1 ULB ਜਦ ਬਿਲਆਮ ਨੇ ਵੇਖਿਆ ਕਿ ਯਹੋਵਾਹ ਦੀ ਨਿਗਾਹ ਵਿੱਚ ਇਸਰਾਏਲ ਨੂੰ ਬਰਕਤ ਦੇਣਾ ਚੰਗਾ ਹੈ ਤਾਂ ਜਿਵੇਂ ਉਹ ਪਹਿਲਾਂ ਕਦੀਂ ਕਦਾਈਂ ਜਾਦੂਗਰਾਂ ਨਾਲ ਮਿਲਣ ਲਈ ਜਾਂਦਾ ਸੀ, ਨਾ ਗਿਆ ਪਰ ਉਸ ਉਜਾੜ ਦੀ ਵੱਲ ਚਲਿਆ ਗਿਆ। BSB BSB: And when Balaam saw that it pleased the LORD to bless Israel, he did not seek omens as on previous occasions, but he turned his face toward the wilderness.
2 ULB ਤਦ ਬਿਲਆਮ ਨੇ ਆਪਣੀਆਂ ਅੱਖਾਂ ਚੁੱਕ ਕੇ ਇਸਰਾਏਲ ਨੂੰ ਆਪਣੇ ਗੋਤਾਂ ਅਨੁਸਾਰ ਵੱਸੇ ਹੋਏ ਵੇਖਿਆ, ਤਾਂ ਪਰਮੇਸ਼ੁਰ ਦਾ ਆਤਮਾ ਉਸ ਉੱਤੇ ਆਇਆ। BSB BSB: When Balaam looked up and saw Israel encamped tribe by tribe, the Spirit of God came upon him,
4 ULB ਉਸ ਦਾ ਵਾਕ ਜਿਹੜਾ ਪਰਮੇਸ਼ੁਰ ਦੀਆਂ ਬਾਣੀਆਂ ਸੁਣਦਾ ਹੈ, ਜਿਹੜਾ ਸਰਬ ਸ਼ਕਤੀਮਾਨ ਦਾ ਦਰਸ਼ਨ ਪਾਉਂਦਾ ਹੈ, ਜਿਹੜਾ ਖੁਲ੍ਹੀਆਂ ਅੱਖਾਂ ਨਾਲ ਡਿੱਗ ਪੈਂਦਾ ਹੈ। BSB BSB: the prophecy of one who hears the words of God, who sees a vision from the Almighty, who bows down with eyes wide open:
5 ULB ਹੇ ਯਾਕੂਬ, ਤੇਰੇ ਤੰਬੂ ਕਿੰਨੇ ਚੰਗੇ ਹਨ! ਹੇ ਇਸਰਾਏਲ, ਤੇਰੇ ਵਾਸ ਵੀ! BSB BSB: How lovely are your tents, O Jacob, your dwellings, O Israel!
6 ULB ਘਾਟੀ ਦੇ ਵਾਂਗੂੰ ਉਹ ਫੈਲੇ ਹੋਏ ਹਨ, ਨਹਿਰ ਦੇ ਉੱਤੇ ਦੇ ਬਾਗਾਂ ਵਾਂਗੂੰ ਹਨ, ਯਹੋਵਾਹ ਦੇ ਲਾਏ ਹੋਏ ਅਗਰ ਦੇ ਰੁੱਖਾਂ ਵਾਂਗੂੰ, ਅਤੇ ਪਾਣੀ ਦੇ ਕੰਡੇ ਦੇ ਦਿਆਰ ਵਾਂਗੂੰ, BSB BSB: They spread out like palm groves, like gardens beside a stream, like aloes the LORD has planted, like cedars beside the waters.
7 ULB ਉਸ ਦਾ ਪਾਣੀ ਉਮੜ ਕੇ ਵਗੇਗਾ, ਅਤੇ ਉਸ ਦਾ ਬੀਜ ਬਹੁਤ ਪਾਣੀਆਂ ਵਿੱਚ ਹੋਵੇਗਾ, ਅਤੇ ਉਸ ਦਾ ਰਾਜਾ ਅਗਾਗ ਤੋਂ ਉੱਚਾ ਹੋਵੇਗਾ, ਉਸ ਦਾ ਰਾਜ ਵਧਦਾ ਜਾਵੇਗਾ। BSB BSB: Water will flow from his buckets, and his seed will have abundant water. His king will be greater than Agag, and his kingdom will be exalted.
