1 ULB ਜਦ ਇਸਰਾਏਲ ਸ਼ਿੱਟੀਮ ਵਿੱਚ ਵੱਸਦੇ ਸਨ, ਤਦ ਲੋਕ ਮੋਆਬ ਦੀਆਂ ਕੁੜੀਆਂ ਨਾਲ ਜ਼ਨਾਹ ਕਰਨ ਲੱਗ ਪਏ। BSB BSB: While Israel was staying in Shittim, the men began to indulge in sexual immorality with the daughters of Moab,
2 ULB ਜਦ ਉਨ੍ਹਾਂ ਨੇ ਲੋਕਾਂ ਨੂੰ ਆਪਣੇ ਦੇਵਤਿਆਂ ਦੀਆਂ ਬਲੀਆਂ ਉੱਤੇ ਬੁਲਾਇਆ ਤਾਂ ਲੋਕਾਂ ਨੇ ਖਾਧਾ ਅਤੇ ਉਨ੍ਹਾਂ ਦੇ ਦੇਵਤਿਆਂ ਨੂੰ ਮੱਥਾ ਵੀ ਟੇਕਿਆ। BSB BSB: who also invited them to the sacrifices for their gods. And the people ate and bowed down to these gods.
3 ULB ਸੋ ਇਸਰਾਏਲ ਪਓਰ ਦੇ ਬਆਲ ਦੇਵਤੇ ਨਾਲ ਰਲ ਗਿਆ ਤਾਂ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ। BSB BSB: So Israel joined in worshiping Baal of Peor, and the anger of the LORD burned against them.
4 ULB ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਲੋਕਾਂ ਦੇ ਸਾਰੇ ਮੁਖੀਆਂ ਨੂੰ ਲੈ ਕੇ ਯਹੋਵਾਹ ਦੇ ਅੱਗੇ ਧੁੱਪ ਵਿੱਚ ਟੰਗ ਦੇ ਤਾਂ ਜੋ ਯਹੋਵਾਹ ਦਾ ਕ੍ਰੋਧ ਇਸਰਾਏਲ ਤੋਂ ਟਲ ਜਾਵੇ। BSB BSB: Then the LORD said to Moses, “Take all the leaders of the people and execute them in broad daylight before the LORD, so that His fierce anger may turn away from Israel.”
5 ULB ਤਾਂ ਮੂਸਾ ਨੇ ਇਸਰਾਏਲ ਦੇ ਨਿਆਈਆਂ ਨੂੰ ਆਖਿਆ, ਹਰ ਇੱਕ ਆਪਣੇ ਮਨੁੱਖਾਂ ਨੂੰ ਜਿਹੜੇ ਬਆਲ ਪਓਰ ਨਾਲ ਰਲ ਗਏ ਹਨ ਵੱਢ ਸੁੱਟੇ! BSB BSB: So Moses told the judges of Israel, “Each of you must kill all of his men who have joined in worshiping Baal of Peor.”
6 ULB ਤਾਂ ਵੇਖੋ, ਮੂਸਾ ਅਤੇ ਸਾਰੀ ਇਸਰਾਏਲੀ ਮੰਡਲੀ ਦੇ ਵੇਖਦਿਆਂ ਜਦੋਂ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਰੋ ਰਹੇ ਸਨ ਇੱਕ ਇਸਰਾਏਲੀ ਮਨੁੱਖ ਇੱਕ ਮਿਦਯਾਨੀ ਇਸਤਰੀ ਨੂੰ ਲੈ ਆਇਆ। BSB BSB: Just then an Israelite man brought to his family a Midianite woman in the sight of Moses and the whole congregation of Israel while they were weeping at the entrance to the Tent of Meeting.
7 ULB ਜਦ ਹਾਰੂਨ ਜਾਜਕ ਦੇ ਪੋਤੇ ਅਲਆਜ਼ਾਰ ਦੇ ਪੁੱਤਰ ਫ਼ੀਨਹਾਸ ਨੇ ਵੇਖਿਆ ਤਾਂ ਮੰਡਲੀ ਦੇ ਤੰਬੂ ਵਿੱਚੋਂ ਉੱਠ ਕੇ ਆਪਣੇ ਹੱਥ ਵਿੱਚ ਇੱਕ ਨੇਜ਼ਾ ਲਿਆ। BSB BSB: On seeing this, Phinehas son of Eleazar, the son of Aaron the priest, got up from the assembly, took a spear in his hand,
8 ULB ਅਤੇ ਉਸ ਇਸਰਾਏਲੀ ਮਨੁੱਖ ਦੇ ਪਿੱਛੇ ਚਾਨਣੀ ਵਿੱਚ ਜਾ ਕੇ ਦੋਹਾਂ ਨੂੰ ਅਰਥਾਤ ਇਸਰਾਏਲੀ ਮਨੁੱਖ ਅਤੇ ਉਸ ਇਸਤਰੀ ਦੇ ਢਿੱਡ ਨੂੰ ਵਿੰਨ੍ਹ ਦਿੱਤਾ ਤਾਂ ਇਸਰਾਏਲੀਆਂ ਤੋਂ ਬਵਾ ਰੁਕ ਗਈ। BSB BSB: followed the Israelite into the tent, and drove the spear through both of them—through the Israelite and on through the belly of the woman. So the plague against the Israelites was halted,
