1 ULB ਹੇ ਯਹੋਵਾਹ, ਆਪਣਾ ਕੰਨ ਝੁਕਾ ਅਤੇ ਮੈਨੂੰ ਉੱਤਰ ਦੇ! ਕਿਉਂ ਜੋ ਮੈਂ ਮਸਕੀਨ ਤੇ ਕੰਗਾਲ ਹਾਂ। BSB BSB: A prayer of David. Incline Your ear, O LORD, and answer me, for I am poor and needy.
2 ULB ਮੇਰੀ ਜਾਨ ਦੀ ਰੱਖਿਆ ਕਰ ਕਿਉਂ ਜੋ ਮੈਂ ਤਾਂ ਇੱਕ ਭਗਤ ਹਾਂ, ਤੂੰ ਜੋ ਮੇਰਾ ਪਰਮੇਸ਼ੁਰ ਹੈਂ ਆਪਣੇ ਸੇਵਕ ਨੂੰ ਬਚਾ ਲਈ, ਮੈਂ ਤੇਰੇ ਉੱਤੇ ਪਤੀਜਦਾ ਹਾਂ। BSB BSB: Preserve my soul, for I am godly. You are my God; save Your servant who trusts in You.
3 ULB ਹੇ ਪ੍ਰਭੂ, ਮੇਰੇ ਉੱਤੇ ਕਿਰਪਾ ਕਰ, ਮੈਂ ਤਾਂ ਸਾਰਾ ਦਿਨ ਤੈਨੂੰ ਪੁਕਾਰਦਾ ਹਾਂ। BSB BSB: Be merciful to me, O Lord, for I call to You all day long.
4 ULB ਆਪਣੇ ਸੇਵਕ ਦੇ ਜੀਅ ਨੂੰ ਅਨੰਦ ਕਰ, ਹੇ ਪ੍ਰਭੂ, ਮੈਂ ਤਾਂ ਆਪਣਾ ਜੀਅ ਤੇਰੇ ਵੱਲ ਲਾਉਂਦਾ ਹਾਂ। BSB BSB: Bring joy to Your servant, for to You, O Lord, I lift up my soul.
5 ULB ਹੇ ਪ੍ਰਭੂ, ਤੂੰ ਭਲਾ ਤੇ ਦਯਾਲੂ ਹੈਂ, ਅਤੇ ਆਪਣੇ ਸਾਰੇ ਪੁਕਾਰਨ ਵਾਲਿਆਂ ਲਈ ਅੱਤ ਕਿਰਪਾਲੂ ਹੈਂ। BSB BSB: For You, O Lord, are kind and forgiving, rich in loving devotion to all who call on You.
6 ULB ਹੇ ਪਰਮੇਸ਼ੁਰ, ਮੇਰੀ ਬੇਨਤੀ ਉੱਤੇ ਕੰਨ ਲਾ, ਅਤੇ ਮੇਰੀਆਂ ਅਰਦਾਸਾਂ ਦੀ ਅਵਾਜ਼ ਵੱਲ ਧਿਆਨ ਕਰ! BSB BSB: Hear my prayer, O LORD, and attend to my plea for mercy.
7 ULB ਮੈਂ ਬਿਪਤਾ ਦੇ ਦਿਨ ਤੈਨੂੰ ਪੁਕਾਰਾਂਗਾ, ਕਿਉਂ ਜੋ ਤੂੰ ਮੈਨੂੰ ਉੱਤਰ ਦੇਵੇਂਗਾ। BSB BSB: In the day of my distress I call on You, because You answer me.
8 ULB ਹੇ ਪ੍ਰਭੂ, ਦੇਵਤਿਆਂ ਵਿੱਚ ਤੇਰੇ ਤੁੱਲ ਕੋਈ ਨਹੀਂ, ਤੇਰੇ ਕੰਮਾਂ ਵਰਗਾ ਕੋਈ ਕੰਮ ਨਹੀਂ ਹੈ। BSB BSB: O Lord, there is none like You among the gods, nor any works like Yours.
9 ULB ਹੇ ਪ੍ਰਭੂ, ਓਹ ਸਾਰੀਆਂ ਕੌਮਾਂ ਜਿਨ੍ਹਾਂ ਨੂੰ ਤੂੰ ਸਾਜਿਆ, ਆਣ ਕੇ ਤੇਰੇ ਅੱਗੇ ਮੱਥਾ ਟੇਕਣਗੀਆਂ, ਅਤੇ ਤੇਰੇ ਨਾਮ ਨੂੰ ਵਡਿਆਉਣਗੀਆਂ। BSB BSB: All the nations You have made will come and bow before You, O Lord, and they will glorify Your name.
10 ULB ਤੂੰ ਮਹਾਨ ਹੈਂ ਅਤੇ ਅਚਰਜ ਕਰਤੱਬ ਕਰਦਾ ਹੈਂ, ਤੂੰ ਹੀ ਪਰਮੇਸ਼ੁਰ ਹੈਂ! BSB BSB: For You are great and perform wonders; You alone are God.