8 ULB ਪਰਮੇਸ਼ੁਰ ਉਸ ਨੂੰ ਮਿਸਰ ਤੋਂ ਲਿਆ ਰਿਹਾ ਹੈ, ਜਿਹਨਾਂ ਦਾ ਜ਼ੋਰ ਸਾਨ੍ਹ ਹੈ, ਉਹ ਆਪਣੀਆਂ ਵੈਰੀ ਕੌਮਾਂ ਨੂੰ ਖਾ ਜਾਵੇਗਾ, ਉਨ੍ਹਾਂ ਦੀਆਂ ਹੱਡੀਆਂ ਨੂੰ ਚੂਰ-ਚੂਰ ਕਰੇਗਾ, ਅਤੇ ਉਹਨਾਂ ਨੂੰ ਆਪਣਿਆਂ ਤੀਰਾਂ ਨਾਲ ਵਿੰਨ੍ਹ ਦੇਵੇਗਾ। BSB BSB: God brought him out of Egypt with strength like a wild ox, to devour hostile nations and crush their bones, to pierce them with arrows.
9 ULB ਉਹ ਚੁੱਪ ਬੈਠਾ ਹੈ, ਉਹ ਸ਼ੇਰ ਵਾਂਗੂੰ ਲੇਟਿਆ, ਅਤੇ ਸ਼ੇਰਨੀ ਵਾਂਗੂੰ, ਕੌਣ ਉਹ ਨੂੰ ਛੇੜੇਗਾ? ਮੁਬਾਰਕ ਉਹ ਜਿਹੜਾ ਤੈਨੂੰ ਬਰਕਤ ਦੇਵੇ, ਅਤੇ ਸਰਾਪੀ ਉਹ ਜਿਹੜਾ ਤੈਨੂੰ ਸਰਾਪ ਦੇਵੇ! BSB BSB: He crouches, he lies down like a lion, like a lioness—who dares to rouse him? Blessed are those who bless you and cursed are those who curse you.”
10 ULB ਤਾਂ ਬਾਲਾਕ ਦਾ ਕ੍ਰੋਧ ਬਿਲਆਮ ਦੇ ਵਿਰੁੱਧ ਭੜਕਿਆ ਅਤੇ ਹੱਥ ਉੱਤੇ ਹੱਥ ਮਾਰ ਕੇ ਬਾਲਾਕ ਨੇ ਬਿਲਆਮ ਨੂੰ ਆਖਿਆ, ਮੈਂ ਤੈਨੂੰ ਆਪਣੇ ਵੈਰੀਆਂ ਨੂੰ ਸਰਾਪ ਦੇਣ ਲਈ ਸੱਦਿਆ ਅਤੇ ਵੇਖ, ਤੂੰ ਤਿੰਨ ਵਾਰ ਉਨ੍ਹਾਂ ਨੂੰ ਬਰਕਤਾਂ ਹੀ ਬਰਕਤਾਂ ਦਿੱਤੀਆਂ। BSB BSB: Then Balak’s anger burned against Balaam, and he struck his hands together and said to Balaam, “I summoned you to curse my enemies, but behold, you have persisted in blessing them these three times.
11 ULB ਹੁਣ ਆਪਣੇ ਘਰ ਚਲਿਆ ਜਾ! ਮੈਂ ਤਾਂ ਆਖਿਆ ਸੀ ਕਿ ਮੈਂ ਤੈਨੂੰ ਵੱਡਾ ਇਨਾਮ ਦਿਆਂਗਾ ਪਰ ਵੇਖ, ਯਹੋਵਾਹ ਨੇ ਤੈਨੂੰ ਇਨਾਮ ਲੈਣ ਤੋਂ ਮਨ੍ਹਾਂ ਕੀਤਾ। BSB BSB: Therefore, flee at once to your home! I said I would reward you richly, but instead the LORD has denied your reward.”
