the name of the LORD.
2 ULB ਯਹੋਵਾਹ ਦਾ ਨਾਮ ਮੁਬਾਰਕ ਹੋਵੇ, ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ! BSB BSB: Blessed be the name of the LORD both now and forevermore.
3 ULB ਸੂਰਜ ਦੇ ਚੜਨ ਤੋਂ ਉਹ ਦੇ ਲਹਿਣ ਤੱਕ ਯਹੋਵਾਹ ਦੇ ਨਾਮ ਦੀ ਉਸਤਤ ਹੋਵੇ! BSB BSB: From where the sun rises to where it sets, the name of the LORD is praised.
4 ULB ਯਹੋਵਾਹ ਸਭ ਕੌਮਾਂ ਉੱਤੇ ਮਹਾਨ ਹੈ, ਉਹ ਦੀ ਮਹਿਮਾ ਅਕਾਸ਼ਾਂ ਤੋਂ ਵੀ ਉੱਪਰ ਹੈ। BSB BSB: The LORD is exalted over all the nations, His glory above the heavens.
5 ULB ਕੌਣ ਸਾਡੇ ਪਰਮੇਸ਼ੁਰ ਯਹੋਵਾਹ ਦੇ ਤੁੱਲ ਹੈ? ਜਿਹੜਾ ਉਚਿਆਈ ਤੇ ਵੱਸਦਾ ਹੈ, BSB BSB: Who is like the LORD our God, the One enthroned on high?
6 ULB ਜਿਹੜਾ ਆਪਣੇ ਆਪ ਨੂੰ ਨੀਵਿਆਂ ਕਰਦਾ ਹੈ, ਕਿ ਅਕਾਸ਼ ਅਤੇ ਧਰਤੀ ਉੱਤੇ ਨਿਗਾਹ ਮਾਰੇ, BSB BSB: He humbles Himself to behold the heavens and the earth.
7 ULB ਜਿਹੜਾ ਗਰੀਬ ਨੂੰ ਖਾਕ ਵਿਚੋਂ ਚੁੱਕਦਾ ਹੈ, ਅਤੇ ਕੰਗਾਲ ਨੂੰ ਰੂੜੀ ਤੋਂ ਉਠਾਉਂਦਾ ਹੈ, BSB BSB: He raises the poor from the dust and lifts the needy from the dump
8 ULB ਕਿ ਉਹ ਨੂੰ ਪਤਵੰਤਾਂ ਵਿੱਚ, ਸਗੋਂ ਉਹ ਦੇ ਆਪਣੇ ਲੋਕਾਂ ਦੇ ਪਤਵੰਤਾਂ ਵਿੱਚ ਬਿਠਾਵੇ, BSB BSB: to seat them with nobles, with the princes of His people.
9 ULB ਉਹ ਬੇਉਲਾਦਾ ਤੀਵੀਂ ਦਾ ਘਰ ਵਸਾਉਂਦਾ, ਅਤੇ ਬੱਚਿਆਂ ਦੀ ਮਾਂ ਬਣਾ ਕੇ ਉਹ ਨੂੰ ਅਨੰਦ ਕਰਦਾ ਹੈ। ਹਲਲੂਯਾਹ!। BSB BSB: He settles the barren woman in her home as a joyful mother to her children. Hallelujah!
Select verses for actions: Enter goes to them and Escape comes back.
Chapter complete
You’ve read Psalm 113
Make Opened yours A free account keeps your place, highlights and notes on every device. Add Plus to ask Study Help about Psalm 113, and keep Opened free for readers who can’t pay.