11 ULB ਹੇ ਯਹੋਵਾਹ, ਮੈਨੂੰ ਆਪਣਾ ਰਾਹ ਸਿਖਲਾ, ਮੈਂ ਤੇਰੀ ਸਚਿਆਈ ਵਿੱਚ ਚੱਲਾਂਗਾ, ਮੇਰੇ ਦਿਲ ਨੂੰ ਇਕਾਗਰ ਕਰ ਕਿ ਮੈਂ ਤੇਰੇ ਨਾਮ ਦਾ ਭੈ ਮੰਨਾ। BSB BSB: Teach me Your way, O LORD, that I may walk in Your truth. Give me an undivided heart, that I may fear Your name.
12 ULB ਹੇ ਪ੍ਰਭੂ, ਮੇਰੇ ਪਰਮੇਸ਼ੁਰ, ਮੈਂ ਆਪਣੇ ਸਾਰੇ ਮਨ ਨਾਲ ਤੇਰਾ ਧੰਨਵਾਦ ਕਰਾਂਗਾ, ਅਤੇ ਸਦਾ ਤੱਕ ਤੇਰੇ ਨਾਮ ਦੀ ਵਡਿਆਈ ਕਰਾਂਗਾ। BSB BSB: I will praise You, O Lord my God, with all my heart; I will glorify Your name forever.
13 ULB ਤੇਰੀ ਦਯਾ ਤਾਂ ਮੇਰੇ ਉੱਤੇ ਵੱਡੀ ਹੈ, ਅਤੇ ਤੂੰ ਮੇਰੀ ਜਾਨ ਨੂੰ ਹੇਠਲੇ ਪਤਾਲ ਤੋਂ ਕੱਢਿਆ ਹੈ। BSB BSB: For great is Your loving devotion to me; You have delivered me from the depths of Sheol.
14 ULB ਹੇ ਪਰਮੇਸ਼ੁਰ, ਹੰਕਾਰੀ ਮੇਰੇ ਵਿਰੁੱਧ ਉੱਠ ਖਲੋਤੇ ਹਨ, ਅਤੇ ਜ਼ਾਲਮਾਂ ਦੀ ਮੰਡਲੀ ਨੇ ਮੇਰੀ ਜਾਨ ਨੂੰ ਭਾਲ ਲਿਆ ਹੈ, ਪਰ ਉਨ੍ਹਾਂ ਨੇ ਤੈਨੂੰ ਆਪਣੇ ਅੱਗੇ ਨਹੀਂ ਰੱਖਿਆ। BSB BSB: The arrogant rise against me, O God; a band of ruthless men seeks my life; they have no regard for You.
15 ULB ਪਰ ਤੂੰ, ਹੇ ਪ੍ਰਭੂ, ਦਯਾਲੂ ਅਤੇ ਕਿਰਪਾਲੂ ਪਰਮੇਸ਼ੁਰ ਹੈਂ, ਤੂੰ ਗੁੱਸੇ ਵਿੱਚ ਧੀਰਜੀ ਅਤੇ ਦਯਾ ਤੇ ਵਫ਼ਾਦਾਰੀ ਨਾਲ ਭਰਪੂਰ ਹੈਂ। BSB BSB: But You, O Lord, are a compassionate and gracious God, slow to anger, abounding in loving devotion and faithfulness.
16 ULB ਮੇਰੀ ਵੱਲ ਮੂੰਹ ਫੇਰ ਅਤੇ ਕਿਰਪਾ ਕਰ, ਆਪਣੇ ਸੇਵਕ ਨੂੰ ਆਪਣਾ ਬਲ ਦੇ, ਆਪਣੀ ਗੋੱਲੀ ਦੇ ਪੁੱਤਰ ਨੂੰ ਬਚਾ ਲੈ! BSB BSB: Turn to me and have mercy; grant Your strength to Your servant; save the son of Your maidservant.
17 ULB ਆਪਣੀ ਭਲਿਆਈ ਦਾ ਕੋਈ ਨਿਸ਼ਾਨ ਮੈਨੂੰ ਵਿਖਾ, ਤਾਂ ਜੋ ਮੇਰੇ ਵੈਰੀ ਉਹ ਨੂੰ ਵੇਖ ਕੇ ਨਿਮੂਝਾਣੇ ਰਹਿ ਜਾਣ, ਕਿਉਂ ਜੋ ਹੇ ਯਹੋਵਾਹ, ਤੂੰ ਮੇਰੀ ਸਹਾਇਤਾ ਕੀਤੀ ਅਤੇ ਮੈਨੂੰ ਸ਼ਾਂਤੀ ਦਿੱਤੀ ਹੈ। BSB BSB: Show me a sign of Your goodness, that my enemies may see and be ashamed; for You, O LORD, have helped me and comforted me.
Select verses for actions: Enter goes to them and Escape comes back.