12 ULB ਅੱਗੋਂ ਬਿਲਆਮ ਨੇ ਬਾਲਾਕ ਨੂੰ ਆਖਿਆ, ਭਲਾ, ਮੈਂ ਤੇਰੇ ਸੰਦੇਸ਼ਵਾਹਕਾਂ ਨੂੰ ਜਿਹੜੇ ਤੂੰ ਮੇਰੇ ਕੋਲ ਭੇਜੇ ਸਨ ਨਹੀਂ ਆਖਿਆ ਸੀ। BSB BSB: Balaam answered Balak, “Did I not already tell the messengers you sent me
13 ULB ਕਿ ਜੇ ਬਾਲਾਕ ਮੈਨੂੰ ਆਪਣੇ ਘਰ ਭਰ ਦੀ ਚਾਂਦੀ ਅਤੇ ਸੋਨਾ ਦੇਵੇ, ਮੈਂ ਯਹੋਵਾਹ ਦੇ ਹੁਕਮ ਦਾ ਉਲੰਘਣ ਨਹੀਂ ਕਰ ਸਕਦਾ ਕਿ ਆਪਣੇ ਹੀ ਮਨ ਤੋਂ ਭਲਾ ਜਾਂ ਬੁਰਾ ਕਰਾਂ? ਜਿਹੜਾ ਵਾਕ ਯਹੋਵਾਹ ਕਹੇ ਮੈਂ ਉਹੀ ਕਹਾਂਗਾ। BSB BSB: that even if Balak were to give me his house full of silver and gold, I could not do anything of my own accord, good or bad, to go beyond the command of the LORD? I must speak whatever the LORD says.
14 ULB ਹੁਣ ਵੇਖ, ਮੈਂ ਆਪਣੇ ਲੋਕਾਂ ਕੋਲ ਜਾਂਦਾ ਹਾਂ। ਆ, ਮੈਂ ਤੈਨੂੰ ਦੱਸਾਂਗਾ ਕਿ ਇਹ ਲੋਕ ਤੇਰੇ ਲੋਕਾਂ ਨਾਲ ਆਖਰੀ ਦਿਨਾਂ ਵਿੱਚ ਕੀ ਕਰਨਗੇ। BSB BSB: Now I am going back to my people, but come, let me warn you what this people will do to your people in the days to come.”
15 ULB ਫੇਰ ਉਸ ਆਪਣਾ ਅਗੰਮ ਵਾਕ ਆਖਿਆ, ਬਓਰ ਦੇ ਪੁੱਤਰ ਬਿਲਆਮ ਦਾ ਵਾਕ, ਉਸ ਪੁਰਸ਼ ਦਾ ਵਾਕ ਜਿਸ ਦੀਆਂ ਅੱਖਾਂ ਖੁਲ੍ਹੀਆਂ ਹਨ, BSB BSB: Then Balaam lifted up an oracle, saying, “This is the prophecy of Balaam son of Beor, the prophecy of a man whose eyes are open,
16 ULB ਉਸ ਦਾ ਵਾਕ ਜਿਹੜਾ ਪਰਮੇਸ਼ੁਰ ਦੀਆਂ ਬਾਣੀਆਂ ਸੁਣਦਾ ਹੈ, ਅਤੇ ਜਿਹੜਾ ਅੱਤ ਮਹਾਨ ਦਾ ਗਿਆਨ ਜਾਣਦਾ ਹੈ, ਜਿਹੜਾ ਸਰਬ ਸ਼ਕਤੀਮਾਨ ਦਾ ਦਰਸ਼ਨ ਪਾਉਂਦਾ ਹੈ, ਜਿਹੜਾ ਖੁਲ੍ਹੀਆਂ ਅੱਖਾਂ ਨਾਲ ਡਿੱਗ ਪੈਂਦਾ ਹੈ। BSB BSB: the prophecy of one who hears the words of God, who has knowledge from the Most High, who sees a vision from the Almighty, who bows down with eyes wide open:
17 ULB ਮੈਂ ਉਹ ਨੂੰ ਵੇਖਦਾ ਹਾਂ ਪਰ ਹੁਣ ਨਹੀਂ, ਮੈਂ ਉਹ ਨੂੰ ਤੱਕਦਾ ਹਾਂ ਪਰ ਨੇੜਿਓਂ ਨਹੀਂ। ਯਾਕੂਬ ਤੋਂ ਇੱਕ ਤਾਰਾ ਚੜ੍ਹੇਗਾ ਅਤੇ ਇਸਰਾਏਲ ਤੋਂ ਇੱਕ ਰਾਜ ਉੱਠੇਗਾ। ਉਹ ਮੋਆਬ ਦੀਆਂ ਸਰਹੱਦਾਂ ਨੂੰ ਚੂਰ-ਚੂਰ ਕਰੇਗਾ, ਅਤੇ ਸਾਰੇ ਦੰਗਾ ਕਰਨ ਵਾਲਿਆ ਨੂੰ ਸੁੱਟੇਗਾ। BSB BSB: I see him, but not now; I behold him, but not near. A star will come forth from Jacob, and a scepter will arise from Israel. He will crush the skulls of Moab and strike down all the sons of Sheth.