9 ULB ਉਸ ਬਵਾ ਨਾਲ ਚੌਵੀ ਹਜ਼ਾਰ ਮਰ ਗਏ ਸਨ। BSB BSB: but those who died in the plague numbered 24,000.
10 ULB ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, BSB BSB: Then the LORD said to Moses,
11 ULB ਹਾਰੂਨ ਜਾਜਕ ਦੇ ਪੋਤੇ ਅਲਆਜ਼ਾਰ ਦੇ ਪੁੱਤਰ ਫ਼ੀਨਹਾਸ ਨੇ ਮੇਰੇ ਕ੍ਰੋਧ ਨੂੰ ਇਸਰਾਏਲੀਆਂ ਤੋਂ ਟਾਲ ਦਿੱਤਾ ਹੈ। ਜਦ ਉਹ ਉਨ੍ਹਾਂ ਵਿੱਚ ਮੇਰੀ ਅਣਖ ਕਾਰਨ ਅਣਖੀ ਹੋਇਆ ਤਾਂ ਹੀ ਮੈਂ ਇਸਰਾਏਲੀਆਂ ਦਾ ਆਪਣੀ ਅਣਖ ਦੇ ਕਾਰਨ ਨਾਸ਼ ਨਹੀਂ ਕੀਤਾ। BSB BSB: “Phinehas son of Eleazar, the son of Aaron the priest, has turned My wrath away from the Israelites; for he was zealous for My sake among them, so that I did not consume the Israelites in My zeal.
12 ULB ਇਸ ਲਈ ਆਖ, ਕਿ ਵੇਖ, ਮੈਂ ਉਸ ਨੂੰ ਆਪਣੀ ਸ਼ਾਂਤੀ ਦਾ ਨੇਮ ਦਿੰਦਾ ਹਾਂ। BSB BSB: Declare, therefore, that I am granting him My covenant of peace.
13 ULB ਅਤੇ ਉਹ ਉਸ ਲਈ ਅਤੇ ਉਸ ਦੇ ਬਾਅਦ ਵਾਲੀ ਅੰਸ ਲਈ ਸਦਾ ਦੀ ਜਾਜਕਾਈ ਦਾ ਨੇਮ ਹੋਵੇਗਾ ਕਿਉਂ ਜੋ ਉਹ ਆਪਣੇ ਪਰਮੇਸ਼ੁਰ ਲਈ ਅਣਖੀ ਹੋਇਆ ਅਤੇ ਇਸਰਾਏਲੀਆਂ ਲਈ ਪਰਾਸਚਿਤ ਕੀਤਾ। BSB BSB: It will be a covenant of permanent priesthood for him and his descendants, because he was zealous for his God and made atonement for the Israelites.”
14 ULB ਉਸ ਇਸਰਾਏਲੀ ਮਨੁੱਖ ਦਾ ਨਾਮ ਜ਼ਿਮਰੀ ਸੀ ਜੋ ਮਿਦਯਾਨੀ ਇਸਤਰੀ ਨਾਲ ਮਾਰਿਆ ਗਿਆ। ਉਹ ਸ਼ਿਮਓਨੀਆਂ ਵਿੱਚੋਂ ਆਪਣੇ ਪਿਤਾ ਦੇ ਪਰਿਵਾਰ ਦਾ ਪ੍ਰਧਾਨ ਸਾਲੂ ਦਾ ਪੁੱਤਰ ਸੀ। BSB BSB: The name of the Israelite who was slain with the Midianite woman was Zimri son of Salu, the leader of a Simeonite family.
15 ULB ਅਤੇ ਉਸ ਮਿਦਯਾਨੀ ਇਸਤਰੀ ਦਾ ਨਾਮ ਜਿਹੜੀ ਮਾਰੀ ਗਈ ਸੂਰ ਦੀ ਧੀ ਕਾਜ਼ਬੀ ਸੀ, ਅਤੇ ਉਹ ਆਪਣੇ ਪਿਤਾ ਦੇ ਪਰਿਵਾਰ ਵਿੱਚ ਮਿਦਯਾਨ ਦੇ ਲੋਕਾਂ ਦਾ ਮੁਖੀਆ ਸੀ। BSB BSB: And the name of the slain Midianite woman was Cozbi, the daughter of Zur, a tribal chief of a Midianite family.
16 ULB ਉਪਰੰਤ ਯਹੋਵਾਹ ਨੇ ਮੂਸਾ ਨੂੰ ਆਖਿਆ, BSB BSB: And the LORD said to Moses,
17 ULB ਮਿਦਯਾਨੀਆਂ ਨੂੰ ਸਤਾਓ ਅਤੇ ਉਨ੍ਹਾਂ ਨੂੰ ਜਾਨੋਂ ਮਾਰੋ। BSB BSB: “Attack the Midianites and strike them dead.
18 ULB ਕਿਉਂ ਜੋ ਉਹ ਤੁਹਾਨੂੰ ਆਪਣੇ ਛਲਾਂ ਨਾਲ ਸਤਾਉਂਦੇ ਹਨ, ਜਿਵੇਂ ਪਓਰ ਦੀ ਗੱਲ ਵਿੱਚ ਅਤੇ ਉਨ੍ਹਾਂ ਦੀ ਭੈਣ ਮਿਦਯਾਨ ਪ੍ਰਧਾਨ ਦੀ ਧੀ ਕਾਜ਼ਬੀ ਦੀ ਗੱਲ ਵਿੱਚ ਜਿਹੜੀ ਬਵਾ ਦੇ ਦਿਨ ਪਓਰ ਦੀ ਗੱਲ ਦੇ ਕਾਰਨ ਮਾਰੀ ਗਈ। BSB BSB: For they assailed you deceitfully when they seduced you in the matter of Peor and their sister Cozbi, the daughter of the Midianite leader, the woman who was killed on the day the plague came because of Peor.”
Select verses for actions: Enter goes to them and Escape comes back.