18 ULB ਅਦੋਮ ਉਹ ਦੀ ਸੰਪਤੀ ਹੋਵੇਗਾ, ਅਤੇ ਸੇਈਰ ਵੀ ਉਹ ਦੀ ਸੰਪਤੀ ਹੋਵੇਗਾ, ਜਿਹੜੇ ਉਹ ਦੇ ਵੈਰੀ ਹਨ, ਅਤੇ ਇਸਰਾਏਲ ਸੂਰਬੀਰਤਾ ਦਿਖਾਉਂਦਾ ਜਾਵੇਗਾ। BSB BSB: Edom will become a possession, as will Seir, his enemy; but Israel will perform with valor.
19 ULB ਯਾਕੂਬ ਤੋਂ ਉਹ ਰਾਜ ਕਰੇਗਾ, ਅਤੇ ਸ਼ਹਿਰ ਦੇ ਸਾਰੇ ਬਚਿਆਂ ਹੋਇਆਂ ਨੂੰ ਵੀ ਨਾਸ ਕਰੇਗਾ। BSB BSB: A ruler will come from Jacob and destroy the survivors of the city.”
20 ULB ਫੇਰ ਉਸ ਨੇ ਅਮਾਲੇਕ ਨੂੰ ਦੇਖਿਆ ਅਤੇ ਆਪਣਾ ਅਗੰਮ ਵਾਕ ਆਖਿਆ, ਅਮਾਲੇਕ ਕੌਮਾਂ ਵਿੱਚ ਪਹਿਲੀ ਸੀ, ਪਰ ਉਸ ਦਾ ਅੰਤ ਤਾਂ ਨਸ਼ਟ ਹੀ ਹੋਣਾ ਹੈ। BSB BSB: Then Balaam saw Amalek and lifted up an oracle, saying: “Amalek was first among the nations, but his end is destruction.”
21 ULB ਫਿਰ ਉਸ ਨੇ ਕੇਨੀਆਂ ਨੂੰ ਡਿੱਠਾ ਅਤੇ ਆਪਣਾ ਅਗੰਮ ਵਾਕ ਆਖਿਆ, ਤੇਰਾ ਵਸੇਰਾ ਸਥਿਰ ਤਾਂ ਹੈ, ਅਤੇ ਤੇਰਾ ਆਲ੍ਹਣਾ ਚਟਾਨ ਵਿੱਚ ਤਾਂ ਹੈ, BSB BSB: Next he saw the Kenites and lifted up an oracle, saying: “Your dwelling place is secure, and your nest is set in a cliff.
22 ULB ਤਾਂ ਵੀ ਕਾਇਨ ਉਜਾੜ ਦਿੱਤਾ ਜਾਵੇਗਾ, ਜਦ ਤੱਕ ਅੱਸ਼ੂਰ ਤੈਨੂੰ ਬੰਨ੍ਹ ਕੇ ਨਾ ਲੈ ਜਾਵੇ। BSB BSB: Yet Kain will be destroyed when Asshur takes you captive.”
23 ULB ਉਸ ਨੇ ਫੇਰ ਆਪਣਾ ਅਗੰਮ ਵਾਕ ਆਖਿਆ, ਹਾਏ! ਪਰਮੇਸ਼ੁਰ ਦੀ ਕਿਰਪਾ ਤੋਂ ਬਿਨ੍ਹਾਂ ਕੌਣ ਜੀਉਂਦਾ ਰਹੇਗਾ? BSB BSB: Once more Balaam lifted up an oracle, saying: “Ah, who can live unless God has ordained it?
24 ULB ਕਿੱਤੀਮ ਦੇ ਕੰਢਿਆਂ ਤੋਂ ਬੇੜੇ ਆਉਣਗੇ, ਅਤੇ ਅੱਸ਼ੂਰ ਅਤੇ ਏਬਰ ਨੂੰ ਦੁੱਖ ਦੇਣਗੇ, ਪਰ ਉਹ ਵੀ ਨਸ਼ਟ ਹੋ ਜਾਵੇਗਾ। BSB BSB: Ships will come from the coasts of Cyprus; they will subdue Asshur and Eber, but they too will perish forever.”
25 ULB ਤਾਂ ਬਿਲਆਮ ਉੱਠ ਕੇ ਚਲਾ ਗਿਆ ਅਤੇ ਆਪਣੇ ਸਥਾਨ ਨੂੰ ਮੁੜ ਆਇਆ ਅਤੇ ਬਾਲਾਕ ਵੀ ਆਪਣੇ ਰਾਹ ਪੈ ਗਿਆ। BSB BSB: Then Balaam arose and returned to his homeland, and Balak also went on his way.
Select verses for actions: Enter goes to them and Escape comes back.